ਅਗਲੀ ਕਹਾਣੀ

ਪੰਜਾਬ `ਚ ਮੀਂਹ ਨੇ ਮਚਾਈ ਤਬਾਹੀ, ਭਾਰੀ ਜਾਨੀ ਤੇ ਮਾਲੀ ਨੁਕਸਾਨ

ਪੰਜਾਬ `ਚ ਮੀਂਹ ਨੇ ਮਚਾਈ ਤਬਾਹੀ, ਭਾਰੀ ਜਾਨੀ ਤੇ ਮਾਲੀ ਨੁਕਸਾਨ

--  ਮੰਗਲਵਾਰ ਨੂੰ ਸੂਬੇ ਦੇ ਸਕੂਲ ਤੇ ਕਾਲਜ ਬੰਦ

--  26 ਸਤੰਬਰ ਤੱਕ ਜਾਰੀ ਰਹਿ ਸਕਦਾ ਹੈ ਮੀਂਹ

 

ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਪੰਜਾਬ `ਚ ਇਸ ਵੇਲੇ ਹੜ੍ਹ ਆਉਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸੇ ਲਈ ਸੂਬਾ ਸਰਕਾਰ ਵੱਲੋਂ ਕਈ ਤਰ੍ਹਾਂ ਦੇ ‘ਅਲਰਟ` ਜਾਰੀ ਕੀਤੇ ਗਏ ਹਨ। ਭਾਰੀ ਵਰਖਾ ਕਾਰਨ ਸੂਬੇ `ਚ ਕਈ ਥਾਵਾਂ ਤੋਂ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਮੀਂਹ ਕਾਰਨ ਸੜਕਾਂ `ਤੇ ਘਾਤਕ ਹਾਦਸੇ ਵੀ ਵਾਪਰ ਰਹੇ ਹਨ। ਬਹੁਤ ਸਾਰੀਆਂ ਥਾਵਾਂ `ਤੇ ਨਦੀਆਂ ਤੇ ਬਰਸਾਤੀ ਨਾਲਿਆਂ `ਚ ਪਾੜ ਪੈਣ ਕਾਰਨ ਫ਼ਸਲਾਂ ਦੀ ਵਿਆਪਕ ਤਬਾਹੀ ਹੋਈ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇਹ ਮੀਂਹ ਹਾਲੇ 26 ਸਤੰਬਰ ਤੱਕ ਜਾਰੀ ਰਹਿ ਸਕਦਾ ਹੈ।


ਹਰੇਕ ਸ਼ਹਿਰ ਤੇ ਪਿੰਡ ਦੀਆਂ ਗਲੀਆਂ ਤੇ ਸੜਕਾਂ `ਤੇ ਪਾਣੀ ਹੀ ਪਾਣੀ ਵਿਖਾਈ ਦੇ ਰਿਹਾ ਹੈ। ਜਿਸ ਕਾਰਨ ਆਵਾਜਾਈ ਬਹੁਤ ਹੌਲੀ ਚੱਲ ਰਹੀ ਹੈ ਤੇ ਵੱਡੇ ਸ਼ਹਿਰਾਂ `ਚ ਜਾਮ ਲੱਗ ਰਹੇ ਹਨ।


ਇੱਕ ਤਾਂ ਪੰਜਾਬ ਦੇ ਸਾਰੇ ਸਕੂਲਾਂ ਤੇ ਕਾਲਜਾਂ `ਚ ਭਲਕੇ ਮੰਗਲਵਾਰ, 25 ਸਤੰਬਰ ਨੂੰ ਬੱਚਿਆਂ ਲਈ ਛੁੱਟੀ ਐਲਾਨ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਸ਼ੂ-ਪਾਲਣ ਮਾਮਲਿਆਂ ਦੇ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਆਮ ਕਿਸਾਨਾਂ ਤੇ ਹੋਰ ਪਸ਼ੂ-ਪਾਲਕਾਂ ਨੂੰ ਆਪਣੇ ਜਾਨਵਰਾਂ ਦਾ ਪੂਰਾ ਖਿ਼ਆਲ ਰੱਖਣ ਦੀ ਵੀ ਸਲਾਹ ਦਿੱਤੀ ਹੈ। ਡੰਗਰਾਂ-ਵੱਛਿਆਂ ਨੂੰ ਕੱਚੇ ਕੋਠਿਆਂ ਹੇਠਾਂ ਨਾ ਰੱਖਣ ਤੇ ਕਿਤੇ ਹੋਰ ਉੱਚੇ ਸਥਾਨਾਂ `ਤੇ ਪਹਿਲਾਂ ਹੀ ਸੁਰੱਖਿਅਤ ਪਹੁੰਚਾਉਣ ਦੀ ਸਲਾਹ ਵੀ ਦਿੱਤੀ ਗਈ ਹੈ।


ਆਮ ਲੋਕਾਂ ਨੂੰ ਵੀ ਬਹੁਤ ਜਿ਼ਆਦਾ ਲੋੜ ਪੈਣ `ਤੇ ਹੀ ਘਰੋਂ ਬਾਹਰ ਨਿੱਕਲਣ ਦੀ ਸਲਾਹ ਦਿੱਤੀ ਗਈ ਹੈ।


ਸਰਕਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹੜ੍ਹਾਂ ਨਾਲ ਨਿਪਟਣ ਲਈ ਪਹਿਲਾਂ ਤੋਂ ਹੀ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:incessant rain in Punjab