ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਉਨ੍ਹਾਂ ਨੇ ਇਹ ਅਸਤੀਫਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ। ਜਿਸ ਵਿਚ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਪਿੱਛੇ ਕਾਰਨ ਨੂੰ ਲਿਖਿਆ ਹੈ।
ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਤੋਂ ਮੁਕਾਬਲੇ ਚ 77,000 ਤੋਂ ਵੱਧ ਵੋਟਾਂ ਨਾਲ ਹਰੇ ਜਾਖੜ ਨੇ ਆਪਣੇ ਭੇਜੇ ਅਸਤੀਫੇ ਚ ਕਿਹਾ, ਸਾਰਿਆਂ ਨੇ ਮੇਰੀ ਪੂਰੀ ਹਮਾਇਤ ਕੀਤੀ ਅਤੇ ਮੇਰੇ ਲਈ ਆਪਣਾ ਸਭ ਤੋਂ ਵਧੀਆ ਤੇ ਵੱਧ ਚੜ੍ਹ ਕੇ ਯੋਗਦਾਨ ਵੀ ਦਿੱਤਾ ਪਰ ਮੈਂ ਆਪਣੀ ਸੀਟ ਨੂੰ ਬਚਾਉਣ ਚ ਅਸਫ਼ਲ ਰਿਹਾ, ਅਜਿਹੇ ਚ ਮੈਂ ਪਾਰਟੀ ਦੇ ਸੂਬਾਈ ਮੁਖੀ ਦੇ ਅਹੁਦੇ ’ਤੇ ਨਹੀਂ ਰਹਿ ਸਕਦਾ। ਮੈਂ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਆਪਣਾ ਅਹੁਦਾ ਛੱਡਦਾ ਹਾਂ।
ਭਾਜਪਾ-ਅਕਾਲ ਦਲ ਨੇ ਗੁਰਦਾਸਪੁਰ ਤੋਂ 62 ਸਾਲਾ ਸੰਨੀ ਦਿਓਲ ਨੂੰ ਚੋਣ ਮੈਦਾਨ ਚ ਉਤਾਰਿਆ ਸੀ, ਇਸ ਸੀਟ ਦੀ 4 ਵਾਰ ਭਾਜਪਾ ਦੇ ਸੰਸਦ ਮੈਂਬਰ ਅਤੇ ਮਰਹੂਮ ਅਦਾਕਾਰ ਵਿਨੋਦ ਖੰਨਾ ਨੇ ਅਗਵਾਈ ਕੀਤੀ ਸੀ। ਖੰਨਾ ਦਾ ਸਾਲ 2017 ਚ ਕੈਂਸਰ ਕਾਰਨ ਦੇਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਹੋਈਟਾਂ ਜ਼ਿਮਣੀ ਚੋਣਾਂ ਚ ਜਾਖੜ ਨੇ ਲਗਭਗ 1.92 ਲੱਖ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।
.