ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ੈਰ-ਕਾਨੂੰਨੀ ਅਫ਼ਰੀਕੀ ਪ੍ਰਵਾਸੀ ਦਿੱਲੀ ਤੋਂ ਪੰਜਾਬ ਚ ਸਪਲਾਈ ਕਰਦੇ ਹੈਰੋਇਨ

ਪੁਲਿਸ ਹਿਰਾਸਤ `ਚ ਅਫ਼ਰੀਕਨ ਨਾਗਰਿਕ ਰੂਬੀਆ

ਪੁਲਿਸ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਨੇ ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਸਰਹੱਦ ਰਾਹੀਂ ਸਮੱਗਲ ਹੋਣ ਵਾਲੀ ਹੈਰੋਇਨ ਦੀ ਸਪਲਾਈ ਦੇ ਇੱਕ ਨਵੇਂ ਚੈਨਲ ਦਾ ਪਤਾ ਲਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੰਜਾਬ ਦੇ ਨਸ਼ਾ ਸਮੱਗਲਰਾਂ ਨੇ ਹੈਰੋਇਨ ਦੀ ਸਪਲਾਈ ਲਈ ਦਿੱਲੀ `ਚ ਰਹਿੰਦੇ ਕੁਝ ਗ਼ੈਰ-ਕਾਨੂੰਨੀ ਅਫ਼ਰੀਕੀ ਪ੍ਰਵਾਸੀਆਂ ਨਾਲ ਸੰਪਰਕ ਕਾਇਮ ਕਰ ਲਏ ਹਨ।


ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਵਿਸ਼ੇਸ਼ ਟਾਸਕ ਫ਼ੋਰਸ ਦੇ ਬਾਰਡਰ ਜ਼ੋਨ ਵਿੰਗ ਨੇ ਰੂਬੀਆ ਨਾਂਅ ਦੀ ਇੱਕ ਵਿਦੇਸ਼ੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਦਿੱਲੀ `ਚ ਰਹਿੰਦੀ ਹੈ ਪਰ ਯੂਗਾਂਡਾ ਦੇਸ਼ ਦੀ ਨਾਗਰਿਕ ਹੈ। ਉਸ ਬਾਰੇ ਸੂਹ ਮਿਲਣ ਤੋਂ ਬਾਅਦ ਤਰਨ ਤਾਰਨ ਜਿ਼ਲ੍ਹੇ `ਚ ਪੱਟੀ ਤੋਂ 1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।


ਅਸਿਸਟੈਂਟ ਇੰਸਪੈਕਟਰ ਜਨਰਲ ਰਛਪਾਲ ਸਿੰਘ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਦੱਸਿਆ,‘‘ਅਸੀਂ ਬੀਤੀ 21 ਜੂਨ ਨੂੰ ਤਰਨ ਤਾਰਨ ਜਿ਼ਲ੍ਹੇ ਦੇ ਸ਼ਹਿਰ ਭਿਖੀਵਿੰਡ ਤੋਂ ਕੁਲਦੀਪ ਸਿੰਘ ਨਾਂਅ ਦੇ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਸੀ। ਜਦੋਂ ਅਸੀਂ ਉਸ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ, ਤਾਂ ਉਸ ਨੇ ਸਾਨੂੰ ਦੱਸਿਆ ਕਿ ਉਸ ਨੇ ਇਹ ਹੈਰੋਇਨ ਰੂਬੀਆ ਤੋਂ ਖ਼ਰੀਦੀ ਸੀ।``


ਰੂਬੀਆ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਦਿੱਲੀ `ਚ ਰਹਿੰਦੇ ਗ਼ੈਰ-ਕਾਨੂੰਨੀ ਅਫ਼ਰੀਕੀ ਪ੍ਰਵਾਸੀਆਂ ਦਾ ਬਹੁਤ ਵੱਡਾ ਨੈੱਟਵਰਕ ਹੈ ਤੇ ਹੈਰੋਇਨ ਦੀ ਸਪਲਾਈ ਪਾਕਿਸਤਾਨ ਬਾਰਡਰ ਰਾਹੀਂ ਜੰਮੂ-ਕਸ਼ਮੀਰ, ਰਾਜਸਥਾਨ ਦੀ ਸਰਹੱਦ ਤੇ ਕੁਝ ਸਮੁੰਦਰੀ ਕੰਢਿਆਂ ਤੱਕ ਪੁੱਜਦੀ ਹੈ।


ਪੰਜਾਬ ਪੁਲਿਸ ਵੱਲੋਂ ਰੂਬੀਆ ਨੂੰ ਸ਼ੁੱਕਰਵਾਰ ਨੂੰ ਦਿੱਲੀ ਦੇ ਛਤਰਪੁਰ ਮੈਟਰੋ ਸਟੇਸ਼ਨ ਲਾਗਲੀ ਰਾਜਪੁਰਾ ਖੁਰਦ ਕਾਲੋਨੀ `ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਸਾਲ 2016 `ਚ ਵੀ ਰੂਬੀਆ ਖਿ਼ਲਾਫ਼ ਫ਼ਾਜਿ਼ਲਕਾ ਵਿਖੇ ਨਸ਼ੇ ਦੀ ਖੇਪ ਦਾ ਇੱਕ ਮਾਮਲਾ ਦਰਜ ਹੋਇਆ ਸੀ ਤੇ ਤਦ ਉਸ ਕੋਲੋਂ 500 ਗ੍ਰਾਮ ਹੈਰੋਇਨ ਮਿਲੀ ਸੀ। ਪੱਟੀ ਤੋਂ ਹੁਣ ਮਿਲੀ ਹੈਰੋਇਨ ਦਾ ਵਿਸ਼ਲੇਸ਼ਣ ਕਰਵਾਇਆ ਗਿਆ ਹੈ ਤੇ ਉਹ ਪੂਰੀ ਤਰ੍ਹਾਂ ਸ਼ੁੱਧ ਪਾਈ ਗਈ ਹੈ। ਉਹ ਜ਼ਰੂਰ ਹੀ ਪਾਕਿਸਤਾਨ ਤੋਂ ਸਮੱਗਲ ਹੋ ਕੇ ਆਈ ਹੈ।


ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਅਫ਼ਰੀਕੀ ਸਮੱਗਲਰ ਹੈਰੋਇਨ ਵਿੱਚ ਕੁਝ ਰਸਾਇਣ ਮਿਲਾ ਕੇ ਨਕਲੀ ਹੈਰੋਇਨ ਵੀ ਬਣਾਉਂਦੇ ਹਨ।


ਉੱਧਰ ਬੀਤੀ 17 ਮਈ ਨੂੰ ਲੁਧਿਆਣਾ-ਦਿਹਾਤੀ ਪੁਲਿਸ ਨੇ ਨਾਈਜੀਰੀਆ ਦੇ ਦੋ ਨਾਗਰਿਕਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਉੱਤੇ ਵੀ ਪੰਜਾਬ ਵਿੱਚ ਨਸ਼ੇ ਸਪਲਾਈ ਕਰਨ ਦੇ ਦੋਸ਼ ਲੱਗੇ ਸਨ ਤੇ ਸੂਚਨਾ ਦੇ ਆਧਾਰ `ਤੇ ਦੋ ਥਾਵਾਂ ਤੋਂ 2 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:illegal africans migrants from delhi supply heroin in Punjab