ਚੰਡੀਗੜ੍ਹ, ਇਨਕਮ ਟੈਕਸ (ਆਈ–ਟੀ) ਵਿਭਾਗ ਵੱਲੋਂ ਅੱਜ ਕਰੀਬ 25 ਕਮਰਸ਼ੀਅਲ ਥਾਵਾਂ ਉਤੇ ਛਾਪੇਮਾਰੀ ਕੀਤੀ ਗਈ। ਜਿਨ੍ਹਾਂ ਥਾਵਾਂ ਉਤੇ ਛਾਪੇਮਾਰੀ ਕੀਤੀ ਗਈ ਉਨ੍ਹਾਂ ਵਿਚ ਸੰਨੀ ਇਨਕਲੇਵ ਪਰਮੋਟਰਜ਼ ਤੇ ਇਕ ਕਪਲ ਪ੍ਰਪਰਟੀ ਡੀਲਰ ਸ਼ਾਮਲ ਸਨ।
ਇਨਕਮ ਟੈਕਸ ਦੀ ਟੀਮ ਵੱਲੋਂ ਬਾਜਵਾ ਡਿਵੇਲਪਰਜ਼ ਪ੍ਰਮੋਟਰ ਦੀ ਸੰਨੀ ਇਨਕਲੇਵ ਖਰੜ, ਗੁਲਮੋਹਰ ਟਿਊਨਸ਼ਿਪ,ਪਾਰਸ ਮਹਾਜਨ ਤੇ ਸਹਿਬਾਜਾਂਦਾ ਟਿੰਬਰ ਅਤੇ ਪਲੇਅ ਪ੍ਰਾਈਵੇਟ ਲਿਮਂ ਸ਼ਾਮਲ ਹਨ।
ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉਤੇ ਦੱਸਿਆ ਕਿ ਬਿਲੰਡਰਾਂ ਵੱਲੋਂ ਮੋਹਾਲੀ ਤੇ ਚੰਡੀਗੜ੍ਰ ਦੇ ਖੇਤਰ ਵਿਚ ਖਰੀਦ–ਵੇਚ ਦੇ ਕੰਮ ਲਈ ਬਿੱਲਾਂ ਵਿਚ ਸਹੀ ਨਹੀਂ ਦਿਖਾਇਆ ਜਾ ਰਿਹਾ, ਜਿਸ ਕਾਰਨ ਸਰਕਾਰੀ ਖਜਾਨੇ ਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਹੈ।
ਇਨਕਮ ਟੈਕਸ ਦੇ ਪ੍ਰਿੰਸੀਪਲ ਡਾਇਰੈਕਟਰ ਆਈ–ਟੀ (ਜਾਂਚ) ਪੰਜਾਬ, ਜੰਮੂ ਤੇ ਕਸ਼ਮੀਰ, ਦੀ ਅਗਵਾਈ ਵਿਚ ਐਕਟ ਦੀਆਂ ਧਾਰਾਵਾਂ ਦੇ ਤਹਿਤ ਜਾਂਚ ਕੀਤੀ ਗਈ। ਟੀਮ ਵੱਲੋਂ ਨਕਦ ਅਤੇ ਗਹਿਣਿਆਂ ਤੋਂ ਇਲਾਵਾ ਦਸਤਾਵੇਜ਼ ਜਬਤ ਕੀਤੇ ਗਏ ਹਨ।