ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ–ਪਾਕਿ ਸਰਹੱਦ ਨੇੜੇ ਸੂਪਰਸੋਨਿਕ ਲੜਾਕੂ ਜਹਾਜ਼ ਨੇ ਭਰੀ ਉਡਾਨ

ਭਾਰਤੀ ਹਵਾਈ ਫ਼ੌਜ ਨੇ ਵੀਰਵਾਰ ਰਾਤ ਆਪਣੀ ਤਿਆਰੀਆਂ ਦੇ ਮੱਦੇਨਜ਼ਰ ਪੰਜਾਬ ਅਤੇ ਜੰਮੂ ਚ ਅਭਿਆਸ ਕੀਤਾ। ਇਸ ਵਿਚ ਕਾਫੀ ਗਿਣਤੀ ਚ ਲੜਾਕੂ ਜਹਾਜ਼ ਸ਼ਾਮਲ ਹੋਏ ਤੇ ਅਸਮਾਨ ਚ ਆਪਣੀ ਸਰਗਰਮੀ ਦਿਖਾਈ। ਸੂਤਰਾਂ ਨੇ ਦਸਿਆ ਕਿ ਅਭਿਆਸ ਦੌਰਾਨ ਅਗਲੇਰੀ ਕਤਾਰ ਦੇ ਜਹਾਜ਼ਾਂ ਨਾਲ ਭਾਰਤੀ ਹਵਾਈ ਫ਼ੌਜ ਦੇ ਜੈਟ ਨੇ ਸੂਪਰਸੋਨਿਕ ਰਫ਼ਤਾਰ ਨਾਲ ਪੰਜਾਬ ਦੇ ਅੰਮ੍ਰਿਤਸਰ ਸਮੇਤ ਸਰਹੱਦੀ ਜ਼ਿਲ੍ਹਿਆਂ ਚ ਉਡਾਨ ਭਰੀ।

 

ਉਨ੍ਹਾਂ ਕਿਹਾ, ਇਸ ਅਭਿਆਸ ਦਾ ਟੀਚਾ ਇਹ ਪੇਸ਼ ਕਰਨ ਸੀ ਕਿ ਪਾਕਿਸਤਾਨੀ ਹਵਾਈ ਫ਼ੌਜ ਜੇਕਰ ਭਾਰਤੀ ਖੇਤਰ ਚ ਦਾਖਲ ਹੁੰਦੀ ਹੈ ਤਾਂ ਭਾਰਤੀ ਹਵਾਈ ਫ਼ੌਜ ਉਸਦਾ ਠੋਸ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

 

 

 

26 ਜਨਵਰੀ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਲਾਕੋਟ ਚ ਸਥਿਤ ਜੈਸ਼ ਏ ਮੁਹੰਮਦ ਦੇ ਅੱਤਵਾਦੀ ਕੈਂਪਾਂ ਨੂੰ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਹਵਾਈ ਹਮਲਿਆਂ ਚ ਤਬਾਹ ਕਰ ਦਿੱਤਾ ਸੀ ਜਿਸ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੂੰ ਤਿੱਖੀ ਚੌਕਸੀ ਤੇ ਰਖਿਆ ਗਿਆ ਹੈ।

 

ਦੱਸਣਯੋਗ ਹੈ ਕਿ ਜੰਮੂ–ਕਸ਼ਮੀਰ ਦੇ ਪੁਲਵਾਮਾ ਚ 14 ਫਰਵਰੀ ਨੂੰ ਪਾਕਿਸਤਾਨ ਸਥਿਤ ਜੈਸ਼ ਏ ਮੁਹੰਮਦ ਦੇ ਆਤਮਘਾਤੀ ਬੰਬ ਧਮਾਕੇ ਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਹੈ। ਭਾਰਤ ਨੇ 26 ਫਰਵਰੀ ਨੂੰ ਅੱਤਵਾਦ ਰੋਕੂ ਕਾਰਵਾਈ ਸ਼ੁਰੂ ਕੀਤੀ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਬਾਲਾਕੋਲ ਚ ਮੁਹਿੰਮ ਚਲਾਈ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAF Readiness Drill Near Pakistan Border