ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਸਰਕਾਰ ਨੇ ਕਾਲੀ–ਸੂਚੀ ’ਚੋਂ ਹਟਾਏ 312 ਸਿੱਖਾਂ ਦੇ ਨਾਂਅ

ਭਾਰਤ ਸਰਕਾਰ ਨੇ ਕਾਲੀ–ਸੂਚੀ ’ਚੋਂ ਹਟਾਏ 312 ਸਿੱਖਾਂ ਦੇ ਨਾਂਅ

ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤ–ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹੇ 312 ਸਿੱਖਾਂ ਦੇ ਨਾਂਅ ਕਾਲ਼ੀ–ਸੂਚੀ (Black-List) ਵਿੱਚੋਂ ਹਟਾ ਦਿੱਤੇ ਗਏ ਹਨ। ਇਹ ਸਾਰੇ ਸਿੱਖ ਇਸ ਵੇਲੇ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ ਤੇ ਇਟਲੀ ਸਮੇਤ ਹੋਰ ਕਈ ਦੇਸ਼ਾਂ ਵਿੱਚ ਰਹਿੰਦੇ ਹਨ।

 

 

ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਹੁਣ ਕਾਲੀ–ਸੂਚੀ ਵਿੱਚ ਸਿਰਫ਼ ਦੋ ਨਾਂਅ ਬਾਕੀ ਰਹਿ ਗਏ ਹਨ।

 

 

ਪ੍ਰਾਪਤ ਜਾਣਕਾਰੀ ਅਨੁਸਾਰ ਵੱਖੋ–ਵੱਖਰੀਆਂ ਸੁਰੱਖਿਆ ਏਜੰਸੀਆਂ ਨੇ ਕਾਲੀ ਸੂਚੀ ਵਿੱਚ ਦਰਜ ਵਿਦੇਸ਼ੀ ਸਿੱਖ ਨਾਗਰਿਕਾਂ ਦੇ ਨਾਂਵਾਂ ਦੀ ਸਮੀਖਿਆ ਕੀਤੀ ਤੇ ਉਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।

 

 

ਅਧਿਕਾਰੀ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਕਾਲੀ–ਸੂਚੀ ਵਿੱਚ ਸ਼ਾਮਲ 314 ਸਿੱਖਾਂ ਦੇ ਨਾਂਵਾਂ ਦੀ ਸਮੀਖਿਆ ਕੀਤੀ ਸੀ ਤੇ ਹੁਣ ਉਸ ਵਿੱਚ ਸਿਰਫ਼ ਦੋ ਨਾਂਅ ਬਾਕੀ ਰਹਿ ਗਏ ਹਨ।

 

 

ਇਸ ਕਾਲੀ ਸੂਚੀ ਵਿੱਚੋਂ ਜਿਹੜੇ ਲੋਕਾਂ ਦੇ ਨਾਂਅ ਹਟਾਏ ਗਏ ਹਨ, ਉਹ ਹੁਣ ਭਾਰਤ ਵਿੱਚ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਆ ਸਕਦੇ ਹਨ ਤੇ ਆਪਣੀ ਮਾਤ–ਭੂਮੀ ਨਾਲ ਮੁੜ ਜੁੜ ਸਕਦੇ ਹਨ।

 

 

ਇਸ ਸੂਚੀ ਵਿੱਚ ਸ਼ਾਮਲ ਬਹੁਤੇ ਨਾਂਅ ਅਜਿਹੇ ਸਿੱਖਾਂ ਦੇ ਸਨ, ਜਿਹੜੇ 1984 ਦੀਆਂ ਗੜਬੜੀਆਂ ਤੋਂ ਬਾਅਦ ਵਿਦੇਸ਼ ਚਲੇ ਗਏ ਸਨ ਅਤੇ ਉਨ੍ਹਾਂ ਹੋਰਨਾਂ ਦੇਸ਼ਾਂ ਵਿੱਚ ਸਿਆਸੀ ਪਨਾਹ ਹਾਸਲ ਕਰਨ ਲਈ ਉੱਥੋਂ ਦੀਆਂ ਸਰਕਾਰਾਂ ਨੂੰ ਇਹੋ ਆਖਿਆ ਸੀ ਕਿ ਉਨ੍ਹਾਂ ਉੱਤੇ ਤਸ਼ੱਦਦ ਢਾਹ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Govt removes names of 312 Sikhs from Black List