ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਜੇ ਸੁਖਬੀਰ ਦੋਬਾਰਾ ਗੁਰੂਘਰ ਦੀ ਸੰਪਤੀ ਵਰਤੇਗਾ ਤਾਂ ਮੁੜ ਵਿਰੋਧ ਕਰਾਂਗੇ`

‘ਜੇ ਸੁਖਬੀਰ ਦੋਬਾਰਾ ਗੁਰੂਘਰ ਦੀ ਸੰਪਤੀ ਵਰਤੇਗਾ ਤਾਂ ਮੁੜ ਵਿਰੋਧ ਕਰਾਂਗੇ`

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ `ਤੇ ਹਮਲਾ ਕਰਨ ਨਾਲ ਸਬੰਧਤ ਮਾਮਲੇ ਦੇ ਮੁੱਖ ਮੁਲਜ਼ਮ ਬਚਿੱਤਰ ਸਿੰਘ ਨੇ ਕਿਹਾ ਹੈ ਕਿ ‘ਜੇ ਕਦੇ ਭਵਿੱਖ `ਚ ਸੁਖਬੀਰ ਸਿੰਘ ਬਾਦਲ ਦੋਬਾਰਾ ਗੁਰਦੁਆਰਾ ਸਾਹਿਬ ਦੀ ਸੰਪਤੀ ਨੂੰ ਵਰਤਣਗੇ, ਤਾਂ ਉਹ ਫਿਰ ਉਨ੍ਹਾਂ ਦਾ ਵਿਰੋਧ ਕਰਨਗੇ।`


ਸੰਗਰੂਰ ਦੀ ਜਿ਼ਲ੍ਹਾ ਜੇਲ੍ਹ `ਚੋਂ ਰਿਹਾਈ ਤੋਂ ਬਾਅਦ ਬਚਿੱਤਰ ਸਿੰਘ ਨੇ ਕਿਹਾ ਕਿ - ‘ਬਾਦਲ ਪਰਿਵਾਰ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬਾ ਦੀ ਜਾਇਦਾਦ ਨੂੰ ਵਰਤਦੇ ਆ ਰਹੇ ਹਨ। ਜੋ ਵੀ ਉਨ੍ਹਾਂ ਦਾ ਵਿਰੋਧ ਕਰਦੇ ਹਨ, ਉਹ ਉਨ੍ਹਾਂ ਨੂੰ ਝੂਠੇ ਮਾਮਲਿਆਂ `ਚ ਫਸਾਉਂਦੇ ਹਨ।`


ਸ੍ਰੀ ਬਚਿੱਤਰ ਸਿੰਘ ਦੇ ਨਾਲ ਅੱਜ ਮਨਜੀਤ ਸਿੰਘ, ਗੁਰਜੰਟ ਸਿੰਘ ਦੁੱਗਣ ਅਤੇ ਦਵਿੰਦਰ ਸਿੰਘ ਨੂੰ ਵੀ ਜ਼ਮਾਨਤ `ਤੇ ਰਿਹਾਅ ਕੀਤਾ ਗਿਆ ਹੈ। ਛੇ ਮੁਲਜ਼ਮਾਂ ਵਿੱਚੋਂ ਪੰਜ ਨੂੰ ਬੀਤੀ 21 ਦਸੰਬਰ ਨੂੰ ਸੰਗਰੂਰ ਦੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ ਤੇ ਗੁਰਜੰਟ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ ਸੀ।


ਇੱਥੇ ਵਰਨਣਯੋਗ ਹੈ ਕਿ ਸਿੱਖ ਜੱਥੇਬੰਦੀਆਂ ਦੇ ਕਾਰਕੁੰਨਾਂ ਨੇ ਬੀਤੀ 4 ਅਕਤੂਬਰ ਨੂੰ ਸੰਗਰੂਰ ਲਾਗਲੇ ਸਥਾਨਕ ਗੁਰੂਘਰ ਨੇੜੇ ਰੋਸ ਮੁਜ਼ਾਹਰਾ ਕਰ ਕੇ ਸੁਖਬੀਰ ਬਾਦਲ ਹੁਰਾਂ ਦੀ ਆਮਦ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਪੁਲਿਸ ਨੇ ਤਦ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If Sukhbir will use Gurdwara property we shall oppose