ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਦੀ ਅਗਵਾਈ ਹੇਠ ਬਲਾਕ ਖੂਈਆਂ ਸਰਵਰ ਦੇ ਪਿੰਡ ਕੱਲਰ ਖੇੜਾ ਦੇ ਕਿਸਾਨ ਮਾਨਕ ਚੰਦ ਦੇ ਖੇਤ ਵਿਚ ਆਤਮਾ ਸਕੀਮ ਤਹਿਤ ਐਕਸਪੋਜ਼ਰ ਵਿਜਿਟ ਕਰਵਾ ਕੇ ਖੇਤ ਦਿਵਸ ਮਨਾਇਆ ਗਿਆ।
ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਖੂਈਆਂ ਸਰਵਰ ਡਾ. ਰਣਬੀਰ ਸਿੰਘ ਯਾਦਵ ਨੇ ਕਿਸਾਨਾਂ ਨੂੰ ਦੱਸਿਆ ਕਿ ਨਰਮੇ ਦੀ ਫ਼ਸਲ ਦੀ ਤੁਪਕਾ ਸਿੰਜਾਈ ਵਿਧੀ ਰਾਹੀਂ ਬਿਜਾਈ ਕਰਕੇ ਵੱਧ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ ਵਿਧੀ ਰਾਹੀਂ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ ਜਿਸ ਨਾਲ ਪਾਣੀ ਦੀ ਸੰਭਾਲ ਵੀ ਹੋ ਸਕਦੀ ਹੈ। ਇਸ ਮੌਕੇ ਭੂਮੀ ਰੱਖਿਆ ਵਿਭਾਗ ਦੇ ਭੂਮੀ ਰੱਖਿਆ ਅਫ਼ਸਰ ਅਬੋਹਰ ਵਿਕਾਸ ਪੂਨੀਆ ਨੇ ਵੱਖ-ਵੱਖ ਫ਼ਸਲਾਂ ’ਤੇ ਡਰਿੱਪ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ, ਬਾਰੇ ਵੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਵਿਭਾਗ ਦੀ ਸਕੀਮਾਂ ਅਤੇ ਡਰਿੱਪ ਦੀ ਸਾਂਭ-ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ।ਇਸ ਮੌਕੇ ਲਗਭਗ 50 ਕਿਸਾਨਾਂ ਨੇ ਖੇਤ ਵਿੱਚ ਡਰਿੱਪ ਵਿੱਧੀ ਦੁਆਰਾ ਲਗਾਈ ਗਈ ਨਰਮੇ ਦੀ ਫ਼ਸਲ ਦੀ ਪ੍ਰਦਰਸ਼ਨੀ ਨੂੰ ਦੇਖਿਆ ਅਤੇ ਖੇਤੀ ਮਾਹਰਾਂ ਤੋਂ ਇਸ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਆਤਮਾ ਸਕੀਮ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।