ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਹਵਾਈ ਫ਼ੌਜ ਵੱਲੋਂ ਜਲੰਧਰ ਵਿਖੇ ਭਰਤੀ ਰੈਲੀ 5 ਤੋਂ 10 ਅਗਸਤ ਤੱਕ


ਜ਼ਿਲ੍ਹਾ ਫ਼ਾਜ਼ਿਲਕਾ, ਲੁਧਿਆਣਾ, ਗੁਰਦਾਸਪੁਰ, ਤਰਨ ਤਾਰਨ, ਬਠਿੰਡਾ ਅਤੇ ਕਪੂਰਥਲਾ ਦੇ ਉਮੀਦਵਾਰ  7 ਅਤੇ  8 ਅਗਸਤ ਨੂੰ ਲੈ ਸਕਦੇ ਹਨ ਰੈਲੀ  'ਚ ਹਿੱਸਾ


ਭਾਰਤੀ ਹਵਾਈ ਫ਼ੌਜ ਵੱਲੋਂ ਜਲੰਧਰ ਦੇ ਪੀ.ਏ.ਪੀ. ਮੈਦਾਨ ਵਿਖੇ 5 ਅਗਸਤ ਤੋਂ 10 ਅਗਸਤ, 2019 ਤੱਕ ਭਰਤੀ ਰੈਲੀ ਕਰਵਾਈ ਜਾ ਰਹੀ ਹੈ ਜਿਸ ਵਿੱਚ ਫ਼ਾਜ਼ਿਲਕਾ ਸਮੇਤ 12 ਜ਼ਿਲ੍ਹਿਆਂ ਦੇ ਯੋਗ ਉਮੀਦਵਾਰ ਹਿੱਸਾ ਲੈ ਸਕਦੇ ਹਨ। 

ਕਮਾਂਡਿੰਗ ਅਫ਼ਸਰ ਵਿੰਗ ਕਮਾਂਡਰ ਸ੍ਰੀ ਮਨੋਜ ਮੈਨਨ ਮੁਤਾਬਕ ਭਰਤੀ ਰੈਲੀ ਦੌਰਾਨ ਗਰੁੱਪ 'ਵਾਈ' ਦੀਆਂ ਆਟੋਮੋਬਾਈਲ ਟੈਕਨੀਸ਼ੀਅਨ ਅਤੇ ਇੰਡੀਅਨ ਏਅਰ ਫ਼ੋਰਸ (ਪੁਲਿਸ) ਦੀਆਂ ਆਸਾਮੀਆਂ ਲਈ ਭਰਤੀ ਕੀਤੀ ਜਾਵੇਗੀ। 5 ਅਤੇ 6 ਅਗਸਤ, 2019 ਨੂੰ ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਅਤੇ ਮੋਗਾ ਦੇ ਉਮੀਦਵਾਰ ਭਰਤੀ ਰੈਲੀ ਵਿੱਚ ਭਾਗ ਲੈ ਸਕਦੇ ਹਨ। 

 

7 ਅਤੇ 8 ਅਗਸਤ, 2019 ਨੂੰ ਜ਼ਿਲ੍ਹਾ ਫ਼ਾਜ਼ਿਲਕਾ, ਲੁਧਿਆਣਾ, ਗੁਰਦਾਸਪੁਰ, ਤਰਨ ਤਾਰਨ, ਬਠਿੰਡਾ ਅਤੇ ਕਪੂਰਥਲਾ ਦੇ ਉਮੀਦਵਾਰ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਮੈਦਾਨ ਵਿਖੇ ਪਹੁੰਚ ਸਕਦੇ ਹਨ। ਭਰਤੀ ਵੇਲੇ ਉਮੀਦਵਾਰ ਆਪਣੇ ਨਾਲ ਸਬੰਧਤ ਸਾਰੇ ਦਸਤਾਵੇਜ਼ ਲੈ ਕੇ ਪਹੁੰਚਣ। ਭਰਤੀ ਰੈਲੀ ਦੌਰਾਨ ਨੌਜਵਾਨਾਂ ਦਾ ਸਰੀਰਕ ਅਤੇ ਲਿਖਤੀ ਪ੍ਰੀਖਿਆ ਲਈ ਜਾਵੇਗੀ।

 

ਉਨ੍ਹਾਂ ਦੱਸਿਆ ਕਿ ਭਰਤੀ ਰੈਲੀ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਫ਼ਿੱਟ ਹੋਣੇ ਚਾਹੀਦੇ ਹਨ। ਜਿਹੜੇ ਉਮੀਦਵਾਰਾਂ ਦੇ ਸਰੀਰ 'ਤੇ ਪੱਕੇ ਤੌਰ 'ਤੇ ਟੈਟੂ ਆਦਿ ਖੁਣਵਾਏ ਹੋਣਗੇ, ਉਹ ਭਰਤੀ ਦੇ ਯੋਗ ਨਹੀਂ ਹੋਣਗੇ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Air Force recruitment rally in Jalandhar from 5 to 10 August