ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​532 ਕਿਲੋ ਹੈਰੋਇਨ ਮਾਮਲੇ ’ਚ ਫੜੇ ਇੰਪੋਰਟਰ ਦਾ ਅੰਮ੍ਰਿਤਸਰ ਜੇਲ੍ਹ ’ਚ ਦੇਹਾਂਤ

​​​​​​​532 ਕਿਲੋ ਹੈਰੋਇਨ ਮਾਮਲੇ ’ਚ ਫੜੇ ਇੰਪੋਰਟਰ ਦਾ ਅੰਮ੍ਰਿਤਸਰ ਜੇਲ੍ਹ ’ਚ ਦੇਹਾਂਤ

ਅੰਮ੍ਰਿਤਸਰ ਦੇ ਇੰਪੋਰਟਰ (Importer) ਭਾਵ ਦਰਾਮਦਕਾਰ ਗੁਰਪਿੰਦਰ ਸਿੰਘ ਦਾ ਅੱਜ ਸਵੇਰੇ ਕੇਂਦਰੀ ਜੇਲ੍ਹ ਵਿੱਚ ਦੇਹਾਂਤ ਹੋ ਗਿਆ। ਉਸ ਨੂੰ ਬੀਤੇ ਦਿਨੀਂ ਅਟਾਰੀ ਸਰਹੱਦ ਉੱਤੇ ਫੜੀ 532 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।

 

 

ਦਰਅਸਲ, ਜਿਹੜੇ ਪਾਕਿਸਤਾਨੀ ਲੂਣ ਵਿੱਚ ਨਸ਼ੇ ਦੀ ਇਹ ਖੇਪ ਲੁਕਾ ਕੇ ਰੱਖੀ ਗਈ ਸੀ, ਉਸ ਲੂਣ ਦਾ ਕੌਮਾਂਤਰੀ ਆਰਡਰ ਇਸੇ ਗੁਰਪਿੰਦਰ ਸਿੰਘ ਨੇ ਹੀ ਦਿੱਤਾ ਸੀ।

 

 

ਬਾਰਡਰ ਉੱਤੇ ਪਾਕਿਸਤਾਨੀ ਲੂਣ ਦੇ 600 ਥੈਲਿਆਂ ਵਿੱਚ ਹੈਰੋਇਨ ਤੋਂ ਇਲਾਵਾ ਲੁਕਾ ਕੇ ਰੱਖੇ 52 ਕਿਲੋਗ੍ਰਾਮ ਹੋਰ ਰਲਵੇ–ਮਿਲਵੇਂ ਨਸ਼ੀਲੇ ਪਦਾਰਥ ਵੀ ਫੜੇ ਗਏ ਸਨ। ਪੁਲਿਸ ਦਾ ਦੋਸ਼ ਹੈ ਕਿ ਗੁਰਪਿੰਦਰ ਸਿੰਘ ਨੇ ਕਥਿਤ ਤੌਰ ’ਤੇ ਜੰਮੂ–ਕਸ਼ਮੀਰ ਦੇ ਇੱਕ ਨਾਗਰਿਕ ਤਾਰਿਕ ਅਹਿਮਦ ਲੋਨ ਦੇ ਨਾਲ ਮਿਲ ਕੇ ਨਸ਼ਿਆਂ ਦੀ ਇਹ ਵੱਡੀ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ। ਤਾਰਿਕ ਅਹਿਮਦ ਲੋਨ ਨੂੰ ਵੀ ਤਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

 

 

ਕਨਿਸ਼ਕ ਇੰਟਰਪ੍ਰਾਈਜ਼ਸ ਨਾਂਅ ਦੀ ਇੰਪੋਰਟਿੰਗ ਫ਼ਰਮ ਦੇ ਮਲਕ ਗੁਰਪਿੰਦਰ ਸਿੰਘ ਦਾ ਦੇਹਾਂਤ ਅੱਜ ਸਵੇਰੇ ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ’ਚ ਹੋਇਆ।

 

 

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਸੁਪਰਇੰਟੈਂਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਐਤਵਾਰ ਸਵੇਰੇ ਗੁਰਪਿੰਦਰ ਸਿੰਘ ਜਦੋਂ ਆਪਣੇ ਦੰਦਾਂ ਉੱਤੇ ਬਰੱਸ਼ ਕਰ ਰਿਹਾ ਸੀ; ਤਦ ਉਸ ਦੇ ਮੂੰਹ ਵਿੱਚੋਂ ਅਚਾਨਕ ਖ਼ੂਨ ਨਿੱਕਲਣ ਲੱਗਾ। ਉਸ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ; ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਸਨਿੱਚਰਵਾਰ ਰਾਤ ਤੱਕ ਵੀ ਗੁਰਪਿੰਦਰ ਸਿੰਘ ਚੰਗਾ–ਭਲਾ ਸੀ।

 

 

ਗੁਰਪਿੰਦਰ ਸਿੰਘ ਦੇ ਵਕੀਲ ਸੁਧੀਰ ਸ਼ਰਮਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਮੁਵੱਕਿਲ ਡਾਇਬਟੀਜ਼ (ਸ਼ੂਗਰ ਜਾਂ ਸ਼ੱਕਰ ਰੋਗ) ਦਾ ਮਰੀਜ਼ ਸੀ। ‘ਉਸ ਨੂੰ ਪੁਲਿਸ ਰਿਮਾਂਡ ਦੌਰਾਨ ਜੇਲ੍ਹ ’ਚ ਡਾਇਬਟੀਜ਼ ਦੀ ਦਵਾਈ ਰੋਜ਼ਾਨਾ ਨਹੀਂ ਲੈਣ ਦਿੱਤੀ ਜਾਂਦੀ ਸੀ। ਗੁਰਪਿੰਦਰ ਸਿੰਘ ਦੀ ਮੌਤ ਪੁਲਿਸ ਤੇ ਜੇਲ੍ਹ ਅਧਿਕਾਰੀਆਂ ਦੀ ਲਾਪਰਵਾਹੀ ਸਦਕਾ ਹੋਈ ਹੈ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Importer dies in Amritsar jail was arrested in 532 Kg Heroin case