ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਠਾਨਕੋਟ ਜ਼ਿਲ੍ਹੇ ’ਚ IB ਤੇ ਫ਼ੌਜ ਨੇ ਵਧਾਈ ਸੁਰੱਖਿਆ ਚੌਕਸੀ

ਪਠਾਨਕੋਟ ਜ਼ਿਲ੍ਹੇ ’ਚ IB ਤੇ ਫ਼ੌਜ ਨੇ ਵਧਾਈ ਸੁਰੱਖਿਆ ਚੌਕਸੀ

ਪੰਜਾਬ ਦੀ ਸਰਹੱਦ ਨਾਲ ਲੱਗਦੇ ਜੰਮੂ–ਕਸ਼ਮੀਰ ਦੇ ਲਖਨਪੁਰ ਤੋਂ ਚਾਰ ਦਿਨ ਪਹਿਲਾਂ ਖ਼ਤਰਨਾਕ ਹਥਿਆਰਾਂ ਨਾਲ ਗ੍ਰਿਫ਼ਤਾਰ ਟਰੱਕ ਸਵਾਰ ਤਿੰਨ ਅੱਤਵਾਦੀਆਂ ਦੇ ਮਦਦਗਾਰਾਂ ਦੀ ਭਾਲ਼ ਸੁਰੱਖਿਆ ਏਜੰਸੀਆਂ ਨੇ ਤੇਜ਼ ਕਰ ਦਿੱਤੀ ਹੈ। ਅੱਤਵਾਦੀ ਲਖਨਪੁਰ ਤੋਂ ਹੀ ਪਠਾਨਕੋਟ ਜ਼ਿਲ੍ਹੇ ਵਿੱਚ ਦਾਖ਼ਲ ਹੋ ਰਹੇ ਹਨ।

 

 

ਪਠਾਨਕੋਟ ਜ਼ਿਲ੍ਹੇ ਵਿੱਚੋਂ ਟਰੱਕ ਦੇ ਲੰਘਣ ਤੇ ਕੁਝ ਦਿਨਾਂ ਤੱਕ ਇੱਥੇ ਰਹਿਣ ਦੇ ਖ਼ਦਸ਼ੇ ਕਾਰਨ ਸੁਰੱਖਿਆ ਏਜੰਸੀਆਂ ਹੁਣ ਵਧੇਰੇ ਚੌਕਸ ਹੋ ਗਈਆਂ ਹਨ। ਸੁਰੱਖਿਆ ਅਧਿਕਾਰੀਆਂ ਨੂੰ ਹੁਣ ਅਜਿਹੇ ਲੋਕਾਂ ਦੀ ਭਾਲ਼ ਹੈ, ਜਿਨ੍ਹਾਂ ਨੇ ਅੱਤਵਾਦੀਆਂ ਨੂੰ ਰਸਤਾ ਦੱਸਿਆ ਹੋਵੇ ਜਾਂ ਉਨ੍ਹਾਂ ਤੋਂ ਕਿਸੇ ਤਰ੍ਹਾਂ ਮਦਦ ਮੰਗੀ ਹੋਵੇ।

 

 

ਅਜਿਹੇ ਹਾਲਾਤ ਵਿੱਚ ਹੁਣ ਖ਼ੁਫ਼ੀਆ ਬਿਊਰੋ (ਇੰਟੈਲੀਜੈਂਸ ਬਿਊਰੋ – IB) ਦੇ ਅਧਿਕਾਰੀਆਂ ਨੇ ਜ਼ਿਲ੍ਹੇ ਵਿੱਚ ਡੇਰੇ ਲਾਏ ਹੋਏ ਹਨ। ਪੁਲਿਸ ਅਧਿਕਾਰੀ ਵੀ ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਨਾਲ ਮੀਟਿੰਗ ਕਰ ਕੇ ਸੁਰੱਖਿਆ ਵਿਵਸਥਾ ਨੂੰ ਹੋਰ ਪੱਕਾ ਕਰਨ ਵਿੱਚ ਜੁਟੇ ਹੋਏ ਹਨ। ਨਾਕਿਆਂ ਉੱਤੇ ਸਖ਼ਤੀ ਵਧਾ ਦਿੱਤੀ ਗਈ ਹੈ ਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।

 

 

ਬਮਿਆਲ ਸੈਕਟਰ ਤੋਂ ਲੈ ਕੇ ਜ਼ਿਲ੍ਹੇ ਭਰ ਦੇ ਅੱਤਵਾਦੀਆਂ ਦੇ ਵਾਹਨ ਦੀ ਲੋਕੇਸ਼ਨ ਟਰੇਸ ਕੀਤੀ ਜਾ ਰਹੀ ਹੈ। ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਟਰੱਕ ਕਿਸ ਰਸਤੇ ਤੋਂ ਲਖਨਪੁਰ ਪੁੱਜਾ ਸੀ। ਸਰਹੱਦੀ ਇਲਾਕਿਆਂ ਵਿੱਚ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਪਰ ਸੁਰੱਖਿਆ ਏਜੰਸੀਆਂ ਨੂੰ ਹਾਲੇ ਤੱਕ ਕੋਈ ਠੋਸ ਸੁਰਾਗ਼ ਹੱਥ ਨਹੀਂ ਲੱਗ ਸਕਿਆ ਹੈ।

 

 

ਅੱਤਵਾਦੀਆਂ ਦੇ ਦਿਹਾਤੀ ਖੇਤਰਾਂ ਦੇ ਰਸਤਿਆਂ ਤੋਂ ਲੰਘਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੇ ਬਮਿਆਲ ਏਰੀਆ ਵਿੱਚ ਆਪਣੀ ਤਫ਼ਤੀਸ਼ ਵਧਾਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IB and Army raised Security Alert in Pathankot District