ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹਨੀ ਸਿੰਘ ਵਿਰੁੱਧ ਸ਼ਿਕਾਇਤ ਪਿੱਛੋਂ ਮੈਨੂੰ ਧਮਕੀਆਂ ਮਿਲ ਰਹੀਆਂ: ਮਨੀਸ਼ਾ ਗੁਲਾਟੀ

​​​​​​​ਹਨੀ ਸਿੰਘ ਵਿਰੁੱਧ ਸ਼ਿਕਾਇਤ ਪਿੱਛੋਂ ਮੈਨੂੰ ਧਮਕੀਆਂ ਮਿਲ ਰਹੀਆਂ: ਮਨੀਸ਼ਾ ਗੁਲਾਟੀ

ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦਾਅਵਾ ਕੀਤਾ ਹੈ ਕਿ ਜਦ ਤੋਂ ਉਨ੍ਹਾਂ ਅਸ਼ਲੀਲ ਗੀਤ ਗਾਉਣ ਵਾਲੇ ਰੈਪਰ ਹਨੀ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ, ਉਨ੍ਹਾਂ ਨੂੰ ਤਦ ਤੋਂ ਹੀ ਸੋਸ਼ਲ ਮੀਡੀਆ ’ਤੇ ਲਗਾਤਾਰ ਧਮਕੀਆਂ ਤੇ ਗਾਲੀ–ਗਲੋਚ ਨਾਲ ਭਰਪੂਰ ਸੁਨੇਹੇ ਮਿਲ ਰਹੇ ਹਨ।

 

 

ਪੰਜਾਬ ਪੁਲਿਸ ਨੇ ਟੀ–ਸੀਰੀਜ਼ ਦੇ ਮਾਲਕ ਤੇ ਹਨੀ ਸਿੰਘ ਵੱਲੋਂ ਗਾਏ ਗੀਤ ‘ਮੱਖਣਾ’ ਦੇ ਸੰਗੀਤ–ਪ੍ਰੋਡਿਊਸਰ ਭੂਸ਼ਨ ਕੁਮਾਰ ਵਿਰੁੱਧ ਵੀ ਕੇਸ ਦਰਜ ਕੀਤਾ ਹੈ।

 

 

ਸ੍ਰੀਮਤੀ ਗੁਲਾਟੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਉਹ ਕਿਸੇ ਤੋਂ ਡਰਦੇ ਨਹੀਂ ਤੇ ਉਹ ਅਜਿਹੇ ਮੁੱਦਿਆਂ ਵਿਰੁੱਧ ਆਪਣੀ ਆਵਾਜ਼ ਉਠਾਉਣੀ ਜਾਰੀ ਰੱਖਣਗੇ।

 

 

ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸ੍ਰੀਮਤੀ ਗੁਲਾਟੀ ਨੇ ਪੰਜਾਬ ਦੇ ਗ੍ਰਹਿ ਸਕੱਤਰ, ਡੀਜੀਪੀ ਤੇ ਆਈਜੀਪੀ (ਕ੍ਰਾਈਮ) ਨੂੰ ਚਿੱਠੀ ਲਿਖ ਕੇ ਹਨੀ ਸਿੰਘ ਵਿਰੁੱਧ ਇਤਰਾਜ਼ਯੋਗ ਗੀਤ ਗਾਉਣ ਵਾਲੇ ਗਾਇਕ ਹਨੀ ਸਿੰਘ ਵਿਰੁੱਧ ਵਾਜਬ ਕਾਰਵਾਈ ਦੀ ਮੰਗ ਕੀਤੀ ਸੀ।

 

 

ਉਨ੍ਹਾਂ ਇਹ ਵੀ ਕਿਹਾ ਕਿ ਜੇ ਹਨੀ ਸਿੰਘ ਨੇ ਆਪਣੀ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ, ਤਾਂ ਉਹ ਉਸ ਦਾ ਵੀ ਵਿਰੋਧ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I am getting threats after complaint against Honey Singh says Manisha Gulati