ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ ਅਕਾਲੀ ਦਲ ਸਹੀ ਹੁੰਦਾ ਤਾਂ ਪੰਜਾਬ ’ਚ ਤੀਜੇ ਮੋਰਚੇ ਦੀ ਲੋੜ ਨਾ ਪੈਂਦੀ: ਪਰਮਿੰਦਰ ਸਿੰਘ ਢੀਂਡਸਾ

ਜੇ ਅਕਾਲੀ ਦਲ ਸਹੀ ਹੁੰਦਾ ਤਾਂ ਪੰਜਾਬ ’ਚ ਤੀਜੇ ਮੋਰਚੇ ਦੀ ਲੋੜ ਨਾ ਪੈਂਦੀ: ਪਰਮਿੰਦਰ ਸਿੰਘ ਢੀਂਡਸਾ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

 

ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜੇ ਪਾਰਟੀ ਆਪਣੀਆਂ ਪਹਿਲੀਆਂ ਗ਼ਲਤੀਆਂ ਨੂੰ ਦਰੁਸਤ ਕਰ ਲਵੇ, ਤਦ ਸਭ ਕੁਝ ਠੀਕ ਹੈ। ਉਨ੍ਹਾਂ ਕਿਹਾ ਕਿ ਉਹ ਇਹ ਗ਼ਲਤੀਆਂ ਦਰੁਸਤ ਕਰਨ ਲਈ ਆਪਣਾ ਸਿਆਸੀ ਭਵਿੱਖ ਵੀ ਕੁਰਬਾਨ ਕਰ ਸਕਦੇ ਹਨ।

 

 

ਸ੍ਰੀ ਢੀ਼ਡਸਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਆਪਣੇ ਪਿਤਾ ਦੀਆਂ ਪੈੜ–ਚਾਲਾਂ ਉੱਤੇ ਚੱਲਣ ਵਿੱਚ ਪੂਰਾ ਇੱਕ ਸਾਲ ਕਿਉਂ ਲਾਇਆ; ਤਾਂ ਉਨ੍ਹਾਂ ਜੁਆਬ ਦਿੱਤਾ ਕਿ ਪਹਿਲਾਂ ਉਹ ਅਜਿਹਾ ਕੁਝ ਨਹੀਂ ਚਾਹੁੰਦੇ ਸਨ। ‘ਜਦੋਂ ਮੇਰੇ ਪਿਤਾ ਨੇ ਅਸਤੀਫ਼ਾ ਦਿੱਤਾ ਸੀ, ਤਦ ਪਹਿਲਾਂ–ਪਹਿਲ ਤਾਂ ਮੈਂ ਇਹੋ ਸੋਚਿਆ ਸੀ ਕਿ ਉਹ ਸਿਆਸਤ ਤੋਂ ਸੰਨਿਆਸ ਲੈਣਾ ਲੋਚਦੇ ਹਨ। ਅੰਤ ਮੈਂ ਆਪਣੇ ਸ਼ੁਭ–ਚਿੰਤਕਾਂ ਤੋਂ ਸਲਾਹ ਲਈ ਤੇ ਆਖ਼ਰ ਮੈਂ ਆਪਣਾ ਫ਼ੈਸਲਾ ਲਿਆ।’

 

 

ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਗੇ ਦੱਸਿਆ – ‘ਮੇਰੇ ਪਿਤਾ ਨੇ ਮੈਨੂੰ ਇਹ ਵੀ ਕਿਹਾ ਕਿ ਤੂੰ 10 ਵਰ੍ਹੇ ਮੰਤਰੀ ਰਿਹਾ ਤੇ ਪੰਜ ਵਾਰ MLA, ਤੈਨੂੰ ਹੋਰ ਕੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਹੁਣ ਆਪਣੀ ਜ਼ਮੀਰ ਦੀ ਆਵਾਜ਼ ਸੁਣਨੀ ਚਾਹੀਦੀ ਹੈ।’

 

 

ਜੂਨੀਅਰ ਢੀਂਡਸਾ ਨੇ ਕਿਹਾ ਕਿ ਜੇ ਉਨ੍ਹਾਂ ਦੇ ਇਸ ਕਦਮ ਨਾਲ ਸੁਖਬੀਰ ਬਾਦਲ ਆਪਣੀਆਂ ਗ਼ਲਤੀਆਂ ਨੂੰ ਸੁਧਾਰ ਲੈਂਦੇ ਹਨ, ਤਾਂ ਫਿਰ ਉਨ੍ਹਾਂ ਨੂੰ ਉਨ੍ਹਾਂ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਪੰਜਾਬ ਦੀ ਜਨਤਾ ਦਾ ਭਰੋਸਾ ਜਿੱਤਣਾ ਚਾਹੀਦਾ ਹੈ।

 

 

ਸ੍ਰੀ ਢੀਂਡਸਾ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਨੇ ਸਹੀ ਕਦਮ ਚੁੱਕੇ ਹੁੰਦੇ, ਤਾਂ ਪੰਜਾਬ ਵਿੱਚ ਕਦੇ ਤੀਜੇ ਮੋਰਚੇ ਦੀ ਕੋਈ ਜ਼ਰੂਰਤ ਹੀ ਨਹੀਂ ਰਹਿੰਦੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If Akali Dal right there would have been no need for Third Front says Parminder Singh Dhindsa