ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲਾਂ ਦੀਆਂ ਕੰਟੀਨਾਂ `ਤੇ ਵੇਚੇ ਜਾਂਦੇ ਜੰਕ ਫੂਡ ਦੀ ਹੋਵੇਗੀ ਜਾਂਚ

ਸਕੂਲਾਂ ਦੀਆਂ ਕੰਟੀਨਾਂ `ਤੇ ਵੇਚੇ ਜਾਂਦੇ ਜੰਕ ਫੂਡ ਦੀ ਹੋਵੇਗੀ ਜਾਂਚ

ਸਮੁੱਚੇ ਸੂਬੇ ਦੇ ਫੂਡ ਇੰਸਪੈਕਟਰਾਂ ਨੂੰ ਜੰਕ ਫੂਡ ਦੀ ਵੱਧ ਰਹੀ ਖ਼ਪਤ ਦੇ ਮੱਦੇਨਜ਼ਰ ਪੰਜਾਬ ਰਾਜ ਕਮਿਸ਼ਨ ਬੱਚਿਆਂ ਦੇ ਹੱਕਾਂ ਦੀ ਸੁਰੱਖਿਆ ਹਿੱਤ ਕਰਵਾਈ ਜਾ ਰਹੀ ਸਕੂਲਾਂ ਦੀਆਂ ਕੰਟੀਨਾਂ ਦੀ ਜਾਂਚ ਦੌਰਾਨ ਸਹਿਯੋਗ ਦੇਣ ਲਈ ਹਦਾਇਤ ਕੀਤੀ  ਗਈ ਹੈ।  ਇਹ ਜਾਣਕਾਰੀ ਕੇ ਐਸ ਪੰਨੂ ਕਮਿਸ਼ਨਰ ਫੂਡ ਸੇਫਟੀ ਪੰਜਾਬ ਵੱਲੋਂ ਦਿੱਤੀ ਗਈ।

 

ਉਨ੍ਹਾਂ ਦੱਸਿਆ ਕਿ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐਨ ਸੀ ਪੀ ਸੀ ਆਰ) ਨੇ ਸਕੂਲੀ ਬੱਚਿਆਂ `ਚ ਸਿਹਤ ਨੂੰ ਨੁਕਸਾਨ ਪਹੁੰਚਾਣ ਵਾਲੇ ਜੰਕ ਫੂਡ ਦੇ ਵੱਧ ਰਹੇ ਰੁਝਾਨ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਇਸਦੇ ਮੱਦੇਨਜ਼ਰ ਸਟੇਟ ਕਮਿਸ਼ਨ ਫਾਰ ਚਾਈਲਡ ਰਾਈਟਸ ਵੱਲੋਂ ਸਕੂਲਾਂ ਦੀਆਂ ਕੰਟੀਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਫੂਡ ਸੇਫਟੀ ਕਮਿਸ਼ਨਰੇਟ ਦਾ ਸਟਾਫ ਜਾਂਚ ਟੀਮਾਂ ਨੂੰ ਸਹਿਯੋਗ ਦੇਵੇਗਾ । ਇਸ ਜਾਂਚ ਦੌਰਾਨ ਸਕੂਲਾਂ ਦੀਆਂ ਕੰਟੀਨਾਂ `ਚ ਬੱਚਿਆਂ ਨੂੰ ਵਰਤਾਏ ਜਾਂਦੇ ਵੱਧ ਚਰਬੀ, ਲੂਣ ਤੇ ਸ਼ੱਕਰ  ਵਾਲੇ ਭੋਜਨ (ਐਚ ਐਫ ਐਸ ਐਸ) ਜਾਂ ਜੰਕ ਫੂਡ ਦੀ ਵਰਤੋਂ ਨਾਲ ਨਜਿੱਠਣ ਨੂੰ ਯਕੀਨੀ ਬਣਾਇਆ ਜਾਵੇਗਾ। 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

ਉਨ੍ਹਾਂ ਕਿਹਾ ਕਿ ਦੇਖਣ `ਚ ਆਇਆ ਕਿ ਜੰਕ ਫੂਡ ਦੀ ਵਰਤੋਂ ਨਾਲ ਕਈ ਸਿਹਤ ਸਮੱਸਿਆਵਾਂ ਤੇ ਬਿਮਾਰੀਆਂ ਜਿਵੇਂ ਟਾਈਪ 2 ਡਾਇਬਟੀਜ਼, ਹਾਈਪਰਟੈਂਸ਼ਨ ਅਤੇ ਅੱਗੇ ਚੱਲ ਕੇ ਦਿਲ ਸਬੰਧੀ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹ ਬਿਮਾਰੀਆਂ ਅਤੇ ਬੱਚਿਆਂ ਦਾ ਮੋਟਾਪਾ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਮਾੜਾ ਅਸਰ ਪਾਉਂਦਾ ਹੈ, ਜੋ ਕਿ ਸਮਾਜ ਲਈ ਇੱਕ ਨਾ ਪੂਰੇ ਹੋਣ  ਵਾਲਾ ਘਾਟੇ ਦਾ ਕਾਰਨ ਬਣਦਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Inspections of School Canteens in View of Rampant Consumption of Junk Food