ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਵਲੋਂ ਕਰਤਾਰਪੁਰ ਲਾਂਘੇ ਦਾ ਕੰਮ ਮੁਕੰਮਲ, ਪਾਕਿ ਪਾਉਣ ਲਗਿਆ ਅੜਿਕੇ- ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਨਵੇਕਲੀ ਜਾਣਕਾਰੀ ਦਿੰਦਿਆਂ ਕਿਹਾ ਕਿ 30 ਅਕਤੂਬਰ 2019 ਨੂੰ ਆਖਰੀ ਹੱਦ ਮੰਨ ਕੇ ਭਾਰਤ ਸਰਕਾਰ ਵੱਲੋਂ ਸਾਰਾ ਕੰਮ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ ਪਰ ਪਾਕਿਸਤਾਨ ਨੇ ਆਪਣੇ ਕਹੇ ਤੋਂ ਮੁੱਕਰ ਕੇ ਲਾਂਘੇ ਦੇ ਕੰਮ ' ਅੜਿਕੇ ਪਾਉਣੇ ਸ਼ੁਰੂ ਕਰ ਦਿੱਤੇ ਹਨ

 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ, 1984 ਸਿੱਖ ਕਤਲੇਆਮ, ਕਾਲੀਆਂ ਸੂਚੀਆਂ ਤੋਂ ਰਾਹਤ, ਜੋਧਪੁਰ ਦੇ ਬੰਦੀਆਂ ਨੂੰ ਮੁਆਵਜ਼ੇ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦਿਆਂ 'ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਬੇਨਤੀਆਂ ਨੂੰ ਪਹਿਲ ਦੇਣ ਲਈ ਅਸੀਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬਹੁਤ ਧੰਨਵਾਦੀ ਹਾਂ

 

ਉਹਨਾਂ ਕਿਹਾ ਕਿ ਕਰਤਾਰਪੁਰ ਲਾਂਘੇ ਲਈ ਕੀਤੇ ਜਾ ਰਹੇ ਕੰਮ ਸੰਬੰਧੀ ਪਾਕਿਸਤਾਨ ਵੱਡੀਆਂ ਵੱਡੀਆਂ ਗੱਲਾਂ ਮਾਰ ਰਿਹਾ ਹੈ, ਪਰ ਅਸਲੀਅਤ ਇਹ ਹੈ ਕਿ ਇਸ ਵੱਲੋਂ 320 ਮੀਟਰ ਲੰਬਾ ਪੁਲ ਬਣਾਉਣ ਦੀ ਬਜਾਇ ਮਹਿਜ ਉੱਚੀ ਕਰਕੇ ਸੜਕ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਨੇ ਰੋਜ਼ਾਨਾ ਸਿਰਫ 700 ਸ਼ਰਧਾਲੂਆਂ ਨੂੰ ਦਰਸ਼ਨਾਂ ਦੀ ਆਗਿਆ ਦੇਣ ਦੀ ਸ਼ਰਤ ਲਗਾ ਦਿੱਤੀ ਹੈ ਅਤੇ ਇਹ ਸ਼ਰਤ ਪਹਿਲਾਂ ਤੋਂ ਹੀ ਸਾਲ ਦੇ ਸੀਮਤ ਦਿਨਾਂ ਉੱਤੇ ਲਾਈ ਗਈ ਹੈ।

 

ਉਹਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਸ਼ਰਧਾਲੂਆਂ ਲਈ ਰੱਖੀ ਗਈ ਦਾਖ਼ਲਾ ਫੀਸ ਅਤੇ ਪਰਮਿਟ ਫੀਸ ਵੀ ਬਹੁਤ ਜ਼ਿਆਦਾ ਹੈ, ਜਿਸ ਤਹਿਤ ਆਮ ਦਿਨਾਂ ਦੌਰਾਨ ਪ੍ਰਤੀ ਵਿਅਕਤੀ 1600 ਰੁਪਏ ਅਤੇ ਵਿਸ਼ੇਸ਼ ਦਿਨਾਂ ਦੌਰਾਨ ਪ੍ਰਤੀ ਵਿਅਕਤੀ 8 ਹਜ਼ਾਰ ਰੁਪਏ ਰੱਖੀ ਗਈ ਹੈ। ਉਹਨਾਂ ਦੱਸਿਆ ਕਿ ਪਾਕਿਸਤਾਨ ਨੇ ਇਹ ਸਹੂਲਤਾਂ ਵੀ ਸਿਰਫ ਭਾਰਤੀ ਨਾਗਰਿਕਾਂ ਨੂੰ ਦੇਣ ਦੀ ਤਜਵੀਜ਼ ਰੱਖੀ ਹੈ, ਪਰਵਾਸੀ ਭਾਰਤੀ ਇਹ ਸਹੂਲਤਾਂ ਹਾਸਿਲ ਨਹੀਂ ਕਰ ਸਕਦੇ।

 

ਇਹ ਟਿੱਪਣੀ ਕਰਦਿਆਂ ਕਿ ਇਹ ਸਾਰੀਆਂ ਸ਼ਰਤਾਂ ਬੇਤੁਕੀਆਂ ਹਨ, ਸਰਦਾਰ ਬਾਦਲ ਨੇ ਪਾਕਿਸਤਾਨ ਨੂੰ ਆਪਣਾ ਜਿਗਰਾ ਵੱਡਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਬੇਤੁਕੀਆਂ ਪਾਬੰਦੀਆਂ ਦਾ ਅਰਥ ਇਹ ਹੋਵੇਗਾ ਕਿ ‘ਖੁੱਲ੍ਹੇ ਦਰਸ਼ਨ ਦੀਦਾਰੇ’ ਵਾਸਤੇ ਕੀਤੀ ਜਾਂਦੀ ਸਿੱਖ ਅਰਦਾਸ ਅਧੂਰੀ ਰਹਿ ਜਾਵੇਗੀ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਸ਼ਰਧਾਲੂਆਂ ਉੱਤੇ ਲਾਈ ਦਾਖ਼ਲਾ ਅਤੇ ਪਰਮਿਟ ਫੀਸ ਹਟਾ ਦੇਣੀ ਚਾਹੀਦੀ ਹੈ ਅਤੇ ਆਮ ਦਿਨਾਂ ਵਿਚ 5000 ਸ਼ਰਧਾਲੂਆਂ ਅਤੇ ਖਾਸ ਦਿਨਾਂ ਵਿਚ ਰੋਜ਼ਾਨਾ 15 ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India completes the work of Kartarpur corridor says Sukhbir Badal