ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਮੰਤਰੀ ਮੰਡਲ ਨੇ ਲਏ ਇਹ ਅਹਿਮ ਫ਼ੈਸਲੇ

ਪੰਜਾਬ ਕੈਬਿਨੇਟ ਨੇ ਲਏ ਇਹ ਅਹਿਮ ਫ਼ੈਸਲੇ

ਪੰਜਾਬ ਕੈਬਿਨੇਟ ਨੇ ਅੱਜ ਕੁਝ ਅਹਿਮ ਫ਼ੈਸਲੇ ਲੈਂਦਿਆਂ ਦੰਗਾ ਪੀੜਤਾਂ ਤੇ ਦਹਿਸ਼ਤਗਰਦ ਹਮਲਿਆਂ ਦੇ ਪੀੜਤਾਂ ਨੂੰ ਮਕਾਨਾਂ ਤੇ ਪਲਾਟਾਂ ਦੀ ਅਲਾਟਮੈਂਟ ਵਿੱਚ 5% ਰਾਖਵਾਂਕਰਨ ਦੇਣ ਦਾ ਫ਼ੈਸਲਾ ਕੀਤਾ ਹੈ। ਪੁਲਵਾਮਾ ਹਮਲੇ ਦੇ ਤੁਰੰਤ ਬਾਅਦ ਲਿਆ ਗਿਆ ਇਹ ਫ਼ੈਸਲਾ ਯਕੀਨੀ ਤੌਰ 'ਸ਼ਲਾਘਾਯੋਗ ਹੈ। ਇਹ ਰਾਖਵਾਂਕਰਨ ਹਾਲੇ 31 ਦਸੰਬਰ, 2021 ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।

 

ਇਸ ਦੇ ਨਾਲ ਹੀ ਪੰਜਾਬ ਕੈਬਿਨੇਟ ਨੇ ਮੌਜੂਦਾ ਤੇ ਸੇਵਾ–ਮੁਕਤ ਜੱਜਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਹਵਾਈ ਐਂਬੂਲੈਂਸਾਂ ਵਰਤਣ ਦੀ ਮਨਜ਼ੂਰੀ ਦੇ ਦਿੱਤੀ ਹੈ।

 

ਇਸ ਤੋਂ ਇਲਾਵਾ ਕੈਬਿਨੇਟ ਨੇ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ 153 ਸਿੱਧੀਆਂ ਕੋਟਾ ਆਸਾਮੀਆਂ ਪੁਰ ਕਰਨ ਦਾ ਫ਼ੈਸਲਾ ਵੀ ਲਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Important decisions taken by the Punjab cabinet