ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਖਵਾਦੀ ਤਾਕਤਾਂ ਵੱਲੋਂ ਭਾਰਤ ਦੇ ਮਾਣਮੱਤੇ ਸਿਧਾਂਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੇ ਜਾ ਰਹੇ ਨੇ ਹਮਲੇ: ਮਹੂਆ ਮੋਇਤਰਾ

ਵਿਚਾਰਾਂ ਦੀ ਘਾਟ ਨੂੰ ਛੁਪਾਉਣ ਦੇ ਮਕਸਦ ਨਾਲ ਭਾਜਪਾ ਨੇ ਉਕਸਾਊ ਧਾਰਮਿਕਤਾ ਨੂੰ ਵਰਤਿਆ

ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਦੌਰਾਨ ਹੋਈ ਜ਼ਿੰਗੋਇਜ਼ਮ ਅਤੇ ਹਾਈਪਰ ਰਾਸ਼ਟਰਵਾਦ 'ਤੇ ਭਰਵੀਂ ਬਹਿਸ

ਵਿਰੋਧੀ ਧਿਰਾਂ ਨਫਰਤੀ ਵਰਤਾਰਿਆਂ ਦਾ ਡੱਟ ਕੇ ਕਰਨ ਮੁਕਾਬਲਾ


ਕੇਂਦਰ ਸਰਕਾਰ ਵਲੋਂ ਥੋਪੇ ਜਾ ਰਹੇ ਰਾਸ਼ਵਾਦ ਨੂੰ ਮੁੱਢੋਂ ਰੱਦ ਕਰਦਿਆਂ ਟੀ.ਐੱਮ. ਸੀ. ਦੀ ਤੇਜ਼ ਤਰਾਰ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਫਿਰਕੂ ਤਾਕਤਾਂ ਵੱਲੋਂ ਭਾਰਤ ਦੇ ਸੱਭ ਨੂੰ ਨਾਲ ਲੈ ਕੇ ਚੱਲਣ ਵਾਲੇ ਸਿਧਾਂਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

 

ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਦੌਰਾਨ “ਜਿੰਗੋਈਜ਼ਮ ਐਂਡ ਹਾਈਪਰ ਨੈਸ਼ਨਲਇਸਮ- ਐਂਡ ਇੰਡੀਅਨ ਪ੍ਰੋਸਪੈਕਟਿਵ“ ਵਿੱਚ ਭਾਗ ਲੈਂਦਿਆਂ ਮੋਇਤਰਾ ਨੇ ਕਿਹਾ ਕਿ ਬੀ ਜੇ ਪੀ ਵੱਲੋਂ ਚਲਾਏ ਜਾ ਰਹੇ ਫਿਰਕੂ ਅਤੇ ਨਫਰਤੀ ਏਜੰਡੇ ਤੋਂ ਵਿਰੋਧੀ ਧਿਰਾਂ ਅਣਜਾਣ ਸਨ ਅਤੇ ਹੁਣ ਫਿਰਕੂ ਤਾਕਤਾਂ ਵਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਨਾਪਾਕ ਸਾਜਿਸ਼ਾਂ ਦਾ ਟਾਕਰਾ ਕਰਨ ਲਈ ਵਿਰੋਧੀ ਧਿਰਾਂ ਨੂੰ ਸਾਂਝੇ ਤੌਰ 'ਤੇ ਯਤਨ ਕਰਨੇ ਚਾਹੀਦੇ ਹਨ।

 

ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਰਾਸ਼ਟਰਵਾਦ ਜੋ ਮੈਨੂੰ ਇਹ ਸਿਖਾਉਂਦਾ ਹੈ ਕਿ ਮੇਰਾ ਦੇਸ਼ ਮੇਰੇ ਰੱਬ ਤੋਂ ਵੀ ਉੱਤੇ ਹੈ, ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਰਬਿੰਦਰਨਾਥ ਟੈਗੋਰ ਦੇ ਇੱਕ ਕਥਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਦੀ ਸੱਤਾਧਾਰੀ ਜਮਾਤ ਦੇ ਹਰ ਫ਼ਰੰਟ ਉੱਤੇ ਫੇਲ੍ਹ ਹੋਣ ਲਈ ਉਕਸਾਊ ਧਾਰਮਿਕਤਾ ਜ਼ਿੰਮੇਵਾਰ ਹੈ।

 

ਬਹਿਸ ਵਿੱਚ ਭਾਗ ਲੈਂਦਿਆਂ ਆਰ ਐੱਸ ਐੱਸ ਵਿਚਾਰਕ ਦੇਸ਼ ਰਤਨ ਨਿਗਮ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਵਿੱਚ ਮੁਢਲੇ ਤੌਰ ਤੇ ਸੈਕੂਲਰ ਸ਼ਬਦ ਨਹੀਂ ਸੀ ਜੋ ਕਿ 42ਵੀਂ ਸੋਧ ਰਾਹੀਂ 1976 ਵਿੱਚ ਐਮਰਜੰਸੀ ਦੌਰਾਨ ਸ਼ਾਮਿਲ ਕੀਤਾ ਗਿਆ। ਉਹਨਾਂ ਭਾਰਤੀ ਸੰਵਿਧਾਨ ਦੇ ਆਰਟੀਕਲ 51ਏ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਨੂੰ ਸਾਡੀਆਂ ਫੰਡਾਮੈਂਟਲ ਡਿਊਟੀਸ ਜੋ ਕਿ ਰਾਸ਼ਟਰੀ ਸੱਭਿਆਚਾਰ  ਅਤੇ ਵਿਰਾਸਤ ਦੀ ਰੱਖਿਆ ਕਰਨ ਲਈ ਕਹਿੰਦਾ ਹੈ ਅਤੇ ਇਹ ਰਾਸ਼ਟਰਵਾਦ ਦਾ ਵਿਚਾਰ ਇੰਦਰਾ ਗਾਂਧੀ ਵੱਲੋਂ ਦਿੱਤਾ ਗਿਆ ਸੀ।

 

ਪ੍ਰਸਿੱਧ ਪੱਤਰਕਾਰ ਮਾਰਕ ਟਲੀ ਵਲੋਂ ਸੰਚਾਲਿਤ ਸੈਸਨ ਨੇ ਸਿਖਰਾ ਨੂੰ ਛੂਹਿਆ ਅਤੇ ਦੋਵੇਂ ਵਕਤਾਂ ਵਲੋਂ ਆਪਣੀ ਗੱਲ ਬੇਬਾਕੀ ਨਾਲ ਕੀਤੀ ਜਾਣ ਤੇ  ਖਚਾ ਖਚ ਭਰੇ ਹਾਲ ਵਿਚ ਸਾਹ ਰੋਕ ਕੇ ਬਹਿਸ ਸੁਣ ਰਹੇ ਲੋਕ ਅਸ ਅਸ ਕਰ ਉਠੇ।

 

ਇਕ ਸਵਾਲ ਦਾ ਜਵਾਬ ਦਿੰਦਿਆਂ ਨਿਗਮ ਨੇ ਸਵੀਕਾਰ ਕੀਤਾ ਕਿ ਕੁਝ ਲੋਕਾਂ ਵਲੋਂ ਸੌੜੇ ਸਿਆਸੀ ਹਿਤਾਂ ਲਈ ਰਾਸਟਰਵਾਦ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀਅਤਾ ਇਕ ਅਜਿਹਾ ਵਿਚਾਰ ਜਿਸ ਵਿਚ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਸਭ ਇਕ ਸਮਾਨ ਹੈ।

 

ਉਨ੍ਹਾਂ ਕਿਹਾ ਕਿ ਸਾਡੇ ਸਿਧਾਂਤ ਹੈ ਕਿ ਅਸੀਂ ਕਿਸੇ ਤੇ ਵੀ ਪਹਿਲਾਂ ਹਮਲਾ ਨਹੀਂ ਕਰਦੇ ਅਤੇ ਪਹਿਲਾਂ ਪ੍ਰਮਾਣੂ ਹਥਿਆਰ ਨਾ ਵਰਤਣ ਸਬੰਧੀ ਵੀ ਪੱਕਾ ਅਹਿਦ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:idea of india will endure onslaught on its cherished values by divisive forces avers mahua moitra