ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮੁੱਕੇਬਾਜ਼ਾਂ ਗੌਰਵ ਸੋਲੰਕੀ ਤੇ ਮਨੀਸ਼ ਕੌਸ਼ਿਕ ਨੇ ਪੋਲੈਂਡ ’ਚ ਜਿੱਤੇ ਸੋਨ–ਤਮਗ਼ੇ

ਭਾਰਤੀ ਮੁੱਕੇਬਾਜ਼ਾਂ ਗੌਰਵ ਸੋਲੰਕੀ ਤੇ ਮਨੀਸ਼ ਕੌਸ਼ਿਕ ਨੇ ਪੋਲੈਂਡ ’ਚ ਜਿੱਤੇ ਸੋਨ–ਤਮਗ਼ੇ

ਗੌਰਵ ਸੋਲੰਕੀ (52 ਕਿਲੋਗ੍ਰਾਮ) ਅਤੇ ਮਨੀਸ਼ ਕੌਸ਼ਿਕ (60 ਕਿਲੋਗ੍ਰਾਮ) ਨੇ ਪੋਲੈਂਡ ਦੇ ਵਾਰਸਾ ਵਿਖੇ ਹੋਏ ਫ਼ੈਲਿਕਸ ਸਟੈਮ ਕੌਮਾਂਤਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਦੋ ਹੋਰ ਸੋਨ–ਤਮਗ਼ੇ ਜਿੱਤੇ। ਇਸ ਦੇ ਨਾਲ ਹੀ ਭਾਰਤ ਨੇ ਟੂਰਨਾਮੈਂਟ ਦੀ ਸਮਾਪਤੀ ਦੋ ਸੋਨ, ਇੱਕ ਚਾਂਦੀ ਤੇ ਤਿੰਨ ਕਾਂਸੇ ਦੇ ਤਮਗ਼ਿਆਂ ਨਾਲ ਕੀਤੀ।

 

 

22 ਸਾਲਾਂ ਦੇ ਸੋਲੰਕੀ ਨੇ ਕਾਮਨਵੈਲਥ ਖੇਡਾਂ ਤੇ ਪਿਛਲੇ ਵਰ੍ਹੇ ਕੈਮਿਸਟ੍ਰੀ ਰੂਪ ਵਿੱਚ ਆਪਣੇ ਬਿਹਤਰੀਨ ਪ੍ਰਦਰਸ਼ਨ ਵਾਂਗ ਪੋਲੈਂਡ ਵਿੱਚ ਵੀ ਕਮਾਲ ਦੀ ਲੈਅ ਵਿਖਾਈ ਤੇ ਫ਼ਾਈਨਲ ਵਿੱਚ ਇੰਗਲੈਂਡ ਦੇ ਵਿਲੀਅਮ ਕਾਉਲੇ ਨੂੰ 5–0 ਨਾਲ ਹਰਾ ਕੇ ਸੋਨ–ਤਮਗ਼ਾ ਜਿੱਤਿਆ।

 

 

ਕੌਸ਼ਿਕ ਨੇ ਵੀ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਦਿਨ ਦਾ ਦੂਜਾ ਸੋਨ–ਤਮਗ਼ਾ ਜਿੱਤਿਆ। ਉਨ੍ਹਾਂ ਪਿਛਲੇ ਵਰ੍ਹੇ ਇੰਡੀਆ ਓਪਨ ਵਿੱਚ ਸੋਨੇ ਤੇ ਕਾਮਨਵੈਲਥ ਖੇਡਾਂ ਵਿੱਚ ਸੋਨ–ਤਮਗ਼ਾ ਜਿੱਤਿਆ ਸੀ। ਫ਼ਾਈਨਲ ਵਿੱਚ ਭਾਰਤੀ ਮੁੱਕੇਬਾਜ਼ ਨੇ ਮੋਰੱਕੋ ਦੇ ਮੁਹੰਮਦ ਹਮਾਊਟ ਨੂੰ 4–1 ਨਾਲ ਹਰਾਇਆ ਤੇ ਸੋਨ ਤਮਗ਼ਾ ਜੇਤੂ ਬਣੇ।

 

 

ਭਾਰਤੀ ਮੁੱਕੇਬਾਜ਼ਾਂ ਲਈ ਆਖ਼ਰੀ ਦਿਨ ਮੁਹੰਮਦ ਹੁਸਾਮੁੱਦੀਨ ਦੇ ਨਤੀਜੇ ਨਾਲ ਨਿਰਾਸ਼ਾ ਹੱਥ ਲੱਗੀ। ਬੈਂਟਮਵੇਟ ਮਾਹਿਰ ਮੁੱਕੇਬਾਜ਼ ਨੇ ਆਪਣੇ 56 ਕਿਲੋਗ੍ਰਾਮ ਭਾਰ ਵਰਗ ਵਿੱਚ ਇਸ ਵਰ੍ਹੇ ਵਧੀਆ ਸ਼ੁਰੂਆਤ ਕੀਤੀ ਸੀ ਤੇ ਗੀ ਬੀ ਬਾਕਸਿੰਗ ਟੂਰਨਾਮੈਂਟ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਭਾਵੇਂ ਉਨ੍ਹਾਂ ਨੇ ਫ਼ਾਈਨਲ ਵਿੱਚ ਰੂਸ ਦੇ ਮੁਕਹੱਮਦ ਸ਼ੇਖੋਵ ਤੋਂ 1–4 ਨਾਲ ਮਾਤ ਖਾ ਕੇ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ।

 

 

ਇਸ ਤੋਂ ਇਲਾਵਾ ਤਿੰਨ ਹੋਰ ਮੁੱਕੇਬਾਜ਼ਾਂ ਨੇ ਚੈਂਪੀਅਨਸ਼ਿਪ ਵਿੱਚ ਦੇਸ਼ ਲਈ ਕਾਂਸੇ ਦੇ ਤਮਗ਼ੇ ਜਿੱਤੇ। ਇਹ ਸਾਰੇ ਆਪੋ–ਆਪਣੇ ਸੈਮੀ–ਫ਼ਾਈਨਲ ਮੁਕਾਬਲਿਆਂ ਵਿੱਚ ਹਾਰ ਗਏ ਸਨ। 69 ਕਿਲੋਗ੍ਰਾਮ ਵਰਗ ਵਿੱਚ ਅਰਜੁਨ ਐਵਾਰਡੀ ਮਨਦੀਪ ਜਾਗੜਾ ਨੂੰ ਰੂਸ ਦੇ ਵਾਦਿਮ ਮੁਸਾਏਵ ਨੇ 0–5 ਨਾਲ ਹਰਾਇਆ। 91 ਕਿਲੋਗ੍ਰਾਮ ਵਰਗ ਵਿੰਚ ਸੰਜੀਤ ਨੂੰ ਨਿਊ ਜ਼ੀਲੈਂਡ ਦੇ ਡੇਵਿਡ ਨਾਇਕਾ ਨੇ 0–5 ਨਾਲ ਹੀ ਹਰਾਇਆ। 64 ਕਿਲੋਗ੍ਰਾਮ ਵਿੰਚ ਅੰਕਿਤ ਖਟਾਨਾ ਨੂੰ ਪੋਲੈਂਡ ਦੇ ਡੇਮੀਅਨ ਡੁਕਾਰਜ਼ ਨੇ 2–3 ਨਾਲ ਹਰਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Boxers Gaurav Solanki and Manish Kaushik won Gold Medals in Poland