ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਧੂ ਪਾਕਿ `ਚ ਰਹਿ ਜਾਵੇ ਤਾਂ ਪੰਜਾਬ `ਚ ਸ਼ਾਂਤੀ ਹੋ ਜਾਵੇਗੀ : ਬਾਦਲ

ਸਿੱਧੂ ਪਾਕਿ `ਚ ਰਹਿ ਜਾਵੇ ਤਾਂ ਪੰਜਾਬ `ਚ ਸ਼ਾਂਤੀ ਹੋ ਜਾਵੇਗੀ : ਬਾਦਲ

ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਸਮਾਂ ਮਿਲਣ `ਤੇ ਬਾਦਲ ਪਰਿਵਾਰ `ਤੇ ਹਮਲਾ ਕਰਦੇ ਰਹਿੰਦੇ ਹਨ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਉਪਰ ਤਿੱਖਾ ਹਮਲਾ ਕੀਤਾ ਗਿਆ।

 

ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਸਾਬ੍ਹ ਦਾ ਕੁਝ ਪਤਾ ਨਹੀਂ ਹੈ। ਉਹ ਕੱਲ੍ਹ ਕੀ ਕਰਨਗੇ ਅਤੇ ਪਰਸੋ ਕੀ ਕਰਨਗੇ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਇਹ ਵੀ ਨਹੀਂ ਪਤਾ ਜੋ ਉਹ ਕਰ ਰਹੇ ਹਨ ਉਸਦਾ ਅਸਰ ਅਤੇ ਨੁਕਸ਼ਾਨ ਕੀ ਹੋਵੇਗਾ। ਉਨ੍ਹਾਂ ਸਿੱਧੂ ਦੇ ਪਾਕਿਸਤਾਨ ਜਾਣ ਸਬੰਧੀ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜੇਕਰ ਉਹ ਪੱਕੇ ਤੌਰ `ਤੇ ਹੀ ਉਥੇ ਹੀ ਰਹਿ ਜਾਵੇ ਤਾਂ ਇਸ ਨਾਲ ਪੰਜਾਬ `ਚ ਸ਼ਾਂਤੀ ਹੋ ਜਾਵੇਗੀ ਅਤੇ ਦੇਸ਼ ਵਿਚ ਵੀ।

 

 

ਜਿ਼ਕਰਯੋਗ ਹੈ ਕਿ ਪਾਕਿਸਤਾਨ `ਚ ਹੋਈਆਂ ਚੋਣਾਂ `ਚ ਜੇਤੂ ਰਹੇ ਇਮਰਾਨ ਖਾਨ ਦੇ ਪਾਕਿ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ `ਚ ਹਿੱਸਾ ਲੈਣ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If Sidhu remains in Pak then there will be peace in Punjab: Badal