ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿੰਡ ਭੱਲੜੀ 'ਚ ਗ਼ੈਰ-ਕਾਨੂੰਨੀ ਮਾਈਨਿੰਗ ਕਰਦੀਆਂ ਮਸ਼ੀਨਾਂ ਫੜੀਆਂ

ਜ਼ਿਲ੍ਹਾ ਪ੍ਰਸਾਸ਼ਨ ਰੂਪਨਗਰ ਵੱਲੋਂ ਸੰਪੂਰਨ ਜ਼ਿਲ੍ਹੇ ਵਿੱਚ ਮਾਈਨਿੰਗ ਪੂਰਨ ਤੌਰ 'ਤੇ ਬੰਦ ਹੈ, ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੇ ਬਿਲਕੁੱਲ ਉਲਟ ਸਥਾਨਕ ਪਿੰਡ ਭੱਲੜੀ ਵਿਖੇ ਸਵਾਂ ਨਦੀ ਵਿੱਚ ਸ਼ਰੇਆਮ ਦਿਨ ਸਮੇਂ ਹੋ ਰਹੀ ਮਾਈਨਿੰਗ ਨੂੰ ਵਿਭਾਗ ਦੇ ਜੇ.ਈ. ਹਰਜਿੰਦਰ ਸਿੰਘ ਦੀ ਟੀਮ ਨੇ ਰੰਗੇਂ ਹੱਥੀਂ ਫੜਿਆ।
 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਿਕ ਇਸ ਮੌਕੇ ਪਿੰਡ ਭੱਲੜੀ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਪਿੰਡ ਵਾਸੀਆਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਵੀ ਅਸੀਂ ਸਵਾਂ ਨਦੀ ਵਿੱਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਕਰਦੀ ਮਸ਼ੀਨ ਫੜੀ ਸੀ ਪਰ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਮਾਫੀਆ ਮਸ਼ੀਨ ਲੈ ਕੇ ਰਫੂ ਚੱਕਰ ਹੋ ਗਿਆ ਸੀ। ਇਸ ਮੌਕੇ ਪਿੰਡ ਦੇ ਸਰਪੰਚ ਹਰਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਮੁਹਤਵਰ ਪਤਵੰਤਿਆਂ ਨੇ ਸਵਾਂ ਨਦੀ ਵਿੱਚ ਹੀ ਧਰਨਾ ਲਗਾ ਲਿਆ ਕਿ ਜਦੋਂ ਤੱਕ ਪ੍ਰਸਾਸ਼ਨ ਵੱਲੋਂ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਮਾਈਨਿੰਗ ਵਿਭਾਗ ਵੱਲੋਂ ਫੜੀਆਂ ਮਸ਼ੀਨਾਂ ਕਾਬੂ ਕਰਕੇ ਪਰਚਾ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ।
 

ਜ਼ਿਕਰਯੋਗ ਹੈ ਕਿ ਸਵਾਂ ਨਦੀ ਵਿੱਚ ਕਰੀਬ ਦੋ ਦਹਾਕਿਆਂ ਤੋਂ ਲਗਾਤਾਰ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਸਰਕਾਰਾਂ ਭਾਵੇਂ ਬਦਲ ਗਈਆਂ ਪਰ ਮਾਈਨਿੰਗ ਮਾਫੀਏ ਦੇ ਕੰਮ ਬਿਨਾਂ ਰੋਕ ਟੋਕ ਜਾਰੀ ਹਨ। ਇੱਥੇ ਦੱਸਣਾ ਬਣਦਾ ਹੈ ਕਿ ਸਵਾਂ ਨਦੀ ਵਿੱਚ ਅੰਨ੍ਹੇਵਾਹ ਡੂੰਘੀ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਕਾਰਨ ਕਿਸਾਨਾਂ ਦੇ ਖੂਹਾਂ ਅਤੇ ਬੋਰਾਂ ਦਾ ਪਾਣੀ ਤੱਕ ਸੁੱਕ ਗਿਆ ਹੈ। ਜੇਕਰ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਹਨ ਕਿ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣਗੇ।
 

ਇਸ ਮੌਕੇ ਪਹੁੰਚੇ ਪੁਲਿਸ ਚੌਂਕੀ ਨਵਾਂ ਨੰਗਲ ਦੇ ਇੰਚਾਰਜ ਏ.ਐਸ.ਆਈ. ਸਰਤਾਜ਼ ਸਿੰਘ ਨੇ ਜੇ.ਈ ਮਾਈਨਿੰਗ ਵਿਭਾਗ ਹਰਜਿੰਦਰ ਸਿੰਘ ਤੋਂ ਕੀਤੀ ਕਾਰਵਾਈ ਦੀ ਕਾਪੀ ਲੈ ਕੇ ਚਾਰ ਪੋਕਲੈਨ ਮਸ਼ੀਨਾਂ, ਇੱਥ ਟਿੱਪਰ, ਇੱਕ ਟਰੈਕਟਰ ਆਦਿ ਮਸ਼ਨੀਰੀ ਨੂੰ ਕਬਜ਼ੇ ਵਿੱਚ ਲੈ ਕੇ ਅਗਲਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
 

ਜਦੋਂ ਇਸ ਬਾਰੇ ਐਸ.ਡੀ.ਐਮ ਨੰਗਲ ਕਨੂੰ ਗਰਗ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਭੱਲੜੀ ਅਤੇ ਇਸ ਦੇ ਆਸ ਪਾਸ ਦੇ ਪਿੰਡਾਂ ਤੋਂ ਗੈਰ-ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਜਿਸ 'ਤੇ ਕਾਰਵਾਈ ਕਰਦੇ ਹੋਏ ਅੱਜ ਜੇ.ਈ ਮਾਈਨਿੰਗ ਵਿਭਾਗ ਦੀ ਅਗਵਾਈ ਹੇਠ ਟੀਮ ਭੇਜੀ ਗਈ ਸੀ ਉਨ੍ਹਾਂ ਮੌਕੇ 'ਤੇ ਮਾਈਨਿੰਗ ਕਰਦੀਆਂ ਚਾਰ ਮਸ਼ੀਨਾਂ, ਇੱਕ ਟਿੱਪਰ ਅਤੇ ਟਰੈਕਟਰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤੇ ਹਨ, ਪਰ ਡਰਾਈਵਰ ਮੌਕੇ ਤੋਂ ਭੱਜ ਗਏ ਸਨ।
 

ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਗੈਰਕਾਨੂੰਨੀ ਮਾਈਨਿੰਗ ਕਿਸੇ ਵੀ ਕੀਮਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਸਰਪੰਚ ਹਰਪਾਲ ਸਿੰਘ, ਤਰਲੋਚਨ ਸਿੰਘ, ਹਰਜਾਪ ਸਿੰਘ, ਸੁਖਵੰਤ ਸਿੰਘ, ਅਸੋਕ ਕੁਮਾਰ, ਜਗਤਾਰ ਸਿੰਘ, ਸੱਤਪਾਲ ਸਿੰਘ, ਵਰਜੀਤ ਸਿੰਘ ਲੱਕੀ, ਸੁਖਦੇਵ ਸਿੰਘ, ਜਗਤਾਰ ਸਿੰਘ ਰਾਮਗੜ੍ਹੀਆ, ਮਹਿੰਦਰ ਸਿੰਘ, ਕਰਨੈਲ ਸਿੰਘ, ਸੁੱਚਾ ਸਿੰਘ, ਚਰਨ ਸਿੰਘ, ਪਾਖਰ ਸਿੰਘ, ਕਰਨੈਲ ਸਿੰਘ ਆਦਿ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Illegal mining machines found in village Bhalladi