ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਦਯੋਗਪਤੀਆਂ ਨੇ CM ਕੈਪਟਨ ਅਮਰਿੰਦਰ ਨੂੰ ਕੀਤੀ ਵਿਸ਼ੇਸ਼ ਅਪੀਲ

ਉੱਘੇ ਉਦਯੋਗਪਤੀਆਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਕੱਪੜਾ, ਐਗਰੋ ਤੇ ਫੂਡ ਪ੍ਰੋਸੈਸਿੰਗ, ਸਟੀਲ, ਆਟੋਮੋਬਾਈਲ ਅਤੇ ਆਟੋ ਪਾਰਟਸ ਸੈਕਟਰਾਂ ਵਿੱਚ ਵਿਕਾਸ ਦੀ ਗਤੀ ਹੋਰ ਤੇਜ਼ੀ ਲਿਆਂਦੀ ਜਾਵੇ ਕਿਉਂ ਜੋ ਇਨਾਂ ਸੈਕਟਰਾਂ ਵਿੱਚ ਹੋਰ ਅੱਗੇ ਵਧਣ ਦੀ ਅਥਾਹ ਸਮਰੱਥਾ ਹੈ


ਅੱਜ ਇੱਥੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ-2019 ਦੇ ਸਮਾਪਤੀ ਮੌਕੇ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਸੂਬੇ ਵਿੱਚ ਉਦਯੋਗ ਲਈ ਸ਼ਾਂਤਮਈ ਤੇ ਹੁਨਰਮੰਦ ਮਾਨਵੀ ਸ਼ਕਤੀ ਦਾ ਮਜ਼ਬੂਤ ਅਧਾਰ ਹੋਣ ਦੇ ਮੱਦੇਨਜ਼ਰ ਇਸ ਸਬੰਧ ਵਿੱਚ ਸਾਰਿਆਂ ਦੀ ਸਾਂਝੀ ਰਾਏ ਉੱਭਰ ਕੇ ਸਾਹਮਣੇ ਆਈ ਉਦਯੋਗਪਤੀਆਂ ਨੇ ਮੁੱਖ ਮੰਤਰੀ ਨੂੰ ਜੋ ਖੁਦ ਵੀ ਸੈਸ਼ਨ ਵਿਚ ਹਾਜ਼ਰ ਸਨ, ਇਨਾਂ ਸੈਕਟਰਾਂ ਵਿੱਚ ਵਿਕਾਸ ਦੀ ਗਤੀ ਵਿੱਚ ਤੇਜ਼ੀ ਲਿਆਉਣ ਲਈ ਆਖਿਆ


ਇਸ ਸੈਸ਼ਨ ਵਿੱਚ ਵਰਧਮਾਨ ਸਪੈਸ਼ਲ ਸਟੀਲ ਦੇ ਐਮ.ਡੀ ਸਚਿਤ ਜੈਨ ਨੇ ਸੰਚਾਲਨ ਕੀਤਾ ਜਦਕਿ ਪੈਨਲ ਵਿੱਚ ਇੰਟਰਨੈਸ਼ਨਲ ਟਰੈਕਟਰ ਦੇ ਉਪ ਚੇਅਰਮੈਨ .ਐਸ. ਮਿੱਤਲ, ਟਰਾਇਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ, ਨਾਹਰ ਗਰੁੱਪ ਦੇ ਐਮ.ਡੀ. ਕਮਲ ਓਸਵਾਲ, ਬੰਜ ਇੰਡੀਆ ਦੇ ਚੇਅਰਮੈਨ ਸਮੀਰ ਜੈਨ ਅਤੇ ਏਅਰ ਏਸ਼ੀਆ ਦੇ ਸੀ.. ਸੂਨੀਲ ਭਾਸਕਰਨ ਸ਼ਾਮਲ ਸਨ


ਇਨਾਂ ਵਿੱਚੋਂ ਬਹੁਤੇ ਉਦਯੋਗਪਤੀ ਪੰਜਾਬੀ ਹਨ ਜਿਨਾਂ ਨੇ ਪੰਜਾਬ ਨੂੰ ਮੁਲਕ ਦੇ ਉਦਯੋਗਿਕ ਨਕਸ਼ੇਤੇ ਮੋਹਰੀ ਸੂਬੇ ਵਜੋਂ ਉਭਾਰਨ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਪੂਰਾ ਸਹਿਯੋਗ ਦੇਣ ਦਾ ਤਹੱਈਆ ਕੀਤਾ


ਵਿਚਾਰ-ਚਰਚਾ ਦੀ ਸ਼ੁਰੂਆਤ ਕਰਦਿਆਂ ਸਚਿਤ ਜੈਨ ਨੇ ਕਿਹਾ ਕਿ ਪੰਜਾਬ ਵਿੱਚ ਮਜ਼ਬੂਤ ਉਦਯੋਗਿਕ ਮਾਹੌਲ ਹੈ ਜੋ ਉਦਯੋਗ ਖਾਸ ਕਰਕੇ ਨਿਰਮਾਣ ਦੇ ਸੈਕਟਰ ਵਿੱਚ ਮੋਹਰੀ ਰੋਲ ਅਦਾ ਕਰ ਸਕਦਾ ਹੈ ਉਨਾਂ ਕਿਹਾ ਕਿ ਸੂਬੇ ਕੋਲ ਸੂਚਨਾ ਤਕਨਾਲੋਜੀ ਦੇ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ, ਖਾਸ ਕਰਕੇ ਨਵੀਂ ਉਦਯੋਗਿਕ ਨੀਤੀ ਦੇ ਸੰਦਰਭ ਵਿਚ ਇਹ ਸੰਭਾਵਨਾਵਾਂ ਹੋਰ ਵੀ ਵਧੀਆਂ ਹਨ ਕਿਉਂਕਿ ਇਸ ਨੀਤੀ ਨੂੰ ਉਦਯੋਗਪੱਖੀ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਯਤਨਾਂ ਸਦਕਾ ਉਦਯੋਗਪਤੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇਸ ਨੀਤੀ ਨੂੰ ਅੰਤਿਮ ਰੂਪ ਦਿੱਤਾ ਗਿਆ


ਸੂਬਾ ਸਰਕਾਰ ਦੀ ਨਿਵੇਸ਼ਪੱਖੀ ਪਹੁੰਚ ਬਾਰੇ ਆਪਣੇ ਨਿੱਜੀ ਤਜਰਬੇ ਨੂੰ ਸਾਂਝਾ ਕਰਦਿਆਂ ਸ੍ਰੀ ਜੈਨ ਨੇ ਕਿਹਾ ਕਿ ਨਿਵੇਸ਼ ਪੰਜਾਬ ਨੇ ਮੌਜੂਦਾ ਨੀਤੀ ਦੀਆਂ ਕਮੀਆਂ ਨੂੰ ਦੂਰ ਕਰਕੇ ਉਦਯੋਗਪਤੀਆਂ ਨੂੰ ਆਪਣੇ ਪ੍ਰਾਜੈਕਟ ਲਾਉਣ ਲਈ ਪ੍ਰੇਰਿਤ ਕਰਨ ਵਾਸਤੇ ਹੰਭਲਾ ਮਾਰਿਆ


ਵਿਚਾਰ-ਵਟਾਂਦਰੇ ਵਿਚ ਹਿੱਸਾ ਲੈਂਦਿਆਂ ਰਜਿੰਦਰ ਗੁਪਤਾ ਨੇ ਕਿਹਾ ਕਿ ਉਹ ਆਪਣੀ ਕੰਪਨੀ ਦੀ ਸਫ਼ਲਤਾ ਦਾ ਸਿਹਰਾ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਨੂੰ ਦਿੰਦੇ ਹਨ ਕਿਉਂਕਿ ਉਨਾਂ ਨੂੰ ਅਗਾਊਂ ਕਰਜ਼ਾ ਦੇ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਸਹੂਲਤ ਦਿੱਤੀ ਗਈ ਸੀ ਅਤੇ ਹੁਣ ਸੂਬੇ ਲਈ ਕੁਝ ਕਰਨ ਦੀ ਵਾਰੀ ਉਹਨਾਂ ਦੀ ਹੈ

 

ਗੁਪਤਾ ਨੇ ਕਿਹਾ ਕਿ ਉਨਾਂ ਨੇ ਜਿੱਥੇ ਬਰਨਾਲਾ ਜ਼ਿਲੇ ਵਿੱਚ ਆਪਣੇ ਟੈਕਸਟਾਈਲ ਯੂਨਿਟਾਂ ਵਿੱਚ ਬਹੁਤ ਵੱਡਾ ਨਿਵੇਸ਼ ਕੀਤਾ ਹੈ, ਉੱਥੇ ਹੀ ਕਾਰਪੋਰਟ ਸਮਾਜਿਕ ਜ਼ਿੰਮੇਵਾਰੀ ਵਜੋਂ ਪੇਂਡੂ ਖੇਤਰ ਵਿੱਚ ਬੱਚਿਆਂ ਦੀ ਪੜਾਈ ਅਤੇ ਔਰਤਾਂ ਦੀ ਭਲਾਈਤੇ 10 ਕਰੋੜ ਰੁਪਏ ਦਾ ਨਿਵੇਸ਼ ਕਰ ਰਹੇ ਹਨ ਉਨਾਂ ਨੇਦਸਵੰਧਦੇ ਸੰਕਲਪ ਦੀ ਵਕਾਲਤ ਕਰਦਿਆਂ ਬਾਕੀ ਉਦਯੋਗਪਤੀਆਂ ਨੂੰ ਸੂਬੇ ਵਿਚ ਸਮਾਜਿਕ ਕਾਰਜ ਲਈ ਦਿਲ ਖੋਲ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ

 

.ਐਸ. ਮਿੱਤਲ ਨੇ ਜਪਾਨੀ ਕੰਪਨੀ ਯਾਨਮਰ ਨਾਲ ਆਪਣਾ ਤਜਰਬਾ ਸਾਂਝਾ ਕੀਤਾ ਜਿਸ ਨਾਲ ਹੁਸ਼ਿਆਰਪੁਰ ਵਿਖੇ ਮੈਨੂਫੈਕਚਰਿੰਗ ਫੈਸਿਲਟੀ ਵਿਚ ਗੁਣਵੱਤਾ ਸੁਧਾਰਨ ਵਿੱਚ ਅਗਵਾਈ ਮਿਲੀ ਉਨਾਂ ਨੇ ਜਪਾਨ ਅਧਾਰਤ ਸਪਲਾਇਰ ਤੇ ਵਿਕਰੇਤਾਵਾਂ ਨੂੰ ਆਟੋ ਪਾਰਟ ਦੇ ਖੇਤਰ ਵਿੱਚ ਸਥਾਨਕ ਪੱਧਰਤੇ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਤ ਕਰਨ ਦੀ ਲੋੜਤੇ ਜ਼ੋਰ ਦਿੱਤਾ ਜਿਸ ਨਾਲ ਉਨਾਂ ਦੇ ਉਤਪਾਦ ਦਾ ਮਿਆਰ ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਿਕ ਹੋਵੇਗਾ


ਸੁਨੀਲ ਭਾਸਕਰਨ ਨੇ ਕਿਹਾ ਕਿ ਉਨਾਂ ਦਾ ਗਰੁੱਪ ਹਵਾਈ ਸੰਪਰਕ ਨੂੰ ਵੱਧ ਤੋਂ ਵੱਧ ਯਕੀਨੀ ਬਣਾਉਣ ਲਈ ਸਾਰੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ ਤਾਂ ਕਿ ਖੇਤਰ ਵਿੱਚ ਕਾਰੋਬਾਰੀ ਗਤੀਵਿਧੀਆਂ ਨੂੰ ਸਹੂਲਤ ਮੁਹੱਈਆ ਕਰਵਾਈ ਜਾ ਸਕੇ

 

ਕਮਲ ਓਸਵਾਲ ਨੇ ਕਿਹਾ ਕਿ ਨਾਹਰ ਗਰੁੱਪ ਲੁਧਿਆਣਾ ਵਿਚ 300 ਕਰੋੜ ਰੁਪਏ ਦੀ ਲਾਗਤ ਨਾਲ 45 ਏਕੜ ਰਕਬੇ ਵਿਚ ਲੌਜਿਸਟਿਕ ਪਾਰਕ ਦੀ ਸਥਾਪਨਾ ਕਰ ਰਿਹਾ ਹੈ ਅਤੇ ਇਸ ਤੋਂ ਇਲਾਵਾ ਗਰੀਨ ਇੰਡਸਟਰੀ ਲਈ 2000 ਕਰੋੜ ਰੁਪਏ ਦੀ ਲਾਗਤ ਨਾਲ ਹੋਰ ਉਦਯੋਗਿਕ ਪਾਰਕ ਦੀ ਸਥਾਪਨਾ ਦਾ ਉੱਦਮ ਕੀਤਾ ਜੋ ਹਾੳੂਸਿੰਗ, ਮਾਲਜ਼ ਅਤੇ ਪਰਚੂਨ ਦੀਆਂ ਸਹੂਲਤਾਂਤੇ ਅਧਾਰਿਤ ਹੈ

 

ਸਮੀਰ ਜੈਨ ਨੇ ਕਿਹਾ ਕਿ ਪੰਜਾਬ ਵਿੱਚ ਨਿਵੇਸ਼ ਦਾ ਸਾਜ਼ਗਾਰ ਮਾਹੌਲ ਹੈ ਅਤੇ ਨਿਵੇਸ਼ ਪੰਜਾਬ ਵੱਲੋਂ ਇਹ ਸੰਮੇਲਨ ਕਰਵਾਉਣਾ ਸਹੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ ਜਿਸ ਨਾਲ ਸੂਬੇ ਵਿਚ ਹੋਰ ਨਿਵੇਸ਼ ਨੂੰ ਖਿੱਚੇਗਾ


ਇਸ ਤੋਂ ਪਹਿਲਾਂ ਜਰਮਨ ਕੰਪਨੀ ਵਰਬੀਓ ਗਲੋਬਲ ਦੀ ਸੀ.. ਓਲੀਵਰ ਲੁਟਕੇ ਨੇ ਝੋਨੇ ਦੀ ਪਰਾਲੀ ਤੋਂ ਬਾਇਓ ਫਿਊਲ ਦੀ ਸਥਾਪਨਾ ਵਿੱਚ ਪੰਜਾਬ ਸਰਕਾਰ ਨਾਲ ਆਪਣਾ ਤਜਰਬਾ ਸਾਂਝਾ ਕੀਤਾ

 

ਉਨਾਂ ਕਿਹਾ ਕਿ ਇਹ ਪ੍ਰਾਜੈਕਟ ਝੋਨੇ ਦੀ ਪਰਾਲੀ ਦੀ ਵਰਤੋਂ ਕਰੇਗਾ ਜਿਸ ਨਾਲ ਸਥਾਨਕ ਪੱਧਰਤੇ ਸਪਲਾਈ ਚੇਨ ਬਣੇਗੀ ਜਿਸ ਨਾਲ ਪੇਂਡੂ ਇਲਾਕਿਆਂ ਵਿੱਚ ਰੁਜ਼ਗਾਰ ਦੇ ਵਸੀਲੇ ਪੈਦਾ ਹੋਣਗੇ ਅਤੇ ਪਰਾਲੀ ਸਾੜਣ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਮੁਕਤੀ ਮਿਲੇਗੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Industrialists did special appeal to Chief Minister Capt Amarinder