ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ `ਚ ਸਥਾਪਤ ਹੋਣਗੇ ਹੁਨਰ ਵਿਕਾਸ ਕੇਂਦਰ

ਅੰਮਿ੍ਰਤਸਰ, ਲੁਧਿਆਣਾ ਤੇ ਜਲੰਧਰ `ਚ ਸਥਾਪਤ ਹੋਣਗੇ ਹੁਨਰ ਵਿਕਾਸ ਕੇਂਦਰ

ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ, ਪੀਐਮਆਈਡੀਸੀ ਤੇ ਮੈਸਰਜ਼ ਟਾਟਾ ਤਕਨਾਲੋਜੀ (ਟੀਟੀਐਲ) ਦਰਮਿਆਨ ਤਿੰਨ ਸ਼ਹਿਰਾਂ `ਚ ਹੱਬ ਤੇ ਸਪੋਕ ਮਾਡਲ `ਤੇ ਅਧਾਰਤ ਉਦਯੋਗਿਕ ਨਿਰਮਾਣ ਖੋਜ਼, ਇਨਕਿਊਬੇਸ਼ਨ ਅਤੇ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਲਈ ਸਹੀਬੱਧ ਸਮਝੌਤਾ ਕੀਤਾ ਗਿਆ। ਤਿੰਨ ਸ਼ਹਿਰਾਂ `ਚ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਸਮਾਰਟ ਸ਼ਹਿਰ ਸ਼ਾਮਲ ਹਨ। ਇਹ ਸਮਝੌਤਾ ਸਥਾਨ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ `ਚ ਹੋਇਆ। ਇਸ ਮੌਕੇ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਏ ਵੇਣੂੰ ਪ੍ਰਸਾਦ ਅਤੇ ਡਾਇਰੈਕਟਰ ਸਥਾਨਕ ਸਰਕਾਰਾਂ ਕਰਨੇਸ਼ ਸ਼ਰਮਾ ਅਤੇ ਸੀਈਓ ਪੀ ਐਮ ਆਈ ਡੀ ਸੀ ਅਜੋਏ ਸ਼ਰਮਾ ਵੀ ਹਾਜ਼ਰ ਸਨ। 


ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਤਕਨਾਲੋਜੀ ਅਤੇ ਹੁਨਰ ਵਿਕਾਸ ’ਤੇ ਸੰਗਠਿਤ ਸਿਖਲਾਈ ਦੇਣ ਲਈ ਆਈ ਆਈ ਐਸ ਡੀ ਸੀ ਨੂੰ ਵਨ-ਸਟਾਪ ਕੇਂਦਰ ਵਜੋਂ ਸਥਾਪਿਤ ਕੀਤਾ ਜਾਵੇਗਾ।  ਮੰਤਰੀ ਨੇ ਅੱਗੇ ਕਿਹਾ ਕਿ ਇਹ ਉੱਚ ਅਤੇ ਉਦਯੋਗਿਕ ਸਿਖਲਾਈ ਨਾਲ ਉੱਚ ਪਾਏ ਦੀਆਂ ਨੌਕਰੀਆਂ ਦੀਆਂ ਸੰਭਾਵਨਾਵਾਂ ਵਧਣਗੀਆਂ ਅਤੇ ਕੋਰਸ ਪਾਠਕ੍ਰਮ ਨੂੰ ਆਧੁਨਿਕ ਉਦਯੋਗਿਕ ਪ੍ਰੈਕਟਿਸਿਜ਼ ਅਨੁਸਾਰ ਅਪਗੇ੍ਰਡ ਕੀਤਾ ਜਾਵੇਗਾ।

 

ਉਨ੍ਹਾਂ ਕਿਹਾ ਕਿ ਟੀ ਟੀ ਐਲ ਅਤੇ ਉਦਯੋਗਿਕ ਪਾਰਟਨਰਜ਼ ਸਾਰੇ ਯੋਗ ਸਿੱਖਿਅਤ ਵਿਦਿਆਰਥੀਆਂ ਨੂੰ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਲਈ ਆਪਣਾ ਸਮਰੱਥਨ ਦੇਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਟੀ ਟੀ ਐਲ ਵੱਲੋਂ ਇਨ੍ਹਾਂ ਤਿੰਨੋ ਸ਼ਹਿਰਾਂ ਵਿਖੇ ਇਨ੍ਹਾਂ ਆਈ ਆਈ ਐਸ ਡੀ ਸੀਜ਼ ਦੀ ਸਥਾਪਨਾ ਲਈ ਤਕਰੀਬਨ 552 ਕਰੋੜ ਰੁਪਏ (ਕੁੱਲ ਲਾਗਤ ਦਾ 88 ਫੀਸਦ) ਦਾ ਯੋਗਦਾਨ ਦਿੱਤਾ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਵੱਲੋਂ 3 ਸਾਲਾਂ ਲਈ ਬਿਨਾਂ ਕਿਸੇ ਚਾਰਜਿਜ਼ ਤੋਂ ਸਿਖਲਾਈ ਵੀ ਦਿੱਤੀ ਜਾਵੇਗੀ ਅਤੇ ਇਸ ਦੌਰਾਨ ਸਥਾਨਕ ਟਰੇਨਰਾਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ। 


ਇਸ ਮੌਕੇ ਸੀ ਈ ਓ ਪੀ ਐਮ ਆਈ ਡੀ ਸੀ ਅਜੋਏ ਸ਼ਰਮਾ ਨੇ ਕਿਹਾ ਕਿ ਅੰਮਿ੍ਰਤਸਰ ਵਿਖੇ ਨਿਰਮਾਣ, ਰਿਟੇਲ ਵਪਾਰ, ਸਰਵਿਸ ਐਕਟੀਵੇਟਸ, ਕੈਪੀਟਲ ਗੁੱਡਜ਼, ਆਈ.ਟੀ. ਐਂਡ ਆਈ.ਟੀਜ਼, ਮੋਟਰ ਵਹੀਕਲਾਂ ਦੀ ਰਿਪੇਅਰ ਅਤੇ ਸਰਵਿਸਿੰਗ, ਮੋਟਰ ਸਾਈਕਲਜ਼/ਸਕੂਟਰਜ਼, ਘਰੇਲੂ ਵਸਤਾਂ, ਵਰਕਸ਼ਾਪਾਂ, ਰੰਗਾਈ ਅਤੇ ਹੋਜ਼ਰੀ, ਮਕੈਨੀਕਲ ਉਤਪਦਾਂ, ਇਲੈਕਟ੍ਰੀਕਲ ਮਸ਼ੀਨਰੀ ਅਤੇ ਸਮੱਗਰੀ, ਮਸ਼ੀਨਰੀ ਐਂਡ ਪਾਰਟ ਜਦੋਂ ਕਿ ਜਲੰਧਰ ਵਿਖੇ ਸਪੋਰਟਸ ਗੁੱਡਜ਼, ਮੋਟਰ ਵਹੀਕਲਾਂ ਦੀ ਰਿਪੇਅਰ ਅਤੇ ਸਰਵਿਸਿੰਗ, ਮੋਟਰ ਸਾਈਕਲਜ਼/ਸਕੂਟਰਜ਼, ਘਰੇਲੂ ਵਸਤਾਂ, ਵਰਕਸ਼ਾਪਾਂ, ਰੀਸਾਇਕਲਿੰਗ, ਮਸ਼ੀਨਰੀ ਅਤੇ ਸਮੱਗਰੀ, ਇਲੈਕਟ੍ਰੀਕਲ ਮਸ਼ੀਨਰੀ ਅਤੇ ਸਮੱਗਰੀ, ਮੋਟਰ ਵਹੀਕਲਜ਼ ਟਰੇਲਰਜ਼ ਆਦਿ ਅਤੇ ਪਾਰਟਸ, ਕੰਪਿਊਟਰ ਅੇਤ ਸਬੰਧਤ ਗਤੀਵਿਧੀਆਂ ਆਦਿ ਟਾਰਗੇਟਡ ਇੰਡਸਟਰੀਜ਼ ਦੀ ਸੂਚੀ `ਚ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Innovation Incubation Skill Development Centre to be established in Ludhiana Amritsar Jalandhar