ਪੰਜਾਬ ਸਰਕਾਰ ਨੇ ਛੁੱਟੀਆਂ ਕਾਰਨ ਸੂਬੇ ਦੇ ਅਧਿਆਪਕਾਂ ਦੀਆਂ ਆਨ-ਲਾਈਨ ਬਦਲੀਆਂ ਕਰਨ ਦੀ ਮਿਤੀ ਚ ਅੱਜ ਐਤਵਾਰ ਨੂੰ ਤਬਦੀਲੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸੂਬਾ ਸਰਕਾਰ ਨੇ ਆਨ-ਲਾਈਨ ਬਦਲੀਆਂ ਕਰਨ ਦੀ ਮਿਤੀ 'ਚ ਦੋ ਦਿਨ ਦਾ ਵਾਧਾ ਕਰ ਦਿੱਤਾ ਹੈ।
ਸਿੱਖਿਆ ਵਿਭਾਗ ਵਲੋਂ 7-7-2019 ਤੋਂ 14-7-2019 ਵਿਚਕਾਰ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਮਿਤੀ 13 ਜੁਲਾਈ (ਸ਼ਨੀਵਾਰ) ਅਤੇ 14 ਜੁਲਾਈ (ਐਤਵਾਰ) ਦੀਆਂ ਛੁੱਟੀਆਂ ਕਾਰਨ ਬਦਲੀਆਂ ਦੇ ਰਿਕਾਰਡ ਨੂੰ ਦਰਜ ਕਰਨ 'ਚ ਆ ਰਹੀ ਮੁਸ਼ਕਿਲ ਕਾਰਨ 2 ਦਿਨ ਦਾ ਵਾਧਾ ਕਰ ਦਿੱਤਾ ਗਿਆ ਹੈ ਜੋ ਕਿ ਹੁਣ 16 ਜੁਲਾਈ ਤੱਕ ਹੋਵੇਗਾ।



.