ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲਾ PCS ਅਫ਼ਸਰ ਦੀ ਸ਼ਿਕਾਇਤ ਪਿੱਛੋਂ IAS ਅਧਿਕਾਰੀ ਹੁਣ ਦਿੰਦਾ ਫਿਰ ਰਿਹੈ ਸਫ਼ਾਈਆਂ

ਮਹਿਲਾ PCS ਅਫ਼ਸਰ ਦੀ ਸ਼ਿਕਾਇਤ ਪਿੱਛੋਂ IAS ਅਧਿਕਾਰੀ ਹੁਣ ਦਿੰਦਾ ਫਿਰ ਰਿਹੈ ਸਫ਼ਾਈਆਂ

2012 ਬੈਚ ਦੇ ਜਿਸ ਆਈਏਐੱਸ (IAS) ਅਧਿਕਾਰੀ ਉੱਤੇ ਉਸ ਦੇ ਅਧੀਨ ਕੰਮ ਕਰਦੀ ਇੱਕ ਮਹਿਲਾ ਪੀਸੀਐੱਸ (PCS) ਅਧਿਕਾਰੀ ਨੇ ‘ਗ਼ੈਰ–ਵਾਜਬ’ ਵਿਵਹਾਰ ਦਾ ਦੋਸ਼ ਲਾਇਆ ਸੀ; ਉਸ ਨੂੰ ਪਿਛਲੇ ਹਫ਼ਤੇ ਇੱਕ ਵਿਭਾਗ ਦੇ ਮੁਖੀ ਦੇ ਅਹੁਦੇ ਤੋਂ ਲਾਂਭੇ ਕਰ ਕੇ ਇੱਕ ਗ਼ੈਰ–ਅਹਿਮ ਡਿਊਟੀ ਦੇ ਦਿੱਤੀ ਗਈ ਸੀ। ਹੁਣ ਉਹ ਅਧਿਕਾਰੀ ਮੀਡੀਆ ਨਾਲ ਗੱਲ ਕਰਨ ਤੋਂ ਟਾਲ਼ਾ ਵੱਟ ਰਿਹਾ ਹੈ।

 

 

ਇਹ ਵੀ ਪਤਾ ਲੱਗਾ ਹੈ ਕਿ ਇਹੋ IAS ਅਧਿਕਾਰੀ ਹੁਣ ਵ੍ਹਟਸਐਪ ’ਤੇ ਆਈਏਐੱਸ ਅਧਿਕਾਰੀਆਂ ਦੇ ਦੋ ਗਰੁੱਪਾਂ – ‘ਪੰਜਾਬ IAS ਆਫ਼ੀਸਰਜ਼’ ਅਤੇ ‘ਪੰਜਾਬ IAS ਗ੍ਰੀਟਿੰਗਜ਼’ ਨੂੰ ਵੀ ਅਲਵਿਦਾ ਆਖ ਗਿਆ ਹੈ।

 

 

ਪਰ ਇਹ ਅਧਿਕਾਰੀ ਹਾਲੇ ਆਪਣੇ ਬੈਚ–ਗਰੁੱਪ ਵਿੱਚ ਮੌਜੂਦ ਹੈ ਅਤੇ ਉਸ ਨੇ ਆਪਣੇ ਬਚਾਅ ਵਿੱਚ ਇਸ ਗਰੁੱਪ ’ਚ ਬਹੁਤ ਵੱਡਾ ਸੰਦੇਸ਼ ਪੋਸਟ ਕੀਤਾ ਹੈ; ਜਿਸ ਵਿੱਚ ਉਸ ਨੇ ਇੱਕ ਹੋਰ PCS ਅਧਿਕਾਰੀ ਉੱਤੇ ਦੋਸ਼ ਲਾਇਆ ਹੈ ਕਿ ਉਸ ਨੇ ਉਸ ਅਧੀਨ ਕੰਮ ਕਰਦੀ ਮਹਿਲਾ PCS ਅਧਿਕਾਰੀ ਨੂੰ ਭੜਕਾਇਆ ਹੈ।

 

 

IAS ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਭੜਕਾਉਣ ਵਾਲਾ PCS ਅਧਿਕਾਰੀ PCS ਐਸੋਸੀਏਸ਼ਨ ਦਾ ਅਹੁਦੇਦਾਰ ਵੀ ਹੈ ਤੇ ਉਹ ਅਹਿਮ ਫ਼ਾਇਲਾਂ ਦਾ ਕੰਮ ਨਿਪਟਾਉਣ ’ਚ ਦੇਰੀ ਕਰ ਰਿਹਾ ਸੀ।

 

 

ਆਈਏਐੱਸ ਅਧਿਕਾਰੀ ਮੁਤਾਬਕ ਜਦੋਂ ਉਸ PCS ਅਧਿਕਾਰੀ ਤੋਂ ਕੰਮ ਵਾਪਸ ਲਿਆ ਗਿਆ, ਤਾਂ ਉਸ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਤੇ ਉਹ ਮਹਿਲਾ PCS ਅਫ਼ਸਰ ਨੂੰ ਮੁੱਖ ਸਕੱਤਰ ਕੋਲ ਲੈ ਗਿਆ ਤੇ ਸ਼ਿਕਾਇਤ ਕਰ ਦਿੱਤੀ।

 

 

ਪਰ PCS ਐਸੋਸੀਏਸ਼ਨ ਦੇ ਉਸ ਅਹੁਦੇਦਾਰ ਅਫ਼ਸਰ ਨੇ ਵਾਰ–ਵਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਦਾ ਉਸ ਮਹਿਲਾ ਅਧਿਕਾਰੀ ਦੀ ਸ਼ਿਕਾਇਤ ਨਾਲ ਕੋਈ ਲੈਣਾ–ਦੇਣਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAS Officer now giving clarifications after complaint of Lady PCS Officer