ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਦਲਾਂ ਦੀਆਂ ਕਰਤੂਤਾਂ ਕਰਕੇ ਹੋ ਰਿਹਾ ਸਿੱਖਾਂ ਵੱਲੋਂ ਵਿਰੋਧ- ਨਵਜੋਤ ਸਿੱਧੂ

ਬਾਦਲਾਂ ਦੀਆਂ ਕਰਤੂਤਾਂ ਕਰਕੇ ਹੋ ਰਿਹਾ ਸਿੱਖਾਂ ਵੱਲੋਂ ਵਿਰੋਧ- ਨਵਜੋਤ ਸਿੱਧੂ

ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ 14 ਅਕਤੂਬਰ, 2015 ਨੂੰ ਕੋਟਕਪੂਰਾ ਵਿਖੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਪੁਲਿਸ ਕਾਰਵਾਈ ਦੀ ਵੀਡੀਓਜ਼ ਜਾਰੀ ਕੀਤੀਆਂ ਹਨ।

 

ਸਿੱਧੂ ਨੇ ਕਿਹਾ ਕਿ ਜੋ ਕੁਝ ਹੋਇਆ ਉਹ ਸਿਰਫ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਹਿਮਤੀ ਨਾਲ ਹੀ ਸੰਭਵ ਹੈ। ਸਿੱਧੂ ਨੇ ਕਿਹਾ ਕਿ ਮੋਗਾ, ਜੈਤੋ, ਮੁਕਤਸਰ ਨੂੰ ਫਰੀਦਕੋਟ, ਕੋਟਕਪੂਰਾ ਨਾਲ ਜੋੜਨ ਵਾਲੀ ਮੁੱਖ ਸੜਕ ਦੇ ਵੱਖ-ਵੱਖ ਕੈਮਰਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਇਕੱਠੀ ਕੀਤੀ ਗਈ ਹੈ।

 

ਪ੍ਰਕਾਸ਼ ਬਾਦਲ ਤੇ ਸੁਖਬੀਰ ਸਿੰਘ ਬਾਦਲ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਸੁਖਬੀਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਪੁਲਿਸ ਕਾਰਵਾਈ ਕਿਵੇਂ ਹੋਈ, ਜਦੋਂ ਉਨ੍ਹਾਂ ਨੇ ਗ੍ਰਹਿ ਵਿਭਾਗ ਦਾ ਚਾਰਜ ਸੰਭਾਲਿਆ ਸੀ। ਵੀਡੀਓ ਵਿੱਚ ਦਿਸ ਰਿਹਾ ਹੈ ਕਿ ਪੁਲਿਸ ਸਿੱਖ ਪ੍ਰਚਾਰਕ ਪੰਥਪ੍ਰੀਤ ਸਿੰਘ ਨੂੰ ਖਿੱਚ ਰਹੀ ਹੈ, ਹਵਾ ਵਿਚ ਗੋਲੀਬਾਰੀ ਅਤੇ ਪ੍ਰਦਰਸ਼ਨਕਾਰੀਆਂ 'ਤੇ ਪਾਣੀ ਦੀ ਵਰਤੋਂ ਹੋ ਰਹੀ ਹੈ।  ਇਹ ਸਭ ਸ਼ੁਰੂ ਹੋਣ ਤੋਂ ਪਹਿਲਾਂ ਬਠਿੰਡਾ ਡੀਆਈਜੀ ਰਣਬੀਰ ਸਿੰਘ ਖੱਟਰਾ ਪੰਥਪ੍ਰੀਤ ਅਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਢਰੀਆਵਾਲੇ ਨਾਲ ਗੱਲ ਕਰ ਰਹੇ ਹਨ।

 

ਜਸਟਿਸ ਰਣਜੀਤ ਸਿੰਘ (ਸੇਵਾ ਮੁਕਤ) ਕਮਿਸ਼ਨ ਦੀ ਰਿਪੋਰਟ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਸਿੱਧੂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਖਿਲਾਫ ਕਾਰਵਾਈ ਪਹਿਲਾਂ ਤੋਂ ਹੀ ਪਲਾਨ ਕੀਤੀ ਗਈ ਸੀ, ਇਸ ਲਈ ਕੋਟਕਪੂਰਾ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਪੁਲਿਸ ਕਾਰਵਾਈ ਕਰਨ ਤੋਂ ਤਿੰਨ ਘੰਟੇ ਪਹਿਲਾ ਹੀ ਹਸਪਤਾਲ ਵਿੱਚ ਤਿਆਰੀ ਕਰ ਲੈਣ ਲਈ ਕਿਹਾ ਸੀ। ਜਦੋਂ ਕਿ ਪੁਲਿਸ ਕਾਰਵਾਈ ਸਵੇਰੇ 6.45 ਵਜੇ ਸ਼ੁਰੂ ਹੋਈ। 

 

ਕਮਿਸ਼ਨ, ਜਿਸ ਦੀ ਰਿਪੋਰਟ ਪਿਛਲੇ ਮਹੀਨੇ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਸੀ, ਨੇ ਕੋਟਕਪੂਰਾ ਦੇ ਪ੍ਰਦਰਸ਼ਨਕਾਰੀਆਂ 'ਤੇ ਤਾਕਤ ਦੀ ਵਰਤੋਂ ਲਈ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਦੋਂ ਕਿ ਇਸ ਕਾਰਵਾਈ ਨੂੰ "ਅਸੰਵੇਦਨਸ਼ੀਲਅਤੇ ਬੇਲੋੜਾ" ਕਰਾਰ ਦਿੱਤਾ ਗਿਆ ਸੀ।

 

ਸਿੱਧੂ ਨੇ ਕਿਹਾ, "ਰਣਜੀਤ ਕਮੇਟੀ ਨੇ ਰਿਪੋਰਟ ਵਿਚ ਵੀਡੀਓ ਰਿਕਾਰਡਿੰਗ ਸ਼ਾਮਲ ਕੀਤੀ ਹੈ, ਜਿਸ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਬਣਾਈ ਗਈ ਜਸਟਿਸ ਜ਼ੋਰਾ ਸਿੰਘ ਪੈਨਲ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਕੈਮਰੇ ਤਾਂ ਨੁਕਸਾਨੇ ਗਏ ਹਨ।"

 

ਸਿੱਧੂ ਨੇ ਕਿਹਾ, "ਜੇਕਰ ਬਾਦਲਾਂ ਕੋਲ ਜਸਟਿਸ ਰਣਜੀਤ ਕਮੇਟੀ ਦੀ ਰਿਪੋਰਟ ਦੇ ਖਿਲਾਫ ਬੋਲਣ ਲਈ ਕੁਝ ਹੈ ਤਾਂ ਉਨ੍ਹਾਂ ਨੂੰ ਬੋਲਣਾ ਚਾਹੀਦਾ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If the Badals have a counterpoint against the Ranjit panel report they should speak out said Sidhu