ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਤਾਂ ਸਿੱਧੂ ਨੂੰ ਪਾਕਿ ਜਾਣ ਤੋਂ ਰੋਕਿਆ ਸੀ ਪਰ ਉਸ ਨੇ ਕਿਹਾ ਮੈਨੂੰ ਕੋਈ ਨ੍ਹੀਂ ਰੋਕ ਸਕਦਾ

ਮੈਂ ਤਾਂ ਸਿੱਧੂ ਨੂੰ ਪਾਕਿ ਜਾਣ ਤੋਂ ਰੋਕਿਆ ਸੀ ਪਰ ਉਸ ਨੇ ਕਿਹਾ ਮੈਨੂੰ ਕੋਈ ਨ੍ਹੀਂ ਰੋਕ ਸਕਦਾ

--  ਹੁਣ ਪੰਜਾਬ `ਚ ਕਿਸੇ ਕੀਮਤ `ਤੇ ਦਹਿਸ਼ਤਗਰਦੀ ਪਰਤਣ ਨਹੀਂ ਦੇਵਾਂਗੇ

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਬਹੁ-ਚਰਚਿਤ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਜਾਣ ਦੇ ਆਪਣੇ ਫ਼ੈਸਲੇ `ਤੇ ਇੱਕ ਵਾਰ ਫਿਰ ਗ਼ੌਰ ਕਰਨ ਲਈ ਆਖਿਆ ਸੀ ਪਰ ‘ਉਸ ਨੇ ਕਿਹਾ ਕਿ ਉਹ ਨਿਜੀ ਦੌਰੇ `ਤੇ ਜਾ ਰਿਹਾ ਹੈ ਤੇ ਉਸ ਤੋਂ ਉਸ ਨੂੰ ਕੋਈ ਨਹੀਂ ਰੋਕ ਸਕਦਾ।`


ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਤਦ ਮੱਧ ਪ੍ਰਦੇਸ਼ `ਚ ਚੋਣ ਪ੍ਰਚਾਰ ਕਰ ਰਹੇ ਸਨ ਤੇ ਉਨ੍ਹਾਂ ਕਿਹਾ ਕਿ ਉਹ ਉੱਥੇ ਜਾਣ ਦਾ ਵਾਅਦਾ ਪਹਿਲਾਂ ਹੀ ਕਰ ਚੁੱਕੇ ਹਨ; ਇਸ ਲਈ ਉਹ ਹੁਣ ਨਹੀਂ ਰੁਕਣਗੇ। ਉਨ੍ਹਾਂ ਆਖਿਆ ਸੀ ਕਿ ਉੱਥੇ ਜਾ ਕੇ ਮੈਨੂੰ ਫ਼ੋਨ ਕਰਨਗੇ ਪਰ ਮੈਨੂੰ ਹਾਲੇ ਤੱਕ ਕੋਈ ਫ਼ੋਨ ਆਇਆ ਨਹੀਂ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਿਸੇ ਨੂੰ ਉਸ ਦੇ ਨਿਜੀ ਦੌਰੇ ਤੋਂ ਕਿਵੇਂ ਰੋਕ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫ਼ੌਜ ਨਾਲ ਬਹੁਤ ਨੇੜਲੀ ਤੇ ਮਜ਼ਬੂਤ ਸਾਂਝ ਰਹੀ ਹੈ ਤੇ ਉਹ ਆਪਣੇ ਦੇਸ਼ ਦੇ ਜਵਾਨਾਂ ਨੂੰ ਰੋਜ਼ਾਨਾ ਸ਼ਹੀਦ ਹੁੰਦਿਆਂ ਨਹੀਂ ਵੇਖ ਸਕਦੇ।


ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਸਦਾ ਦਹਿਸ਼ਤਗਰਦੀ ਵਿਰੁੱਧ ਡਟਦੀ ਰਹੀ ਹੈ ਤੇ ਕਿਸੇ ਨੂੰ ਵੀ ਦੇਸ਼ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ `ਚ ਹਾਲਾਤ ਅਨਿਸ਼ਚਤ ਜਿਹੇ ਬਣੇ ਰਹਿੰਦੇ ਹਨ; ਇਹੋ ਪਤਾ ਨਹੀਂ ਲੱਗਦਾ ਕਿ ਉੱਥੇ ਸਰਕਾਰ ਕੌਣ ਚਲਾ ਰਿਹਾ ਹੈ। ‘ਜੇ ਇਮਰਾਨ ਖ਼ਾਨ ਸਰਕਾਰ ਚਲਾ ਰਿਹਾ ਹੈ, ਤਦ ਉਸ ਦਾ ਪੂਰਾ ਕੰਟਰੋਲ ਪਾਕਿਸਤਾਨੀ ਫ਼ੌਜ ਤੇ ਦਹਿਸ਼ਤਗਰਦ ਸਮੂਹਾਂ `ਤੇ ਚਾਹੀਦਾ ਹੈ ਪਰ ਜੇ ਫਿਰ ਵੀ ਖ਼ੂਨ-ਖ਼ਰਾਬਾ ਜਾਰੀਰਹਿੰਦਾ ਹੈ, ਤਦ ਸਪੱਸ਼ਟ ਹੈ ਕਿ ਉਸ ਦੇ ਹੱਥ-ਵੱਸ ਕੁਝ ਹੈ ਹੀ ਨਹੀਂ`।


ਕੈਪਟਨ ਨੇ ਕਿਹਾ ਕਿ ਪੰਜਾਬ `ਚ ਹੁਣ ਕਿਸੇ ਕੀਮਤ `ਤੇ ਦਹਿਸ਼ਤਗਰਦੀ ਨੂੰ ਪਰਤਣ ਨਹੀਂ ਦਿੱਤਾ ਜਾਵੇਗਾ। ਪਹਿਲਾਂ ਜਦੋਂ ਦਹਿਸ਼ਤਗਰਦੀ ਸੀ, ਤਦ ਪੰਜਾਬ ਪੁਲਿਸ `ਚ ਜਵਾਨਾਂ ਦੀ ਗਿਣਤੀ ਸਿਰਫ਼ 20,000 ਸੀ ਪਰ ਹੁਣ ਉਹ ਗਿਣਤੀ 81000 ਹੋ ਗਈ ਹੈ। ਜੇ ਫਿਰ ਵੀ ਕਿਤੇ ਹਾਲਾਤ ਹੱਥੋਂ ਨਿੱਕਲਦੇ ਦਿਸਣਗੇ, ਤਾਂ ਭਾਰਤੀ ਫ਼ੌਜ ਹੁਣ ਹਰੇਕ ਤਰ੍ਹਾਂ ਦੇ ਆਧੁਨਿਕ ਹਥਿਆਰਾਂ ਤੇ ਉਪਕਰਣਾਂ ਨਾਲ ਲੈਸ ਹੈ।


ਸੁਆਲਾਂ ਦੇ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਵਰਤੋਂ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਹਾਲਤ `ਚ ਨਹੀਂ ਕਰਨ ਦਿੱਤੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I stopped Sidhu to go to Pak but he said none can stop him