ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਲਮੀ ਕਬੱਡੀ ਟੂਰਨਾਮੈਂਟ: ਭਾਰਤ ਨੇ ਆਸਟ੍ਰੇਲੀਆ ਨੂੰ 48-34 ਨਾਲ ਹਰਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ 2019 ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਂਟ ਦਾ ਸਫ਼ਰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਸ਼ੁਰੂ ਹੋ ਕੇ ਅੱਜ ਬਠਿੰਡਾ ਵਿਖੇ ਆ ਪਹੁੰਚਿਆ ਹੈ। ਅੱਜ ਬਠਿੰਡਾ ਦੇ ਸਪੋਰਟਸ ਸਟੇਡੀਅਮ ਵਿੱਚ ਦੂਜਾ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਜਿੱਥੇ ਭਾਰਤ ਨੇ ਆਸਟ੍ਰੇਲੀਆ 48-34 ਨਾਲ ਹਰਾਇਆ। ਪਹਿਲੇ ਮੁਕਾਬਲੇ 'ਚ ਯੂਐਸਏ ਦੀ ਟੀਮ ਨੇ ਕੀਨੀਆ ਦੀ ਟੀਮ ਨੂੰ 46-27 ਅੰਕਾਂ ਨਾਲ ਮਾਤ ਦਿੱਤੀ। 

ਪਹਿਲੇ ਕੁਆਰਟਰ ਵਿਚ ਭਾਰਤ ਦੀ ਟੀਮ ਨੇ 14 ਅੰਕ ਜਦੋਂ ਕਿ ਵਿਰੋਧੀ ਆਸਟ੍ਰੇਲੀਆ ਦੀ ਟੀਮ ਨੇ 6 ਅੰਕ ਪ੍ਰਾਪਤ ਕੀਤੇ। ਦੂਜੇ ਕੁਆਰਟਰ ਵਿਚ ਭਾਰਤ ਦੀ ਟੀਮ 30 ਅੰਕਾਂ ਲੈ ਕੇ ਅੱਗੇ ਰਹੀ, ਜਦੋਂ ਕਿ ਆਸਟ੍ਰੇਲੀਆ ਦੀ ਟੀਮ ਸਿਰਫ 3 ਅੰਕ ਜੋੜ ਕੇ 9 ਅੰਕਾਂ 'ਤੇ ਹੀ ਪਹੁੰਚ ਸਕੀ। ਤੀਜੇ ਕੁਆਰਟਰ ਵਿਚ ਆਸਟ੍ਰੇਲੀਆ ਦੀ ਟੀਮ ਦਾ ਪ੍ਰਦਰਸ਼ਨ ਚੰਗਾ ਰਿਹਾ। ਟੀਮ 13 ਅੰਕ ਜੋੜ ਕੇ 22 ਅੰਕਾਂ 'ਤੇ ਪਹੁੰਚ ਗਈ ਜਦੋਂ ਕਿ ਭਾਰਤੀ ਟੀਮ ਨੇ ਇਸ ਕੁਆਰਟਰ ਵਿਚ 10 ਅੰਕ ਜੋੜੇ।
 

ਆਖ਼ਰੀ ਕੁਆਰਟਰ ਵਿਚ ਆਸਟ੍ਰੇਲੀਆ ਦੀ ਟੀਮ ਨੇ ਆਪਣੇ 34 ਅੰਕ ਕਰ ਲਏ ਜਦੋਂ ਕਿ ਭਾਰਤ ਦੀ ਟੀਮ ਨੇ 48 ਅੰਕ ਪ੍ਰਾਪਤ ਕੀਤੇ। ਇਸ ਤਰ੍ਹਾਂ ਭਾਰਤ ਦੀ ਟੀਮ ਨੇ 14 ਅੰਕਾਂ ਨਾਲ ਇਹ ਮੈਚ ਜਿੱਤ ਲਿਆ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian defeat England in international kabaddi tournament 2019