ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ `ਚ ਬੰਦੂਕ ਦੀ ਨੋਕ `ਤੇ ਇਨੋਵਾ ਖੋਹੀ, ਬਟਾਲਾ ਲਾਗਿਓਂ ਮਿਲੀ, ਇੱਕ ਕਾਬੂ

ਅੰਮ੍ਰਿਤਸਰ `ਚ ਬੰਦੂਕ ਦੀ ਨੋਕ `ਤੇ ਇਨੋਵਾ ਖੋਹੀ, ਬਟਾਲਾ ਲਾਗਿਓਂ ਮਿਲੀ, ਇੱਕ ਕਾਬੂ

ਅੱਜ ਅੰਮ੍ਰਿਤਸਰ `ਚ ਦਬੁਰਜੀ ਨੇੜੇ ਜੀਟੀ ਰੋਡ `ਤੇ ਬੰਦੂਕ ਦੀ ਨੋਕ `ਤੇ ਇੱਕ ਨਵੀਂ-ਨਕੋਰ ਇਨੋਵਾ ਕਾਰ ਖੋਹਣ ਦੀ ਵਾਰਦਾਤ ਵਾਪਰਨ ਦੇ ਦੋ ਘੰਟਿਆਂ ਬਾਅਦ ਹੀ ਪੁਲਿਸ ਨੇ ਬਟਾਲਾ `ਚ ਇੱਕ ਮੁਕਾਬਲੇ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨੋਵਾ ਕਾਰ ਵੀ ਬਰਾਮਦ ਕਰ ਲਈ ਗਈ।


ਪ੍ਰਾਪਤ ਜਾਣਕਾਰੀ ਅਨੁਸਾਰ ਮੁਕਾਬਲਾ ਬਟਾਲਾ `ਚ ਬੋਡੇ ਕੀ ਖੂਹੀ `ਚ ਹੋਇਆ। ਸਵੇਰੇ 11 ਵਜੇ ਦੋ ਅਣਪਛਾਤੇ ਹਮਲਾਵਰਾਂ ਨੇ ਕੈਸਟ ਟੋਯੋਟਾ ਸ਼ੋਅਰੂਮ ਤੋਂ ਬੰਦੂਕ ਦੀ ਨੋਕ `ਤੇ ਇਨੋਵਾ ਕਾਰ ਖੋਹ ਲਈ। ਤਦ ਨਵੀਆਂ ਕਾਰਾਂ ਨੂੰ ਟਰੱਕਾਂ ਤੋਂ ਲਾਹਿਆ ਜਾ ਰਿਹਾ ਸੀ; ਜਦੋਂ ਹਮਲਾਵਰ ਉੱਥੇ ਪੁੱਜੇ। ਕੰਪਨੀ ਦੇ ਡਿਲੀਵਰੀ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਪਹਿਲਾਂ ਉਨ੍ਹਾਂ `ਤੇ ਪਿਸਤੌਲ ਤਾਣੀ ਤੇ ਫਿਰ ਕਾਰ ਸਮੇਤ ਫ਼ਰਾਰ ਹੋ ਗਏ।


ਇਸ ਵਾਰਦਾਤ ਦੇ ਤੁਰੰਤ ਮਗਰੋਂ ਅੰਮ੍ਰਿਤਸਰ ਪੁਲਿਸ ਨੇ ਜਿ਼ਲ੍ਹੇ ਤੋਂ ਇਲਾਵਾ ਲਾਗਲੇ ਜਿ਼ਲ੍ਹਿਆਂ `ਚ ਵੀ ਹਰ ਪਾਸੇ ਚੌਕਸੀ ਵਧਾ ਦਿੱਤੀ। ਡੀਐੱਸਪੀ ਵਰਿੰਦਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਦੀ ਇੱਕ ਟੀਮ ਨੇ ਬੋਡੇ ਕੀ ਖੂਹੀ ਵਿਖੇ ਕਾਰ ਰੋਕਣ ਦਾ ਜਤਨ ਕੀਤਾ ਪਰ ਡਰਾਇਵਰ ਉੱਥੋਂ ਫ਼ਰਾਰ ਹੋਣ ਲੱਗਾ। ਉੱਥੇ ਛੋਟਾ ਜਿਹਾ ਹਾਦਸਾ ਵੀ ਵਾਪਰ ਗਿਆ ਕਿਉਂਕਿ ਪੁਲਿਸ ਦੀ ਕਾਰ ਚੋਰੀ ਦੇ ਉਸ ਵਾਹਨ `ਚ ਵੱਜੀ। ਡੀਐੱਸਪੀ ਦੀ ਬਾਂਹ `ਤੇ ਮਾਮੂਲੀ ਸੱਟ ਲੱਗੀ ਹੈ।


ਫਿਰ ਥੋੜ੍ਹਾ ਪਿੱਛਾ ਕੀਤਾ ਗਿਆ ਤੇ ਫਿਰ ਅੱਗੇ ਜਾ ਕੇ ਪੁਲਿਸ ਤੇ ਮੁਲਜ਼ਮਾਂ ਵਿਚਾਲੇ ਦੁਪਹਿਰੇ 1:00 ਵਰਜੇ ਬੋਡੇ ਕੀ ਖੂਹੀ ਨੇੜੇ ਮੁਕਾਬਲਾ ਹੋਇਆ। ਦੋਵੇਂ ਪਾਸਿਓਂ 8 ਗੋਲੀਆਂ ਚੱਲੀਆਂ। ਕੋਈ ਜ਼ਖ਼ਮੀ ਨਹੀਂ ਹੋਇਆ। ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦ ਕਿ ਦੂਜਾ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Innova looted in Amritsar recovered in Batala