ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਤੇ ਖਰੜ `ਚ ਨਹੀਂ ਰੁਕ ਰਹੀ ਗ਼ੈਰ-ਕਾਨੂੰਨੀ ਮਾਈਨਿੰਗ

ਮੋਹਾਲੀ ਤੇ ਖਰੜ `ਚ ਨਹੀਂ ਰੁਕ ਰਹੀ ਗ਼ੈਰ-ਕਾਨੂੰਨੀ ਮਾਈਨਿੰਗ

ਮੋਹਾਲੀ ਤੇ ਖਰੜ `ਚ ਰੇਤੇ ਦੀ ਗ਼ੈਰ-ਕਾਨੂੰਨੀ ਪੁਟਾਈ (ਮਾਈਨਿੰਗ) ਰੁਕਣ ਦਾ ਨਾਂਅ ਨਹੀਂ ਲੈ ਰਹੀ। ਹੁਣ ਪਤਾ ਲੱਗਾ ਹੈ ਕਿ ਰੇਤੇ ਨਾਲ ਲੱਦੇ ਟਰੱਕ ਖਰੜ ਤੇ ਮੋਹਾਲੀ ਦੇ ਪਿੰਡਾਂ ਦੀਆਂ ਅੰਦਰੂਨੀ ਸੜਕਾਂ (ਲਿੰਕ ਰੋਡਜ਼) `ਤੋਂ ਦੀ ਲੰਘਾਏ ਜਾ ਰਹੇ ਹਨ, ਤਾਂ ਜੋ ਮੁੱਖ ਸੜਕਾਂ `ਤੇ ਥਾਂ-ਥਾਂ ਲੱਗੇ ਨਾਕਿਆਂ ਤੋਂ ਬਚਿਆ ਜਾ ਸਕੇ। ਇੱਥੇ ਵਰਨਣਯੋਗ ਹੈ ਕਿ ਖਰੜ-ਰੋਪੜ ਸੜਕ `ਤੇ ਕਈ ਨਾਕੇ ਲਾਏ ਗਏ ਹਨ। ਵੱਖੋ-ਵੱਖਰੇ ਪਿੰਡਾਂ ਦੇ ਵਾਸੀਆਂ ਨੇ ਸਬੰਧਤ ਅਧਿਕਾਰੀਆਂ ਕੋਲ ਇਸ ਸਬੰਧੀ ਸਿ਼ਕਾਇਤ ਵੀ ਕੀਤੀ ਹੈ ਪਰ ਇਹ ਖ਼ਬਰ ਲਿਖੇ ਜਾਣ ਤੱਕ ਕੋਈ ਸੁਣਵਾਈ ਨਹੀਂ ਹੋਈ ਸੀ।

ਇਸ ਗ਼ੈਰ-ਕਾਨੂੰਨੀ ਮਾਈਨਿੰਗ ਕਾਰਨ ਜਿੱਥੇ ਵਾਤਾਵਰਨ ਨੂੰ ਡਾਢਾ ਨੁਕਸਾਨ ਪੁੱਜ ਰਿਹਾ ਹੈ, ਉੱਥੇ ਪਿੰਡਾਂ ਦੀਆਂ ਸੜਕਾਂ ਵੀ ਭਾਰੀ ਆਵਾਜਾਈ ਕਾਰਨ ਤੇਜ਼ੀ ਨਾਲ ਟੁੱਟਦੀਆਂ ਜਾ ਰਹੀਆਂ ਹਨ।

ਬਹਿਰਾਮਪੁਰ ਟੋਲ ਪਲਾਜ਼ਾ ਤੋਂ ਬਚਣ ਲਈ ਟਰੱਕਾਂ ਨੂੰ ਰੂਪਨਗਰ ਦੇ ਭੱਦਲ ਪਿੰਡ `ਚੋਂ ਦੀ ਲੰਘਾਇਆ ਜਾ ਰਿਹਾ ਹੈ। ਉਹ ਰੂਪਨਗਰ ਦੇ ਹੀ ਬਿੰਦਰਖ ਤੇ ਖਿ਼ਜ਼ਰਾਬਾਦ ਪਿੰਡਾਂ ਵਿੱਚੋਂ ਦੀ ਮੋਹਾਲੀ ਜਿ਼ਲ੍ਹੇ ਵਿੱਚ ਦਾਖ਼ਲ ਹੋ ਰਹੇ ਹਨ। ਹਾਈਵੇਅ ਦੇ ਨਾਕਿਆਂ ਤੋਂ ਬਚਣ ਲਈ ਸਭ ਤੋਂ ਛੋਟਾ ਰੂਟ ਇਹੋ ਹੈ। ਰੇਤੇ ਨਾਲ ਲੱਦੇ ਕੁਝ ਟਰੱਕ ਕੁਰਾਲੀ ਵੱਲ ਨੂੰ ਜਾਂਦੇ ਹਨ ਤੇ ਕੁਝ ਖਰੜ ਤੇ ਮੋਹਾਲੀ ਸ਼ਹਿਰ ਵੱਲ ਨੂੰ ਆਉਂਦੇ ਹਨ। ਕੁਝ ਰੂਪਨਗਰ ਦੇ ਭੂਪਨਗਰ ਰੂਟ `ਤੋਂ ਦੀ ਹੁੰਦੇ ਹੋਏ ਸਲਾਮਪੁਰ ਰਾਹੀਂ ਮੋਹਾਲੀ ਵਿੱਚ ਦਾਖ਼ਲ ਹੁੰਦੇ ਹਨ।

ਖਰੜ ਸਬ-ਡਿਵੀਜ਼ਨ ਦੇ ਪਿੰਡ ਅਕਾਲਗੜ੍ਹ ਦੇ ਇੱਕ ਨਾਗਰਿਕ ਗੁਲਜਿੰਦਰ ਸਿੰਘ ਨੇ ਦੱਸਿਆ,‘ਸਾਡੇ ਪਿੰਡ `ਚੋਂ ਦੀ ਰੋਜ਼ਾਨਾ ਇੱਕ ਦਰਜਨ ਤੋਂ ਵੱਧ ਟਰੱਕ ਤੇਜ਼ ਰਫ਼ਤਾਰ ਨਾਲ ਲੰਘਦੇ ਹਨ। ਜਦੋਂ ਕਦੇ ਉਨ੍ਹਾਂ ਨੂੰ ਰੋਕ ਕੇ ਪੁੱਛਿਆ ਜਾਦਾ ਹੈ, ਤਾਂ ਅੱਗਿਓਂ ਇਹੋ ਜਵਾਬ ਮਿਲਦਾ ਹੈ ਕਿ ਉਨ੍ਹਾਂ ਕੋਲ ਮਾਈਨਿੰਗ ਦਾ ਪਰਮਿਟ ਹੈ ਅਤੇ ਉਹ ਸਾਨੂੰ ਦਸਤਾਵੇਜ਼ ਵੀ ਵਿਖਾਉਂਦੇ ਹਨ। ਪਰ ਉਨ੍ਹਾਂ ਨੂੰ ਅੰਦਰਲੀਆਂ ਲਿੰਕ ਸੜਕਾਂ `ਤੋਂ ਜਾਣ ਦੀ ਕੀ ਲੋੜ ਹੈ, ਜੇ ਉਨ੍ਹਾਂ ਕੋਲ ਲੋੜੀਂਦੇ ਪਰਮਿਟ ਹਨ?`

ਖਿਜ਼ਰਾਬਾਦ ਦੇ ਸਰਪੰਚ ਸ਼ੇਰ ਮੁਹੰਮਦ ਨੇ ਕਿਹਾ,‘‘ਪਿੰਡਾਂ ਦੀਆਂ ਸੜਕਾਂ ਭਾਰੀ ਆਵਾਜਾਈ ਲਈ ਨਹੀਂ ਬਣੀਆਂ ਹੁੰਦੀਆਂ। ਜੇ ਇਨ੍ਹਾਂ ਟਰੱਕਾਂ ਵਿੱਚ ਰੇਤਾ ਕਾਨੂੰਨੀ ਤਰੀਕੇ ਨਾਲ ਜਾ ਰਿਹਾ ਹੈ,``

ਖਰੜ ਦੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਟਰੱਕਾਂ ਨਾਲ ਪ੍ਰਦੂਸ਼ਣ ਬਹੁਤ ਫੈਲ ਰਿਹਾ ਹੈ। ਉੱਧਰ ਜਿ਼ਲ੍ਹਾ ਉਦਯੋਗ ਕੇਂਦਰ, ਮੋਹਾਲੀ ਦੇ ਜਨਰਲ ਮੈਨੇਜਰ ਟਹਿਲ ਸਿੰਘ ਨੇ ਦੱਸਿਆ ਕਿ ਜਦੋਂ ਵੀ ਕਦੇ ਕੋਈ ਸਿ਼ਕਾਇਤ ਆਉਂਦੀ ਹੈ, ਤਾਂ ਵਾਹਨਾਂ ਦੇ ਦਸਤਾਵੇਜ਼ ਜ਼ਰੂਰ ਚੈੱਕ ਕੀਤੇ ਜਾਂਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:illegal mining is continuing in mohali and kharar