ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਪੈਰਾਸ਼ੂਟ ਉਮੀਦਵਾਰ ਨਹੀਂ ਸਗੋਂ ਚੰਡੀਗੜ੍ਹ ਹੈ ਮੇਰਾ ਆਧਾਰ: ਨਵਜੋਤ ਕੌਰ ਸਿੱਧੂ

ਲੋਕ ਸਭਾ ਦੀ ਟਿਕਟ ਲੈਣ ਦਾ ਦਾਅਵਾ ਕਰਨ ਤੋਂ ਇਕ ਦਿਨ ਬਾਅਦ ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਨੇ ਆਪਣਾ ਰਾਜਨੀਤੀ ਸਫਰ ਧਨਾਸ ਚ ਗਣਤੰਤਰ ਦਿਵਸ ਸਮਾਰੋਹ ਦੇ ਨਾਲ ਹੀ ਸ਼ੁਰੂ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨੇ ਨਾ ਸਿਰਫ ਆਪਣੇ ਪਾਰਟੀ ਦੇ ਲੀਡਰਾਂ ਲਈ ਇਕ ਮਜ਼ਬੂਤ ਸੰਦੇਸ਼ ਭੇਜਿਆ ਸਗੋਂ ਭਾਜਪਾ ਦੀ ਮੌਜੂਦਾ ਸਾਂਸਦ ਕਿਰਨ ਖੇਰ ਨੂੰ ਵੀ ਨਿਸ਼ਾਨੇ ਤੇ ਲਿਆ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

 

ਨਵਜੋਤ ਕੌਰ ਸਿੱਧੂ ਨੇ ਕਿਹਾ, ਮੈਂ ਇੱਕ ਪੈਰਾਸ਼ੂਟ ਉਮੀਦਵਾਰ ਨਹੀਂ ਹਾਂ ਕਿਉਂਕਿ ਮੇਰਾ ਸ਼ੁਰੂਆਤੀ ਦਿਨਾਂ ਤੋਂ ਹੀ ਚੰਡੀਗੜ੍ਹ ਚ ਮੇਰਾ ਅਧਾਰ ਬਣਿਆ ਰਿਹਾ ਹੈ। ਪਾਰਟੀ ਆਗੂਆਂ ਵਲੋਂ ਨਵਜੌਤ ਕੌਰ ਸਿੱਧੂ ਨੂੰ ਬਾਹਰੀ ਕਹਿਣ ਤੇ ਉਹ ਸਫਾਈ ਦੇ ਰਹੀ ਸਨ। ਨਵਜੋਤ ਕੌਰ ਸਿੱਧੂ ਨੇ ਸਭਾ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਮੈਂ ਇੱਕ ਅਜਿਹੀ ਸਿਆਸਤਦਾਨ ਨਹੀਂ ਹਾਂ ਜਿਹੜੀ ਚੁਣੇ ਜਾਣ ਮਗਰੋਂ ਖੇਤਰ ਚੋਂ ਗਾਇਬ ਹੋ ਜਾਂਦੀ ਹਾਂ ਜਦਕਿ ਇਹ ਕੰਮ ਜ਼ਿਆਦਾਤਰ ਆਗੂ ਕਰਦੇ ਹਨ। ਨਵਜੋਤ ਕੌਰ ਸਿੱਧੂ ਨੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਖੜ੍ਹੀ ਰਾਹਾਂਗੀ ਤੇ ਜਦੋਂ ਵੀ ਲੋੜ ਪਵੇਗੀ ਤਾਂ ਮੈਂ ਭੱਜਾਂਗੀ ਨਹੀਂ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਭਾਜਪਾ ਦੀ ਚੰਡੀਗੜ੍ਹ ਤੋਂ ਮੌਜੂਦਾ ਸਾਂਸਦ ਮੈਂਬਰ ਕਿਰਨ ਖੇਰ ਤੇ ਨਿਸ਼ਾਨਾ ਲਗਾਉਂਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 5 ਸਾਲਾਂ ਚ ਸ਼ਹਿਰ ਲਈ ਕੁੱਝ ਵੀ ਨਹੀ਼ ਕੀਤਾ ਹੈ। ਮੈਂ ਉਨ੍ਹਾਂ ਕੋਲੋਂ ਪੁੱਛਣਾ ਚਾਹੁੰਦੀ ਹਾਂ ਕਿ ਉਨ੍ਹਾਂ ਨੇ ਚੰਡੀਗੜ੍ਹ ਚ ਕਿੰਨੀਆਂ ਕੁ ਨੌਕਰੀਆਂ ਪੈਦਾ ਕੀਤੀਆਂ ਤੇ ਕਿੰਨੇ ਕੁ ਉਦਯੋਗਾਂ ਨੂੰ ਸਥਾਪਤ ਕੀਤਾ ਹੈ।

 

ਨਵਜੋਤ ਕੌਰ ਸਿੱਧੂ ਨੇ ਅੱਗੇ ਕਿਹਾ ਕਿ ਕਿਰਨ ਖੇਰ ਇੱਕ ਅਦਾਕਾਰਾ ਹਨ। ਘੱਟੋ ਘੱਟ ਉਹ ਇੱਥੇ ਚੰਡੀਗੜ੍ਹ ਚ ਫ਼ਿਲਮ ਸੰਸਥਾਨਾਂ ਨੂੰ ਲਿਆ ਸਕਦੀ ਸਨ ਜਿਸ ਨਾਲ ਸਥਾਨਕ ਨੌਜਵਾਨਾਂ ਲਈ ਰੋਜ਼ਗਾਰ ਦੇ ਕਈ ਮੌਕੇ ਪੈਦਾ ਹੋ ਸਕਦੇ ਸਨ ਜਦਕਿ ਖੇਰ ਅਜਿਹੀ ਕਰਨ ਚ ਵੀ ਅਸਫਲ ਰਹੀ ਸਨ।

 

ਮੈਡਮ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰ ਚ ਪਿਛਲੇ ਪੰਜ ਸਾਲਾਂ ਚ ਠਹਿਰਾਅ ਆ ਗਿਆ ਹੈ। ਚੰਡੀਗੜ੍ਹ ਯੂਟੀ ਉਹ ਥਾਂ ਹੈ ਜਿੱਥੇ ਘੱਟੋ ਘੱਟ ਦਖ਼ਲਅੰਦਾਜੀ ਹੈ ਪਰ ਨੀਤੀਆਂ ਨੂੰ ਅਧਰੰਗ ਦੀ ਬੀਮਾਰੀ ਹੈ। ਕਰਮਚਾਰੀਆਂ ਨੂੰ ਹਾਲੇ ਜਿਹੇ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਹਨ ਜਦਕਿ ਘਰ ਉਨ੍ਹਾਂ ਨੂੰ ਘਰ ਕਰੋੜਾਂ ਚ ਪੈਣਗੇ। ਉਨ੍ਹਾਂ ਪੁੱਛਿਆ ਕਿ ਇਕ ਸਰਕਾਰੀ ਮੁਲਾਜ਼ਮ ਇਸਨੂੰ ਕਿਵੇਂ ਝੱਲੇਗਾ।

 

ਨਵਜੋਤ ਕੌਰ ਸਿੱਧੂ ਨੇ ਕੇਂਦਰ ਨੂੰ ਨਿਸ਼ਾਨੇ ਤੇ ਲੈਂਦਿਆਂ ਦੋਸ਼ ਲਗਾਇਆ ਕਿ ਭਾਜਪਾ ਚੰਡੀਗੜ੍ਹ ਦੇ ਫ਼ੁੱਟਪਾਥ ਵਾਲਿਆਂ ਦਾ ਰੋਜ਼ਗਾਰ ਖੋਹ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕਾਂ ਨਾਲ ਝੂਠ ਨਹੀਂ ਬੋਲਦੀ ਹਨ ਤੇ ਬੇਖੌਫ਼ ਹੋ ਕੇ ਕੰਮ ਕਰਦੀ ਹਨ।

 

ਨਵਜੋਤ ਕੌਰ ਸਿੱਧੂ ਨੇ ਦਸਿਆ ਕਿ ਜਦੋਂ ਮੈਂ ਅੰਮ੍ਰਿਤਸਰ ਚ ਵਿਧਾਇਕ ਸੀ ਤਾਂ ਬਾਦਲ ਸਰਕਾਰ ਨੇ ਮੇਰੇ ਵਿਧਾਨ ਸਭਾ ਖੇਤਰ ਲਈ 25 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਤੇ ਜਦੋਂ ਇਹ ਪੈਸੇ ਨਹੀਂ ਆਏ ਤਾਂ ਮੈਂ ਧਰਨੇ ਤੇ ਬੈਠ ਗਈ।

 

ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਤੋਂ ਪਾਰਟੀ ਦੀ ਟਿਕਟ ਲਈ ਪੂਰੀ ਉਮੀਦ ਰੱਖਦੀ ਹਨ ਕਿਉਂਕਿ ਪਾਰਟੀ ਵਲੋਂ ਮਹਿਲਾ ਕੋਟੇ ਅਧੀਨ ਉਨ੍ਹਾਂ ਨੇ ਇਸ ਟਿਕਟ ਲਈ ਦਰਖ਼ਾਸਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਹਰੇਕ ਵਰਕਰ ਪਾਰਟੀ ਦੇ ਅਧਿਕਾਰਤ ਉਮੀਦਵਾਰ ਦਾ ਸਮਰਥਨ ਕਰੇਗਾ ਕਿਉਂਕਿ ਪਾਰਟੀ ਇੱਕਜੁੱਟ ਹੈ।

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I am not a parachute candidate but my base is Chandigarh Navjot Kaur Sidhu