ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੈ ਕੁਮਾਰ ਤੋਂ SIT ਦੀ ਪੁੱਛਗਿੱਛ ਮੁਕੰਮਲ

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਬਰਗਾੜੀ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸ. ਆਈ. ਟੀ. ਦੇ ਨਿਸ਼ਾਨੇ `ਤੇ ਹਨ। ਆਪਣੇ ਘਰ `ਚ ਡੇਰਾ ਮੁੱਖੀ ਤੇ ਸੁਖਬੀਰ ਬਾਦਲ ਦੀ ਕਥਿਤ ਤੌਰ `ਤੇ ਮੁਲਾਕਾਤ ਕਰਵਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਕਸ਼ੈ ਕੁਮਾਰ ਅੱਜ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ 9 ਵਿਖੇ ਪੁਲਿਸ ਹੈਡ ਕੁਆਰਟਰ ਵਿਖੇ ਪਹੁੰਚੇ ਸਨ ਜਿੱਥੇ ਐਸ. ਆਈ. ਟੀ. ਨੇ ਪੁੱਛਗਿੱਛ ਕਰਕੇ ਉਹਨਾਂ ਨੂੰ ਫ਼ਾਰਿਗ਼ ਕਰ ਦਿੱਤਾ ਹੈ ।

 

ਅਦਾਕਾਰ ਅਕਸ਼ੈ ਕੁਮਾਰ ਨੂੰ ਬਰਗਾੜੀ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਸਬੰਧੀ ਸੰਮੰਨ ਭੇਜ ਕੇ ਅੱਜ ਪੁੱਛਗਿੱਛ ਲਈ ਸੱਦਿਆ ਗਿਆ ਸੀ। ਅਕਸ਼ੈ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਇਸੇ ਮਾਮਲੇ `ਚ ਐੱਸ. ਆਈ. ਟੀ. ਨੇ ਬੁਲਾਇਆ ਹੈ।


ਜਿ਼ਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਪੰਜਾਬ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਸੀ, ਜਿਸ ਤੋਂ ਬਾਅਦ ਕਾਫੀ ਹਿੰਸਾ ਹੋਈ ਸੀ। ਸਿੱਖ ਭਾਈਚਾਰੇ ਨੇ ਅਜਿਹੀਆਂ ਬੇਅਦਬੀਆਂ ਦੀ ਘਟਨਾਵਾਂ ਖਿਲਾਫ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਬਹਿਬਲ ਕਲਾਂ `ਚ ਪ੍ਰਦਰਸ਼ਨ ਕਰ ਰਹੇ ਸਿੱਖ ਭਾਈਚਾਰੇ ਤੇ ਪੁਲਿਸ ਵੱਲੋਂ ਕੀਤੀ ਗਈ ਫਾਅਰਿੰਗ `ਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੱਤਾ ਚ ਆਉ਼ਦਿਆਂ ਹੀ ਇਨ੍ਹਾਂ ਘਟਨਾਵਾਂ ਤੇ ਫਾਅਰਿੰਗ ਮਾਮਲਿਆਂ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਸੀ।


ਇਸ ਦੌਰਾਨ ਕੀਤੀ ਗਈ ਜਾਂਚ ਵਿਚ ਕਮਿਸ਼ਨ ਨੇ ਕਈ ਵੱਡੇ ਸਿਆਸਤਦਾਨਾਂ ਦੀਆਂ ਭੂਮਿਕਾਵਾਂ `ਤੇ ਸਵਾਲ ਚੁੱਕੇ ਸਨ। ਉਸ ਸਮੇਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ `ਤੇ ਹਿੰਸਾ ਭੜਕਾਉਣ ਦਾ ਦੋਸ਼ ਲੱਗਿਆ ਸੀ।

 

ਅਕਸ਼ੈ ਕੁਮਾਰ `ਤੇ ਦੋਸ਼ ਹੈ ਕਿ ਉਨ੍ਹਾਂ ਨੇ ਰਾਮ ਰਹੀਮ ਸਿੰਘ ਨੂੰ ਮੁਆਫੀ ਦਿਵਾਉਣ ਲਈ ਵਿਚੋਲੇ ਦਾ ਕੰਮ ਕੀਤਾ ਸੀ ਜਿਸ ਲਈ ਅਕਸ਼ੈ ਕੁਮਾਰ ਨੇ ਆਪਣੇ ਘਰ `ਚ ਸੁਖਬੀਰ ਬਾਦਲ ਤੇ ਕੁਝ ਹੋਰਨਾਂ ਲੋਕਾਂ ਨਾਲ ਮੀਟਿੰਗ ਕੀਤੀ ਸੀ।      

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Inquiries from Akshay Kumar to SIT