ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਜੰਟਾਂ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਫ਼ਰਾਂਸ ਭੇਜਿਆ ਕਪੂਰਥਲਾ ਦਾ ਸੁਖਵਿੰਦਰ ਲਾਪਤਾ

ਏਜੰਟਾਂ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਫ਼ਰਾਂਸ ਭੇਜਿਆ ਕਪੂਰਥਲਾ ਦਾ ਸੁਖਵਿੰਦਰ ਲਾਪਤਾ

ਕਪੂਰਥਲਾ ਦਾ ਜਿਹੜਾ 36 ਸਾਲਾ ਵਿਅਕਤੀ ਸੁਖਵਿੰਦਰ ਸਿੰਘ ਦੋ ਟ੍ਰੈਵਲ ਏਜੰਟਾਂ ਰਾਹੀਂ ਗ਼ੈਰ-ਕਾਨੁੰਨੀ ਤਰੀਕੇ ਫ਼ਰਾਂਸ `ਚ ਦਾਖ਼ਲ ਹੋਣ ਲਈ ਦਸੰਬਰ 2017 `ਚ ਭਾਰਤ ਤੋਂ ਰਵਾਨਾ ਹੋਇਆ ਸੀ, ਉਹ ਹੁਣ ਭੇਤ ਭਰੀ ਹਾਲਤ `ਚ ਗ਼ਾਇਬ ਹੋ ਗਿਆ ਹੈ। ਉਸ ਦੀ ਪਤਨੀ ਨੇ ਅੱਜ ਐਤਵਾਰ ਨੂੰ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾਈ ਹੈ। ਪਤਨੀ ਸੁਖਵਿੰਦਰ ਕੌਰ, ਵਾਸੀ ਸੁਲਤਾਨਪੁਰ ਲੋਧੀ ਦਾ ਦਾਅਵਾ ਹੈ ਕਿ ਉਸ ਦੇ ਪਤੀ ਦੀ ਹੁਣ ਪਿਛਲੇ ਦੋ ਮਹੀਨਿਆਂ ਤੋਂ ਕੋਈ ਉੱਘ-ਸੁੱਘ ਨਹੀਂ ਮਿਲ ਰਹੀ।


ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਪਿਛਲੀ ਵਾਰ ਜਦੋਂ ਉਸ ਨੇ ਆਪਣੇ ਪਤੀ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਸੀ, ਤਦ ਉਹ ਬੋਸਨੀਆ ਤੇ ਹਰਜ਼ੇਗੋਵਿਨਾ (ਦੱਖਣ-ਪੂਰਬੀ ਯੂਰੋਪ ਦਾ ਇੱਕ ਦੇਸ਼) `ਚ ਸੀ।


ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੋਵੇਂ ਟ੍ਰੈਵਲ ਏਜੰਟਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਕਥਿਤ ਮਦਦ ਨਾਲ ਸੁਖਵਿੰਦਰ ਸਿੰਘ ਗ਼ੈਰ-ਕਾਨੂੰਨੀ ਤਰੀਕੇ ਨਾਲ ਫ਼ਰਾਂਸ ਦੇਸ਼ `ਚ ਦਾਖ਼ਲ ਹੋਣ ਲਈ ਗਿਆ ਸੀ। ਉਨ੍ਹਾਂ ਟ੍ਰੈਵਲ ਏਜੰਟਾ ਦੀ ਸ਼ਨਾਖ਼ਤ ਸਾਬੀ ਨਿਵਾਸੀ ਸੁਲਤਾਨਪੁਰ ਲੋਧੀ ਤੇ ਜਸਵੀਰ ਕੌਰ ਵਾਸੀ ਲੰਬਾ ਪਿੰਡ - ਜਲੰਧਰ ਵਜੋਂ ਹੋਈ ਹੈ। ਇਨ੍ਹਾਂ `ਤੇ ਸੁਖਵਿੰਦਰ ਸਿੰਘ ਨੂੰ ਧੋਖਾਧੜੀ ਨਾਲ ਪਹਿਲਾਂ ਤੁਰਕੀ `ਚ ਸਰੀਕਾਇਆ ਤੇ ਫਿਰ ਬੋਸਨੀਆ ਭੇਜਣ ਦੇ ਦੋਸ਼ ਹਨ। ਉਨ੍ਹਾਂ ਨੇ ਸੁਖਵਿੰਦਰ ਕੌਰ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਫ਼ਰਾਂਸ ਭੇਜਣ ਲਈ 6.5 ਲੱਖ ਰੁਪਏ ਲਏ ਸਨ। ਇਹ ਦੋਵੇਂ ਟ੍ਰੈਵਲ ਏਜੰਟ ਫਿ਼ਲਹਾਲ ਫ਼ਰਾਰ ਹਨ ਤੇ ਪੁਲਿਸ ਉਨ੍ਹਾਂ ਦੀ ਭਾਲ਼ ਲਈ ਛਾਪੇਮਾਰੀ ਕਰ ਰਹੀ ਹੈ।


ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ 14 ਦਸੰਬਰ, 2017 ਨੂੰ ਘਰੋਂ ਦਿੱਲੀ ਲਈ ਰਵਾਨਾ ਹੋਇਆ ਸੀ। ਉਸ ਨੇ ਦਾਅਵਾ ਕੀਤਾ ਕਿ ਜਦੋਂ ਉਸ ਦਾ ਪਤੀ ਬੋਸਨੀਆ `ਚ ਏਜੰਟਾਂ ਦੇ ਜਾਣਕਾਰਾਂ ਦੇ ਘਰ `ਚ ਰਹਿ ਰਿਹਾ ਸੀ, ਤਦ ਉਸ ਨੇ ਦੱਸਿਆ ਸੀ ਕਿ ਉਸ ਨੁੰ ਫ਼ਰਾਂਸ ਭੇਜਣ ਦੇ ਮਾਮਲੇ `ਚ ਹੁਣ ਸ਼ਾਇਦ ਕੁਝ ਟਾਲ਼-ਮਟੋਲ਼ ਕੀਤੀ ਜਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:illegally sent to France by agents is untracable