ਪੰਜਾਬ ਭਰ `ਚ ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਚਲਦੇ ਜਿ਼ਲ੍ਹਾ ਮੁਕਤਸਰ `ਚ ਦੁਪਹਿਰ 12 ਵਜੇ ਤੱਕ 39.79 ਫੀਸਦੀ ਮਤਦਾਨ ਹੋਇਆ, ਜਿਸ `ਚ ਬਲਾਕ ਮੁਕਤਸਰ ਸਾਹਿਬ `ਚ 38.14 ਫੀਸਦੀ, ਬਲਾਕ ਮਲੋਟ 40.0 ਫੀਸਦੀ, ਬਲਾਕ ਗਿੱਦੜਬਾਹਾ `ਚ 44.44 ਅਤੇ ਲੰਬੀ `ਚ 37 ਫੀਸਦੀ ਮਤਦਾਨ ਹੋਈ। ਜਿ਼ਲ੍ਹਾ ਫਰੀਦਕੋਟ `ਚ 26.35 ਫੀਸਦੀ ਵੋਟਾਂ ਪਈਆਂ।
ਹੋਰਨਾ ਜਿ਼ਲ੍ਹਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਤੱਕ ਜਿ਼ਲ੍ਹਾ ਜਲੰਧਰ `ਚ 26.34 ਫੀਸਦੀ, ਤਰਨਤਾਰਨ `ਚ 26 ਫੀਸਦੀ ਅਤੇ ਅੰਮ੍ਰਿਤਸਰ `ਚ 25 ਫੀਸਦੀ ਮਤਦਾਨ ਹੋਇਆ। ਮੋਗਾ `ਚ 30 ਅਤੇ ਗੁਰਦਾਸਪੁਰ `ਚ 32 ਫੀਸਦੀ ਵੋਟਾਂ ਪਈਆਂ।