ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੂਰਪੁਰ ਬੇਦੀ ਲਾਗੇ ਸਤਲੁਜ ’ਚ ਹੋ ਰਹੀ ਨਾਜਾਇਜ਼ ਮਾਈਨਿੰਗ, ਲੋਕਾਂ ’ਚ ਰੋਹ

ਨੂਰਪੁਰ ਬੇਦੀ ਲਾਗੇ ਸਤਲੁਜ ’ਚ ਹੋ ਰਹੀ ਨਾਜਾਇਜ਼ ਮਾਈਨਿੰਗ, ਲੋਕਾਂ ’ਚ ਰੋਹ

ਸਤਲੁਜ ਦਰਿਆ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਗੋਬਿੰਦਪੁਰ ਬੇਲਾ ਅਤੇ ਅਮਰਪੁਰ ਬੇਲਾ ਸਮੇਤ ਹੋਰ ਪਿੰਡਾਂ ਦੇ ਲੋਕਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਇਸ ਮੌਕੇ ਇਕੱਤਰ ਲੋਕਾਂ ਨੇ ਜਿੱਥੇ ਨਾਜਾਇਜ਼ ਮਾਈਨਿੰਗ ਦਾ ਸਖ਼ਤ ਵਿਰੋਧ ਕੀਤਾ ਉੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ

 

 

ਇਸ ਮੌਕੇ ਇਕੱਤਰ ਲੋਕਾਂ ਜਿਨ੍ਹਾਂ ਵਿੱਚ ਗੋਬਿੰਦਪੁਰ ਬੇਲਾ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸ਼ੰਮੀ , ਪ੍ਰਭਦਿਆਲ ,ਜਸਵਿੰਦਰ ਸਿੰਘ ਜਿੰਦੂ , ਸੁੱਚਾ ਸਿੰਘ  ,ਜਸਵਿੰਦਰ ਸਿੰਘ ਭੰਗੀ ਅਮਰਜੀਤ ਸਿੰਘ ਭਾਗ ਸਿੰਘ, ਪ੍ਰਿਤਪਾਲ ਸਿੰਘ ਮੋਠਾਪੁਰ, ਜਰਨੈਲ ਸਿੰਘ, ਜਗਵੀਰ ਸਿੰਘ ਮੋਠਾਪੁਰ, ਕੰਬੀ ਜੇਤੇਵਾਲ, ਮਨਦੀਪ ਸਰਪੰਚ ਅਮਰਪੁਰ ਬੇਲਾ, ਕਸ਼ਮੀਰੀ ਲਾਲ , ਮਹਿੰਦਰ ਸਿੰਘ ਬੇਲਾ ਆਦਿ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ  ਦਰਿਆ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਨਾਲ ਸਤਲੁਜ ਦਰਿਆ ਵਿੱਚ 50 ਫੁੱਟ ਤੋਂ ਵੀ ਅਧਿਕ ਖੱਡੇ ਪਾਏ ਜਾ ਚੁੱਕੇ ਹਨ

 

 

ਲੋਕਾਂ ਨੇ ਦੱਸਿਆ ਕਿ ਨਾਜਾਇਜ਼ ਮਾਈਨਿੰਗ ਹੋਣ ਨਾਲ ਸੱਤਲੁਜ  ਦਰਿਆ ਵਿੱਚ ਡੂੰਘੇ ਖੱਡੇ ਪੈਣ ਕਰਕੇ ਮੌਤ ਦੇ ਖੂਹ ਬਣ ਗਏ ਹਨ। ਜਦਕਿ ਇਸ ਨਾਲ ਪਾਣੀ ਦਾ ਬਹਾਅ ਵਿੱਚ ਬਦਲ ਗਿਆ ਹੈ

 

 

ਕੁਲਵਿੰਦਰਜੀਤ ਸਿੰਘ ਦੀ ਰਿਪੋਰਟ ਅਨੁਸਾਰ ਪਾਣੀ ਦਾ ਬਹਾਅ ਬਦਲਣ ਨਾਲ ਨੂਰਪੁਰ ਬੇਦੀ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਹੜ੍ਹ ਦਾ ਖਤਰਾ ਬਣ ਗਿਆ ਹੈ ਇਸ ਮੌਕੇ ਲੋਕਾਂ ਨੇ ਨਾਜਾਇਜ਼ ਮਾਈਨਿੰਗ  ਦੇ ਖਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਵੀ ਪ੍ਰਗਟ ਕੀਤਾ

ਨੂਰਪੁਰ ਬੇਦੀ ਲਾਗੇ ਸਤਲੁਜ ’ਚ ਹੋ ਰਹੀ ਨਾਜਾਇਜ਼ ਮਾਈਨਿੰਗ, ਲੋਕਾਂ ’ਚ ਰੋਹ

 

ਇਕੱਤਰ ਲੋਕਾਂ ਨੇ ਦੱਸਿਆ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਬਹਾਅ ਬਦਲਣ ਨਾਲ ਗੋਬਿੰਦਪੁਰ ਬੇਲਾ ਅਮਰਪੁਰ ਬੇਲਾ, ਮੋਠਾਪੁਰ , ਮਾਜਰਾ, ਖੇੜੀ,  ਬਸੀ , ਚਨੌਲੀ ਆਦਿ ਪਿੰਡਾਂ ਨੂੰ ਬਰਸਾਤ ਦੇ ਮੌਸਮ ਵਿੱਚ ਖ਼ਤਰਾ ਪੈਦਾ ਹੋ ਸਕਦਾ ਹੈ

 

 

ਲੋਕਾਂ ਦੇ ਵਿਰੋਧ ਕਰਨ ਤੇ ਦਰਿਆ ਵਿੱਚ ਮਾਈਨਿੰਗ ਕਰਨ ਵਿੱਚ ਲੱਗੀ ਜੇ.ਸੀ.ਬੀ.ਮਸ਼ੀਨ ਦੇ ਕਰਿੰਦੇ ਉਸ ਨੂੰ ਲੈ ਕੇ ਭੱਜ ਗਏ ਇਸ ਮੌਕੇ ਇਕੱਤਰ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡਾਂ ਹੋ ਰਹੇ ਨਾਜਾਇਜ਼ ਮਾਈਨਿੰਗ ਨਾਲ  ਨੂੰ ਰੋਕਿਆ ਜਾਵੇ

 

 

ਲੋਕਾਂ ਨੇ ਕਿਹਾ ਕਿ ਅਗਰ ਨਜਾਇਜ਼ ਮਾਈਨਿੰਗ ਨੂੰ ਨਾ ਰੋਕਿਆ ਗਿਆ ਤਾਂ ਉਨ੍ਹਾਂ ਨੂੰ ਸੰਘਰਸ਼ ਕਰਨਾ ਪਵੇਗਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Illegal Mining in Sutlej near Nurpur Bedi Anger in Public