ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਨਾਲਾ ਜ਼ਿਲ੍ਹੇ ਦੇ 450 ਏਕੜ ਖੇਤਾਂ ਨੂੰ ਅੱਗ ਨੇ ਲਿਆ ਲਪੇਟ ’ਚ

ਬਰਨਾਲਾ ਜ਼ਿਲ੍ਹੇ ਦੇ 450 ਏਕੜ ਖੇਤਾਂ ਨੂੰ ਅੱਗ ਨੇ ਲਿਆ ਲਪੇਟ ’ਚ

ਬੀਤੇ ਰਾਤ ਬਰਨਾਲ ਜ਼ਿਲ੍ਹੇ ਵਿਚ ਲੱਗੀ ਭਿਆਨਕ ਅੱਗ ਨੇ ਬਰਨਾਲ ਜ਼ਿਲ੍ਹੇ ਦੇ ਤਿੰਨ ਦਰਜਨ ਦੇ ਕਰੀਬ ਪਿੰਡਾਂ ਦੇ ਖੇਤਾਂ ਨੂੰ ਲਪੇਟ ਵਿਚ ਲੈ ਲਿਆ ਹੈ। ਫਾਇਰ ਬ੍ਰਿਗੇਡ ਅਫਸਰ ਗੁਰਜੀਤ ਸਿੰਘ ਨੇ ਦੱਸਿਆ ਕਿ ਅੱਗ 33 ਪਿੰਡਾਂ ਵਿਚ ਫੈਲ ਗਈ ਸੀ। ਉਨ੍ਹਾਂ ਦੱਸਿਆ ਕਿ 16 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਉਤੇ ਕਾਬੂ ਪਾਉਣ ਲਈ ਲਗਾਈਆਂ ਗਈਆਂ।  ਰਾਤ ਦੀ ਲੱਗੀ ਅੱਗ ਉਤੇ ਸਵੇਰੇ 6 ਵਜੇ ਦੇ ਕਰੀਬ ਕਾਬੂ ਪਾਇਆ ਗਿਆ।  ਦੱਸਿਆ ਜਾ ਰਿਹਾ ਹੈ ਕਿ ਕਿਸੇ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਈ ਗਈ ਸੀ, ਜੋ ਤੇਜ ਹਨੇਰੀ ਕਾਰਨ ਅੱਗ ਫੈਲ ਗਈ।

 

ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੁਲਕਾ ਨੇ ਕਿਹਾ ਕਿ ਅੱਗ ਨਾਲ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।  ਉਨ੍ਹਾਂ ਕਿਹਾ ਕਿ ਕਿਸੇ ਵੀ ਪੋਲਟਰੀ ਫਾਰਮ ਤੇ ਸ਼ੈਲਰ ਨੂੰ ਕੋਈ ਨੁਕਸਾਨ ਨਹੀਂ ਹੋਇਆ।

 

ਕੁਝ ਘਰਾਂ ਵਿਚ ਤੂੜੀ ਆਦਿ ਪਾਈ ਹੋਈ ਸੀ, ਜਿਸ ਨੂੰ ਅੱਗ ਲੱਗ ਗਈ, ਪ੍ਰੰਤੂ ਪਿੰਡਾਂ ਦੇ ਲੋਕਾਂ ਨੇ ਉਸ ਉਤੇ ਕਾਬੂ ਪਾ ਲਿਆ।

ਦੂਜੇ ਪਾਸੇ ਬਰਨਾਲਾ ਦੇ ਮੁੱਖ ਖੇਤੀਬਾੜੀ ਅਫਸਰ ਜਸਵਿੰਦਰ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਅੱਗ ਕਰੀਬ 18 ਪਿੰਡਾਂ ਵਿਚ ਅੱਗ ਲੱਗੀ ਹੈ।

 

ਅੱਗ ਨੂੰ ਲੈ ਕੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਅਤੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਢਿੱਲੋਂ ਨੇ ਅੱਗ ਲੱਗਣ ਉਤੇ ਚਿੰਤਾ ਪ੍ਰਗਟ ਕੀਤੀ।  ਉਨ੍ਹਾਂ ਵੱਲੋਂ ਰਾਤ ਨੂੰ ਹੀ ਫੇਸਬੁੱਕ ਉਤੇ ਲਾਈਵ ਹੋ ਕੇ ਇਸ ਉਤੇ ਚਿੰਤਾ ਪ੍ਰਗਟਾਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: In Barnala district 450 acres of fields have been burnt down in the fire