ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਬੁਆਇਲਰ ਯੂਨਿਟਾਂ ਦੀ ਪ੍ਰਵਾਨਗੀ ਦੀ ਮਿਆਦ ’ਚ ਵਾਧਾ

ਪੰਜਾਬ ਦੇ ਬੁਆਇਲਰ ਉਪਭੋਗਤਾਵਾਂ ਨੂੰ ਰਾਹਤ ਦਿੰਦਿਆਂ ਲਈ, ਪੰਜਾਬ ਸਰਕਾਰ ਨੇ ਬੁਆਇਲਰਜ਼ ਐਕਟ, 1923 ਅਤੇ ਇਸਦੇ ਨਿਯਮਾਂ ਅਧੀਨ ਬੁਆਇਲਰਜ਼ ਨੂੰ ਚਲਾਉਣ, ਰਿਪੇਅਰ ਕਰਨ/ਉਤਪਾਦਨ ਕਰਨ ਲਈ ਪ੍ਰਵਾਨਗੀ ਦੀ ਮਿਆਦ ਵਧਾਉਣ ਦਾ ਫੈਸਲਾ ਕੀਤਾ ਹੈ ਇਸ ਤਹਿਤ ਜਿਨ੍ਹਾਂ ਬੁਆਇਲਰਜ਼ ਦੀ ਮਿਆਦ 15 ਮਾਰਚ, 2020 ਤੱਕ ਜਾਂ ਇਸ ਤੋਂ ਬਾਅਦ ਤੱਕ ਸੀ, ਨੂੰ 30 ਜੂਨ, 2020 ਤੱਕ ਵਧਾ ਦਿੱਤਾ ਗਿਆ ਹੈ


ਇਹ ਪ੍ਰਗਟਾਵਾ ਕਰਦਿਆਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਜਿਨ੍ਹਾਂ ਪ੍ਰਵਾਨਗੀਆਂ ਲਈ ਬਿਨੈ ਪੱਤਰ ਆਨਲਾਈਨ ਜਮ੍ਹਾਂ ਕਰਵਾਏ ਗਏ ਹਨ ਅਤੇ ਜਿੱਥੇ ਲਾਕਡਾਊਨ/ਕਰਫ਼ਿਊ ਕਾਰਨ ਬੂਆਇਲਰਜ਼ ਦੀ ਜਾਂਚ ਨਹੀਂ ਕੀਤੀ ਜਾ ਸਕਦੀ, ਦੀ ਮਿਆਦ ਵੀ 30 ਜੂਨ, 2020 ਤੱਕ ਵਧਾ ਦਿੱਤੀ ਗਈ ਹੈ


ਉਨ੍ਹਾਂ ਨੇ ਇਸ ਨਾਜ਼ੁਕ ਸਮੇਂ ਦੌਰਾਨ ਉਦਯੋਗ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਾਰੇ ਕਦਮ ਚੁੱਕਣ ਲਈ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਵੀ ਦੁਹਰਾਇਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Increase in approval period for boiler units in Punjab