ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

588 ਭਾਰਤੀਆਂ ਨੂੰ ਮਾਲੇ ਤੇ ਮਾਲਦੀਵ ਤੋਂ ਵਾਪਸ ਲਿਆਇਆ INS ਜਲ–ਅਸ਼ਵ

588 ਭਾਰਤੀਆਂ ਨੂੰ ਮਾਲੇ ਤੇ ਮਾਲਦੀਵ ਤੋਂ ਵਾਪਸ ਲਿਆਇਆ INS ਜਲ–ਅਸ਼ਵ

ਅਪਰੇਸ਼ਨ 'ਸਮੁਦਰ ਸੇਤੂ' ਲਈ ਤੈਨਾਤ ਭਾਰਤੀ ਸਮੁੰਦਰੀ ਫ਼ੌਜ ਦਾ ਜਹਾਜ਼ ਆਈਐੱਨਐੱਸ ਜਲਅਸ਼ਵ [INS JALASHWA] ਕੱਲ੍ਹ ਐਤਵਾਰ ਸਵੇਰੇ ਕੋਚੀ ਬੰਦਰਗਾਹ ਵਿੱਚ ਦਾਖਲ ਹੋਇਆ, ਜਦੋਂ ਉਸ ਨੇ ਮਾਲੇ, ਮਾਲਦੀਵ ਤੋਂ ਭਾਰਤੀਆਂ ਨੂੰ ਵਾਪਸ ਲਿਆ ਕੇ ਆਪਣੀ ਦੂਜੀ ਯਾਤਰਾ ਦੀ ਸਮਾਪਤੀ ਕੀਤੀ।

 

 

ਜਹਾਜ਼ ਨੇ ਕੋਚੀਨ ਪੋਰਟ ਟਰੱਸਟ ਦੇ ਸਮੁਦ੍ਰਿਕਾ ਕਰੂਜ਼ ਟਰਮੀਨਲ 'ਤੇ 70 ਔਰਤਾਂ (ਛੇ ਗਰਭਵਤੀ ਔਰਤਾਂ) ਤੇ 21 ਬੱਚਿਆਂ ਸਮੇਤ 588 ਭਾਰਤੀ ਨਾਗਰਿਕਾਂ ਨੂੰ ਉਤਾਰਿਆ।

 

 

ਆਈਐੱਨਐੱਸ ਜਲਅਸ਼ਵ ਸਵੇਰੇ 11:30 ਵਜੇ ਕੋਚੀਨ ਪੋਰਟ ਟਰੱਸਟ ਅੰਦਰ ਆਣ ਖੜ੍ਹਿਆ ਅਤੇ ਇਸ ਸਮੇਂ ਭਾਰਤੀ ਜਲ ਸੈਨਾ, ਰਾਜ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਬੰਦਰਗਾਹ ਟਰੱਸਟ ਦੇ ਕਰਮਚਾਰੀ ਵੀ ਮੌਜੂਦ ਸਨ।

 

 

ਬੰਦਰਗਾਹ ਦੇ ਅਧਿਕਾਰੀਆਂ ਵੱਲੋਂ ਕੋਵਿਡ ਜਾਂਚ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਸਿਵਲ ਪ੍ਰਸ਼ਾਸਨ ਵੱਲੋਂ ਭਾਰਤੀ ਨਾਗਰਿਕਾਂ ਲਈ ਸਬੰਧਿਤ ਜ਼ਿਲ੍ਹਿਆਂ/ਰਾਜਾਂ ਵਿੱਚ ਵਧੇਰੇ ਇਕਾਂਤਵਾਸ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ।

 

 

ਵਿਦੇਸ਼ਾਂ ਤੋਂ ਭਾਰਤੀ ਨਾਗਰਿਕਾਂ ਦੀ ਘਰ ਵਾਪਸੀ ਕਰਵਾਉਣ ਲਈ ਭਾਰਤ ਸਰਕਾਰ ਦੇ ਰਾਸ਼ਟਰੀ ਯਤਨਾਂ ਦੇ ਹਿੱਸੇ ਵਜੋਂ ਆਈਐੱਨਐੱਸ ਜਲਅਸ਼ਵ ਨੇ 15 ਮਈ 2020 ਨੂੰ ਮਾਲੇ ਤੋਂ ਭਾਰਤੀ ਨਾਗਰਿਕਾਂ ਨੂੰ ਲੈਣ ਲਈ ਪਹੁੰਚਿਆ ਸੀ।

 

 

15 ਮਈ ਨੂੰ  ਤੇਜ਼ ਹਵਾਵਾਂ ਕਰਕੇ ਸਮੁੰਦਰੀ ਜਹਾਜ਼ ਦੀ ਨਿਰਧਾਰਿਤ ਰਵਾਨਗੀ ਦੇਰੀ ਨਾਲ ਹੋਈ ਅਤੇ ਜਹਾਜ਼ 16 ਮਈ 2020 ਨੂੰ ਮਾਲੇ ਤੋਂ ਰਵਾਨਾ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:INS Jalashwa brought back 588 Indians from Male and Maldives