ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਭਾਰਤੀ ਲਾੜੇ ਤੇ ਪਾਕਿ ਲਾੜੀ ਦੇ ਵਿਆਹ ’ਤੇ ਲੱਗੀ ਸਰਕਾਰੀ ਮੋਹਰ

VIDEO: ਭਾਰਤੀ ਲਾੜੇ ਤੇ ਪਾਕਿ ਲਾੜੀ ਦੇ ਵਿਆਹ ’ਤੇ ਲੱਗੀ ਸਰਕਾਰੀ ਮੋਹਰ

ਫ਼ੋਟੋ, ਵਿਡੀਓ: ਭਾਰਤ ਭੂਸ਼ਨ

 

 

ਪੰਜਾਬੀ ਲਾੜੇ ਪਰਵਿੰਦਰ ਸਿੰਘ (33) ਤੇ ਪਾਕਿਸਤਾਨੀ ਲਾੜੀ ਕਿਰਨ ਸਰਜੀਤ ਕੌਰ (27) ਦਾ ਵਿਆਹ ਅੱਜ ਬਾਕਾਇਦਾ ਸਰਕਾਰੀ ਦਸਤਾਵੇਜ਼ਾਂ ਵਿੱਚ ਵੀ ਰਜਿਸਟਰਡ ਹੋ ਗਿਆ। ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਇਹ ਨਵੀਂ–ਵਿਆਹੀ ਜੋੜੀ ਅੱਜ ਪਟਿਆਲਾ ਦੇ ਮਿੰਨੀ ਸਕੱਤਰੇਤ ਪੁੱਜੀ।

 

 

ਦੋਵਾਂ ਨੇ ਸਬੰਧਤ ਅਧਿਕਾਰੀ ਰਜਿਸਟਰਾਰ ਸਾਹਵੇਂ ਰਜਿਸਟਰ ਵਿੱਚ ਹਸਤਾਖਰ ਕੀਤੇ ਤੇ ਰਜਿਸਟ੍ਰੇਸ਼ਨ–ਸਰਟੀਫ਼ਿਕੇਟ ਹਾਸਲ ਕੀਤਾ ਤੇ ਉਹ ਜ਼ਿੰਦਗੀ ਦੀ ਪੱਕੀ ਸਿਆਹੀ ਤੇ ਮੋਹਰਾਂ ਨਾਲ ਸਦਾ ਲਈ ਪਿਆਰ–ਭਰੇ ਵਿਆਹ ਦੇ ਬੰਧਨ ਵਿੱਚ ਬੱਝ ਗਏ।

 

 

ਇਨ੍ਹਾਂ ਦੋਵਾਂ ਦਾ ਵਿਆਹ ਬੀਤੀ 9 ਮਾਰਚ ਨੂੰ ਪਟਿਆਲਾ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ ਸੀ। ਇਹ ਵਿਆਹ ਦੋਵਾਂ ਦੇ ਪਰਿਵਾਰਾਂ ਦੀ ਪੂਰਨ ਸਹਿਮਤੀ ਨਾਲ ਹੋਇਆ ਸੀ।

 

 

ਕਿਰਨ ਦਰਅਸਲ ਪਰਵਿੰਦਰ ਸਿੰਘ ਦੀ ਆਂਟੀ ਦੀ ਭਤੀਜੀ ਹੈ; ਜਿਸ ਦਾ ਪਰਿਵਾਰ 1947 ’ਚ ਦੇਸ਼ ਦੀ ਵੰਡ ਸਮੇਂ ਸਿਆਲਕੋਟ (ਪਾਕਿਸਤਾਨ) ਵਿੱਚ ਹੀ ਰਹਿ ਗਿਆ ਸੀ।

 

ਇਸ ਜੋੜੀ ਦਾ ਵਿਆਹ ਇਸ ਕਾਰਨ ਬਹੁ–ਚਰਚਿਤ ਹੋਇਆ ਕਿਉਂਕਿ ਬੀਤੀ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਇੱਕ ਦਹਿਸ਼ਤਗਰਦ ਹਮਲੇ ਦੌਰਾਨ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲਾਤ ਤਣਾਅਪੂਰਨ ਬਣ ਗਏ ਹਨ ਪਰ ਇਸ ਜੋੜੀ ਦੇ ਵਿਆਹ ਨੇ ਉਸ ਤਣਾਅ ਨੂੰ ਕੁਝ ਨਾ ਕੁਝ ਹੱਦ ਤੱਕ ਘਟਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ।

 

 

ਕਿਰਨ ਦੇ ਪਰਿਵਾਰ ਨੇ ਸਾਲ 2017 ਤੇ 2018 ਦੌਰਾਨ ਦੋ ਵਾਰ ਆਪਣੀਆਂ ਵੀਜ਼ਾ ਅਰਜ਼ੀਆਂ ਦਿੱਤੀਆਂ ਸਨ ਪਰ ਉਹ ਅਰਜ਼ੀਆਂ ਪ੍ਰਵਾਨ ਨਹੀਂ ਹੋ ਸਕੀਆਂ ਸਨ। ਹੁਣ ਜਦੋਂ ਉਹ ਅਰਜ਼ੀਆਂ ਮਨਜ਼ੂਰ ਹੋਈਆਂ, ਤਦ ਜਾ ਕੇ ਇਹ ਵਿਆਹ ਸੰਪੰਨ ਹੋ ਸਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Bridegrom and Pak bride wedding got registered