ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੂਰੇ ਵਿਸ਼ਵ ਲਈ ਛੇਤੀ 'ਫ਼ੂਡ ਫ਼ੈਕਟਰੀ' ਬਣੇਗਾ ਭਾਰਤ: ਹਰਸਿਮਰਤ ਕੌਰ ਬਾਦਲ

ਪੂਰੇ ਵਿਸ਼ਵ ਲਈ ਛੇਤੀ ਫ਼ੂਡ’ਫ਼ੈਕਟਰੀ ਬਣੇਗਾ ਭਾਰਤ: ਹਰਸਿਮਰਤ ਕੌਰ ਬਾਦਲ

ਘਾਤਕ ਕਿਸਮ ਦੇ ਵਾਇਰਸ ਕੋਰੋਨਾ ਕਾਰਨ ਸਮੁੱਚੇ ਭਾਰਤ ਸਮੇਤ ਪੂਰੀ ਦੁਨੀਆ ’ਚ ਲੌਕਡਾਊਨ ਚੱਲ ਰਿਹਾ ਹੈ। ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਆਪੋ–ਆਪਣੇ ਘਰਾਂ ਅੰਦਰ ਬੰਦ ਹੈ। ਅਜਿਹੇ ਵੇਲੇ ਸਭ ਤੋਂ ਵੱਡੀ ਸਮੱਸਿਆ ਕਿਤੇ ਨਾ ਕਿਤੇ ਫਸੇ ਲੋਕਾਂ ਤੱਕ ਖਾਣ–ਪੀਣ ਤੇ ਰਾਸ਼ਨ ਦਾ ਸਾਮਾਨ ਪਹੁੰਚਾਉਣ ਦੀ ਹੈ। ਭਾਰਤ ਦੇ ਫ਼ੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਨਾਜ ਤੇ ਭੋਜਨ ਦੀ ਸਪਲਾਈ–ਲੜੀ ਜਾਰੀ ਰੱਖਣ ਲਈ ਹਰ ਸੰਭਵ ਜਤਨ ਕਰ ਰਹੇ ਹਨ।

 

 

‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਨੇ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਐੱਮਪੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਹੁਰਾਂ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਹੋਈ ਇਸ ਗੱਲਬਾਤ ਦੇ ਕੁਝ ਅੰਸ਼:

 

 

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਰਕਾਰ ਦੀ ਸਭ ਤੋਂ ਵੱੜੀ ਤਰਜੀਹ ਇਸ ਵੇਲੇ ਖੁਰਾਕ ਦੀ ਸੁਰੱਖਿਆ ਯਕੀਨੀ ਬਣਾਉਣਾ ਹੀ ਹੈ। ਇਸ ਮਾਮਲੇ ’ਚ ਫ਼ੂਡ ਪ੍ਰੋਸੈਸਿੰਗ ਉਦਯੋਗ ਦੀ ਭੂਮਿਕਾ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਜੇ ਕਿਤੇ ਇਹ ਰਾਸ਼ਨ ਨਾ ਮਿਲੇ, ਤਾਂ ਖਾਣੇ ਪਿੱਛੇ ਵੀ ਦੰਗੇ ਸ਼ੁਰੂ ਹੋ ਸਕਦੇ ਹਨ।

 

ਕੈਪਟਨ ਸਰਕਾਰ ਕੋਰੋਨਾ ਤੇ ਕਿਸਾਨ ਦੋਵੇਂ ਮੋਰਚਿਆਂ ’ਤੇ ਫ਼ੇਲ੍ਹ: ਹਰਸਿਮਰਤ ਕੌਰ ਬਾਦਲ 

 

ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਸੰਤੁਲਿਤ ਭੋਜਨ ਕੋਰੋਨਾ ਵਾਇਰਸ ਹੀ ਨਹੀਂ, ਹੋਰ ਹਰ ਤਰ੍ਹਾਂ ਦੀਆਂ ਛੂਤਾਂ ਤੇ ਲਾਗਾਂ ਦਾ ਟਾਕਰਾ ਕਰਨ ਦੀ ਪੂਰੀ ਤਾਕਤ ਮਨੁੱਖੀ ਸਰੀਰ ਨੂੰ ਦਿੰਦਾ ਹੈ। ਜਦੋਂ ਅਨਾਜ ਦੀ ਪ੍ਰੋਸੈਸਿੰਗ ਹੋ ਜਾਂਦੀ ਹੈ, ਤਾਂ ਤੁਸੀਂ ਉਸੇ ਭੋਜਨ ਨੂੰ ਲੰਮਾ ਸਮਾਂ ਸੰਭਾਲ ਕੇ ਬਾਅਦ ’ਚ ਕਦੇ ਵਰਤਣ ਲਈ ਰੱਖ ਸਕਦੇ ਹਨ; ਨਹੀਂ ਤਾਂ ਭੋਜਨ ਪ੍ਰੋਸੈਸਿੰਗ ਤੋਂ ਬਗ਼ੈਰ ਆਮ ਤੌਰ ’ਤੇ ਛੇਤੀ ਖ਼ਰਾਬ ਹੋ ਜਾਂਦਾ ਹੈ।

 

 

ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਆਇਆ ਹੀ ਅਜਿਹੇ ਵੇਲੇ ਹੈ, ਜਦੋਂ ਕਣਕਾਂ ਸਾਂਭਣ ਦਾ ਵੇਲਾ ਹੈ ਤੇ ਛੇਤੀ ਨਸ਼ਟ ਹੋਣ–ਯੋਗ ਟਮਾਟਰ ਤੇ ਅੰਬ ਤਿਆਰ ਪਏ ਹਨ।

 

ਫ਼ੂਡ ਪ੍ਰੋਸੈਸਿੰਗ ਉਦਯੋਗ ਨਾਲ ਜੁੜੇ ਐਕਸਪੋਰਟਰਾਂ ਲਈ ਹੁਣ ਵੱਡੇ ਮੌਕੇ: ਹਰਸਿਮਰਤ ਕੌਰ ਬਾਦਲ 

 

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਰਤੀ ਫ਼ੂਡ ਪ੍ਰੋਸੈਸਿੰਗ ਉਦਯੋਗ ਹੁਣ ਵਿਸ਼ਵ ਲਈ ਖਾਣੇ ਦੀ ਫ਼ੈਕਟਰੀ ਬਣਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਭਾਰਤੀ ਉਤਪਾਦਾਂ ਦੀ ਬਰਾਮਦ ਦੇ ਨਵੇਂ ਮੌਕੇ ਪੈਦਾ ਹੋਣਗੇ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲੌਕਡਾਊਨ ਕਾਰਨ ਉਨ੍ਹਾਂ ਦੇ ਫ਼ੂਡ ਪ੍ਰੋਸੈਸਿੰਗ ਉਦਯੋਗ ਲਈ ਸਭ ਤੋਂ ਵੱੜੀ ਸਮੱਸਿਆ ਕੱਚੇ ਮਾਲ ਦੀ ਸਪਲਾਈ ’ਚ ਕਮੀ ਹੈ। ਇਨ੍ਹਾਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਨਵੇਂ ਹੱਲ ਲੱਭੇ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਸਾਰੇ ਰਾਜਾਂ ਦੇ ਫ਼ੂਡ ਪ੍ਰੋਸੈਸਿੰਗ ਮੰਤਰੀਆਂ ਨਾਲ ਹਰ ਹਫ਼ਤੇ ਲਗਾਤਾਰ ਗੱਲ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India would be Food Factory soon for the whole world Harsimrat Kaur Badal