ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਨਹੀਂ ਘਟ ਰਹੀਆਂ ਪਰਾਲ਼ੀ ਸਾੜਨ ਦੀਆਂ ਘਟਨਾਵਾਂ

ਪੰਜਾਬ ’ਚ ਨਹੀਂ ਘਟ ਰਹੀਆਂ ਪਰਾਲ਼ੀ ਸਾੜਨ ਦੀਆਂ ਘਟਨਾਵਾਂ

ਪੰਜਾਬ ਸਰਕਾਰ ਨੇ ਭਾਵੇਂ ਝੋਨੇ ਦੀ ਪਰਾਲ਼ੀ ਖੇਤਾਂ ’ਚ ਸਾੜਨ ਤੋਂ ਕਿਸਾਨਾਂ ਨੂੰ ਰੋਕਣ ਤੇ ਜਾਗਰੂਕ ਕਰਨ ਦੇ ਬਥੇਰੇ ਜਤਨ ਕੀਤੇ ਹਨ ਪਰ ਅਜਿਹੀਆਂ ਘਟਨਾਵਾਂ ’ਚ ਕੋਈ ਬਹੁਤੀ ਕਮੀ ਦਰਜ ਨਹੀਂ ਕੀਤੀ ਗਈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ (PRSC) ਨੇ ਕੱਲ੍ਹ ਸੋਮਵਾਰ ਨੂੰ ਇੱਕੋ ਦਿਨ ਵਿੱਚ ਪਰਾਲ਼ੀ ਸਾੜਨ ਦੇ 27 ਮਾਮਲੇ ਦਰਜ ਕੀਤੇ ਹਨ। ਇੰਝ ਇਸ ਵਰ੍ਹੇ ਪਰਾਲ਼ੀ ਨੂੰ ਅੱਗ ਲਾਉਣ ਦੀਆਂ 258 ਘਟਨਾਵਾਂ ਦਰਜ ਹੋ ਚੁੱਕੀਆਂ ਹਨ। ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਇੰਨੇ ਹੀ ਮਾਮਲੇ ਦਰਜ ਹੋਏ ਸਨ।

 

 

PRSC ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹਿਆਂ ’ਚ ਝੋਨੇ ਦੀ ਪਰਾਲ਼ੀ ਸਾੜਨ ਦੀਆਂ ਅੱਠ ਘਟਨਾਵਾਂ ਵਾਪਰ ਚੁੱਕੀਆਂ ਹਨ। ਇੰਝ ਗੁਰਦਾਸਪੁਰ ਜ਼ਿਲ੍ਹੇ ’ਚ ਤਿੰਨ ਅਤੇ ਮਾਨਸਾ ਤੇ ਪਟਿਆਲਾ ’ਚ ਅਜਿਹੀਆਂ ਇੱਕ–ਇੱਕ ਘਟਨਾਵਾਂ ਵਾਪਰ ਚੁੱਕੀਆਂ ਹਨ। ਬਾਕੀ ਦੇ ਜ਼ਿਲ੍ਹਿਆਂ ਵਿੱਚ ਵੀ ਘੱਟੋ–ਘੱਟ ਇੱਕ ਵਾਰਦਾਤ ਜ਼ਰੂਰ ਵਾਪਰੀ ਹੈ।

 

 

ਸਾਲ 2017 ’ਚ ਝੋਨੇ ਦੀ ਪਰਾਲ਼ੀ ਸਾੜਨ ਦੀਆਂ ਘਟਨਾਵਾਂ 7 ਅਕਤੂਬਰ ਤੋਂ ਸ਼ੁਰੂ ਹੋਈਆਂ ਸਨ ਤੇ ਤਦ ਇੰਨੇ ਹੀ ਸਮੇਂ ਦੌਰਾਨ ਅੱਗ ਲਾਉਣ ਦੀਆਂ 600 ਘਟਨਾਵਾਂ ਵਾਪਰੀਆਂ ਸਨ। ਤਦ ਇਕੱਲੀ 7 ਅਕਤੂਬਰ ਨੂੰ ਇੱਕੋ ਦਿਨ ਵਿੱਚ 119 ਘਟਨਾਵਾਂ ਦੇ ਮਾਮਲੇ ਦਰਜ ਹੋਏ ਸਨ ਪਰ ਇਸ ਵਰ੍ਹੇ ਸੋਮਵਾਰ 7 ਅਕਤੂਬਰ ਨੂੰ ਸਿਰਫ਼ 27 ਮਾਮਲੇ ਦਰਜ ਹੋਏ ਸਨ।

 

 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਕਿਸਾਨ ਹੁਦ ਆਲੂਆਂ ਦੀ ਫ਼ਸਲ ਬੀਜਣ ਲਈ ਖੇਤਾਂ ਵਿੱਚ ਝੋਨੇ ਦੀ ਪਰਾਲ਼ੀ ਸਾੜਨ ਦੀਆਂ ਤਿਆਰੀਆਂ ਕਰ ਰਹੇ ਹਨ।

 

 

ਚੇਤੇ ਰਹੇ ਕਿ ਬੀਤੇ ਦਿਨੀਂ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਇੱਕ ਕਿਸਾਨ ਸਮਾਰੋਹ ਦੌਰਾਨ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਰਾਲ਼ੀ ਨਾ ਸਾੜਨ ਦੀ ਗੱਲ ਕੀਤੀ ਸੀ; ਤਦ ਉਨ੍ਹਾਂ ਦਾ ਵਿਰੋਧ ਹੋਇਆ ਸੀ।

 

 

ਹੁਣ ਕਾਨੂੰਨ ਵਿੱਚ ਅਜਿਹੀ ਵਿਵਸਥਾ ਹੈ ਕਿ ਜੇ ਕੋਈ ਕਿਸਾਨ ਆਪਣੇ ਖੇਤ ਵਿੱਚ ਝੋਨੇ ਦੀ ਪਰਾਲ਼ੀ ਨੂੰ ਅੱਗ ਲਾਵੇਗਾ, ਤਾਂ ਉਸ ਨੂੰ 2,500 ਰੁਪਏ ਤੋਂ ਲੈ ਕੇ 15,000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Incidents of Paddy Stubble burning are not abating in Punjab