ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਦੀ ਫਿ਼ਲਮ ਲਈ ਪਿੰਡ ਬੱਲੋਵਾਲ, ਲੁਧਿਆਣਾ `ਚ ਬਣਾਇਆ ਹਿੰਦ-ਪਾਕ ਬਾਰਡਰ

ਸਲਮਾਨ ਦੀ ਫਿ਼ਲਮ ਲਈ ਪਿੰਡ ਬੱਲੋਵਾਲ, ਲੁਧਿਆਣਾ `ਚ ਬਣਾਇਆ ਹਿੰਦ-ਪਾਕ ਬਾਰਡਰ

ਕੱਲ੍ਹ ਜਿਵੇਂ ‘ਹਿੰਦੁਸਤਾਨ ਟਾਈਮਜ਼ ਪੰਜਾਬੀ` ਨੇ ਖ਼ਬਰ ਦਿੱਤੀ ਸੀ ਕਿ ਸਲਮਾਨ ਖ਼ਾਨ ਦੀ ਨਵੀਂ ਫਿ਼ਲਮ ‘ਭਾਰਤ` ਦੇ ਵੱਡੇ ਆਖ਼ਰੀ ਹਿੱਸੇ ਦੀ ਸ਼ੂਟਿੰਗ ਪੰਜਾਬ `ਚ ਹੋਣ ਜਾ ਰਹੀ ਹੈ। ਇਹ ਫਿ਼ਲਮ ਦੇਸ਼ ਦੀ ਵੰਡ ਦੀਆਂ ਕੁਝ ਘਟਨਾਵਾਂ `ਤੇ ਆਧਾਰਤ ਹੈ। ਰਿਫਿ਼ਊਜੀ ਕੈਂਪਾਂ ਦੇ ਦ੍ਰਿਸ਼ ਫਿ਼ਲਮਾਉਣ ਲਈ ਹੁਣ ਫਿ਼ਲਮ ਦੀ ਸਾਰੀ ਯੂਨਿਟ ਪੰਜਾਬ ਆਈ ਹੈ।


ਲੁਧਿਆਣਾ ਤੋਂ 20 ਕਿਲੋਮੀਟਰ ਦੂਰ ਪਿੰਡ ਬੱਲੋਵਾਲ `ਚ ਅਟਾਰੀ-ਵਾਘਾ ਬਾਰਡਰ ਦਾ ਸੈੱਟ ਤਿਆਰ ਕੀਤਾ ਗਿਆ ਹੈ। ਵੇਖਣ ਨੂੰ ਇਹ ਬਿਲਕੁਲ ਅਸਲ ਵਰਗਾ ਲੱਗਦਾ ਹੈ, ਇਸ ਲਈ ਜਿਹੜੇ ਵੀ ਸਥਾਨਕ ਨਿਵਾਸੀਆਂ ਨੇ ਇਸ ਦਰਵਾਜ਼ੇ ਨੂੰ ਵੇਖਿਆ, ਉਹ ਹੈਰਾਨ ਰਹਿ ਗਿਆ। ਅਗਲੇ ਸੱਤ ਤੋਂ ਅੱਠ ਦਿਨ ਲਗਾਤਾਰ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਇੱਥੇ ਸ਼ੂਟਿੰਗ ਕਰਨਗੇ।


ਪਤਾ ਲੱਗਾ ਹੈ ਕਿ ਇਹ ਸੈੱਟ ਤਿਆਰ ਕਰਨ ਲਈ ਪਹਿਲਾਂ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਨੇ 45 ਪਿੰਡਾਂ ਦਾ ਦੌਰਾ ਕੀਤਾ ਸੀ। ਹਰ ਸੰਭਵ ਜਤਨ ਕੀਤਾ ਜਾਵੇਗਾ ਕਿ ਫਿ਼ਲਮ ਦਾ ਹਰ ਦ੍ਰਿਸ਼ ਅਸਲੀ ਜਾਪੇ।


ਡਾਇਰੈਕਟਰ ਨੇ ਕਿਲਾ ਰਾਇਪੁਰ, ਗੁੱਜਰਵਾਲ, ਬਿਲਗਾ ਤੇ ਘੁੰਗਰਾਣਾ ਜਿਹੇ ਪਿੰਡਾਂ ਦਾ ਦੌਰਾ ਕੀਤਾ ਪਰ ਅਖ਼ੀਰ ਉਨ੍ਹਾਂ ਨੂੰ ਪਿੰਡ ਬੱਲੋਵਾਲ ਦੀ ਲੋਕੇਸ਼ਨ ਪਸੰਦ ਆਈ।  ਬਹੁਤ ਸਾਰੇ ਸਥਾਨਕ ਨਿਵਾਸੀਆਂ ਨੇ ਹਿੰਦ ਤੇ ਪਾਕਿਸਤਾਨ ਦੇ ਇਸ ਨਕਲੀ ਸਰਹੱਦੀ ਗੇਟ ਦੀਆਂ ਤਸਵੀਰਾਂ ਤੇ ਵਿਡੀਓਜ਼ ਸੋਸ਼ਲ ਮੀਡੀਆ `ਤੇ ਵਾਇਰਲ ਕਰ ਦਿੱਤੀਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Pak Border in Ldh for Salman Khan s Film