ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਟਾਰੀ ਬਾਰਡਰ ’ਤੇ ਪਿਆ ਕਰੋੜਾਂ ਦਾ ਪਾਕਿਸਤਾਨੀ ਸੀਮਿੰਟ ਬਰਬਾਦ, ਵਪਾਰੀ ਦੁਖੀ

​​​​​​​ਅਟਾਰੀ ਬਾਰਡਰ ’ਤੇ ਪਿਆ ਕਰੋੜਾਂ ਦਾ ਪਾਕਿਸਤਾਨੀ ਸੀਮਿੰਟ ਬਰਬਾਦ, ਵਪਾਰੀ ਦੁਖੀ

ਭਾਰਤ ਦੇ ਉਹ ਸੀਮਿੰਟ ਦਰਾਮਦਕਾਰ ਇਸ ਵੇਲੇ ਡਾਢੀ ਮੁਸੀਬਤ ’ਚ ਫਸੇ ਹੋਏ ਹਨ; ਜਿਹੜੇ ਆਪਣਾ ਜ਼ਿਆਦਾਤਰ ਮਾਲ ਪਾਕਿਸਤਾਨ ਤੋਂ ਮੰਗਵਾਉਂਦੇ (ਇੰਪੋਰਟ ਕਰਦੇ) ਸਨ। ਪਾਕਿਸਤਾਨ ਤੋਂ ਮੰਗਵਾਇਆ ਭਾਰੀ ਮਾਤਰਾ ’ਚ ਸੀਮਿੰਟ ਅਟਾਰੀ ਸਥਿਤ ਇੰਟੈਗ੍ਰੇਟਡ ਚੈੱਕ–ਪੋਸਟ (ICP) ’ਤੇ ਪਿਆ–ਪਿਆ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ। ਇਸ ਤੋਂ ਭਾਰਤੀ ਸੀਮਿੰਟ ਵਪਾਰੀ ਡਾਢੇ ਦੁਖੀ ਹਨ ਕਿਉਂਕਿ ਇਹ ਸਾਰਾ ਨੁਕਸਾਨ ਉਨ੍ਹਾਂ ਸਿਰ ਹੀ ਪੈ ਗਿਆ ਹੈ।

 

 

ਦਰਅਸਲ, ਪਾਕਿਸਤਾਨੀ ਵਸਤਾਂ ਉੱਤੇ ਜਿਹੜਾ ਟੈਕਸ 5 ਫ਼ੀ ਸਦੀ ਹੁੰਦਾ ਸੀ; ਉਹ ਭਾਰਤ ਸਰਕਾਰ ਨੇ ਵਧਾ ਕੇ 200 ਫ਼ੀ ਸਦੀ ਕਰ ਦਿੱਤਾ ਸੀ; ਜਿਸ ਕਾਰਨ ਭਾਰਤੀ ਵਪਾਰੀਆਂ ਨੇ ਉਸ ਦਿਨ ਆਇਆ ਮਾਲ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਭਾਰਤ ਸਰਕਾਰ ਨੇ ਅਜਿਹਾ ਕਦਮ ਪੁਲਵਾਮਾ ਹਮਲੇ ਤੋਂ ਬਾਅਦ ਚੁੱਕਿਆ ਸੀ; ਜਿਸ ਵਿੱਚ ਸੀਆਰਪੀਐੱਫ਼ ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਲ।

 

 

ਹੁਣ ਕੇਂਦਰੀ ਭੰਡਾਰਣ ਨਿਗਮ (CWC – ਸੈਂਟਰਲ ਵੇਅਰਹਾਊਸ ਕਾਰਪੋਰੇਸ਼ਨ) ਨੇ ਭਾਰਤੀ ਵਪਾਰੀਆਂ ਉੱਤੇ ਹੀ ਸੀਮਿੰਟ ਦੀ ਲਾਗਤ ਤੋਂ ਦੁੱਗਣਾ ਜੁਰਮਾਨਾ ਲਾ ਦਿੱਤਾ ਹੈ ਕਿਉਂਕਿ ਵਪਾਰੀਆਂ ਨੇ ਸਮੇਂ ਸਿਰ ਆਪਣਾ ਮੰਗਵਾਇਆ ਮਾਲ ਸਰਕਾਰੀ ਗੁਦਾਮਾਂ ਵਿੱਚੋਂ ਨਹੀਂ ਚੁੱਕਿਆ।

 

 

ਹੁਣ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਹਰ ਤਰ੍ਹਾਂ ਦਾ ਸਬੰਧ ਤੇ ਵਪਾਰ ਟੁੱਟ ਚੁੱਕਾ ਹੈ। ਜੇ ਇਸ ਵੇਲੇ ਚੱਲ ਰਿਹਾ ਹੈ ਤਾਂ ਸਿਰਫ਼ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਕੰਮ। ਦੋਵੇਂ ਦੇਸ਼ਾਂ ਵਿਚਾਲੇ ਏਕਤਾ ਦੀ ਹੁਣ ਸਿਰਫ਼ ਇਹੋ ਇੱਕੋ–ਇੱਕ ਲੜੀ ਬਾਕੀ ਰਹਿ ਗਈ ਹੈ।

 

 

‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਇਸ ਬਾਰੇ ਕਾਫ਼ੀ ਵਿਸਥਾਰ ਨਾਲ ਪਹਿਲਾਂ ਲਿਖ ਚੁੱਕੇ ਹਨ। ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਨੇ ਵੀ ਉਹ ਆਰਟੀਕਲ ਪ੍ਰਕਾਸ਼ਿਤ ਕਰਨ ਦਾ ਮਾਣ ਹਾਸਲ ਕੀਤਾ ਸੀ।

 

[ ਇਸ ਤੋਂ ਅੱਗੇ ਪੜ੍ਹਨ ਲਈ ਇੱਥੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imported Pakistani Cement worth Crores of Rupees damaged at ATTARI ICP Traders desperate