ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਦੇ ਆਰਮੀ ਇੰਸਟੀਟਿਊਟ ਵਿਖੇ ਵਿਦਿਆਰਥੀਆਂ ਨੂੰ ਖਾਸ ਕੰਮ ਲਈ ਪ੍ਰੇਰਿਆ

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਧਿਆਪਕ ਦਿਵਸ ਮੌਕੇ ਸੈਕਟਰ 68 ਦੇ ਆਰਮੀ ਇੰਸਟੀਟਿਊਟ ਆਫ ਲਾਅ ਵਿਖੇ ਇੱਕ ਸੈਮੀਨਾਰ ਕੀਤਾ ਗਿਆ ਜਿਸ ਚ ਪੰਜਾਬ ਰਾਜ ਕਾਨੰਨੀ ਸੇਵਾਵਾਂ ਅਥਾਰਟੀ ਦੇ ਵਧੀਕ ਮੈਂਬਰ ਸਕੱਤਰ ਡਾ. ਮਨਦੀਪ ਮਿੱਤਲ ਨੇ 250 ਵਿਦਿਆਰਥੀਆਂ ਆਪਣਾ ਨਿਸ਼ਾਨਾ ਮਿੱਥ ਕੇ ਨਿਰੰਤਰ ਕੰਮ ਕਰਨ ਲਈ ਪੇ੍ਰਰਿਆ।

 

ਉਨਾਂ ਨੇ ਵਕਾਲਤ ਦੇ ਵਿਦਿਆਰਥੀਆਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵੱਖ ਵੱਖ ਪੱਖਾਂ ਤੋਂ ਜਾਣੂ ਕਰਵਾਇਆ ਤੇ ਉਨਾਂ ਨੂੰ ਪੈਰਾ-ਲੀਗਲ ਵਲੰਟੀਅਰ ਵਜੋਂ ਕੰਮ ਕਰਕੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਲੋਕਾਂ ਨੂੰ ਇਸ ਅਥਾਰਟੀ ਦੀ ਹੋਂਦ ਸਬੰਧੀ ਜਾਗਰੂਕ ਕਰਨ ਲਈ ਉਤਸ਼ਾਹਿਤ ਕੀਤਾ।

 

ਦੱਸ ਦੇਈਏ ਕਿ ਪੈਰਾ-ਲੀਗਲ ਵਲੰਟੀਅਰ (ਪੀਐਲਵੀ) ਆਮ ਲੋਕਾਂ ਅਤੇ ਕਾਨੰਨੀ ਸੇਵਾਵਾਂ ਸੰਸਥਾਵਾਂ ਵਿਚਕਾਰਲੇ ਖੱਪੇ ਨੂੰ ਭਰਨ ਲਈ ਇੱਕ ਵਿਚੋਲੇ ਦਾ ਕੰਮ ਕਰਦੇ ਹਨ ਤਾਂ ਜੋ ਨਿਆਂ ਪ੍ਰਾਪਤ ਕਰਨ ਲਈ ਲੋਕਾਂ ਨੂੰ ਕਿਸੇ ਕਿਸਮ ਦੀ ਰੁਕਾਵਟ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਿੱਧੇ ਅਰਥਾਂ ਵਿੱਚ ਇਸ ਪ੍ਰਕਿਰਿਆ ਦਾ ਮੰਤਵ ਲੋਕਾਂ ਨੂੰ ਅਜਿਹੀਆਂ ਕਾਨੂੰਨੀ ਸੇਵਾਵਾਂ ਸੰਸਥਾਵਾਂ ਤੱਕ ਪਹੁੰਚ ਕਰਨ ਦੀ ਥਾਂ ਇਹਨਾਂ ਕਾਨੂੰਨੀ ਸੇਵਾਵਾਂ ਸੰਸਥਾਵਾਂ ਨੂੰ ਆਮ ਲੋਕਾਂ ਦੇ ਘਰ ਤੱਕ ਪਹੁੰਚਾਉਣਾ ਹੈ।

 

ਇਸ ਸੈਮੀਨਾਰ ਦੌਰਾਨ ਡਾ. ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ  ਵੱਲੋਂ ਸਮਾਜ ਦੇ ਕਮਜ਼ੋਰ ਤੇ ਸੀਮਾਂਤ ਵਰਗਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਹੇਠ ਲਿਖੀਆਂ ਸ਼ੇ੍ਰਣੀਆਂ ਵਿੱਚ ਸ਼ਾਮਲ ਕੋਈ ਵੀ ਵਿਅੱਕਤੀ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ:

 

  1.           ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਕਬੀਲੇ ਨਾਲ ਸਬੰਧਤ ਵਿਅਕਤੀ
  2.           ਮਨੁੱਖੀ ਤਸਕਰੀ ਜਾਂ ਭਿਖਾਰੀਆਂ ਦੀ ਤਸਕਰੀ ਦਾ ਪੀੜਤ ਵਿਅਕਤੀ
  3.           ਮਹਿਲਾ ਜਾਂ ਬੱਚਾ
  4.           ਕੁਸ਼ਟ, ਅੰਨੇਪਣ, ਚੱਲਣ-ਫਿਰਨ ਵਿੱਚ ਅਸਮਰੱਥ, ਸੁਣਨ ਵਿੱਚ ਅਸਮਰੱਥ, ਮਾਨਸਿਕ ਰੋਗੀ ਆਦਿ ਤੋਂ ਗ੍ਰਸਤ ਵਿਅੱਕਤੀ
  5.           ਵਿਆਪਕ ਤਬਾਹੀ, ਨੈਤਿਕ ਹਿੰਸਾ, ਜਾਤੀ ਅਧਾਰਤ ਵਧੀਕੀਆਂ,ਹੜ, ਸੋਕਾ, ਭੂਚਾਲ ਅਤੇ ਉਦਯੋਗਿਕ ਤਬਾਹੀ ਦੇ ਪੀੜਤ ਵਿਅੱਕਤੀ
  6.           ਉਦਯੋਗਾਂ ’ਚ ਕੰਮ ਕਰਨ ਵਾਲੀ ਮਹਿਲਾ ਕਰਮੀ।
  7.           ਮੁਕੱਦਮੇ ਅਧੀਨ ਹਵਾਲਾਤੀ ਜਿਨਾਂ ਵਿੱਚ ਜੁਵਨਾਇਲ ਜਾਂ ਦਿਮਾਗ ਦੇ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਵਿੱਚ ਦਾਖ਼ਲ ਮਨੋਰੋਗੀ
  8.           3 ਲੱਖ ਤੋਂ ਘੱਟ ਦੀ ਸਾਲਾਨਾ ਆਮਦਨ ਵਾਲਾ ਵਿਅੱਕਤੀ

 

ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਅਲਟਰਨੇਟ ਡਿਸਪਿਊਟ ਰੈਜ਼ੋਲੂਸ਼ਨ ਪ੍ਰਣਾਲੀ ਦੀ ਵਰਤੋਂ ਅਤੇ ਫਾਇਦਿਆਂ ਤੋਂ ਜਾਣੂ ਕਰਵਾਉਣ ਲਈ ਇੱਕ ਲਘੂ ਫਿਲਮ ‘ਰਾਜ਼ੀਨਾਮਾ’ ਵੀ ਪ੍ਰਦਰਸ਼ਿਤ ਕੀਤੀ ਗਈ।

 

ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵੱਖ ਵੱਖ ਐਨ.ਏ.ਐਲ.ਐਸ.ਏ. ਸਕੀਮਾਂ ਜਿਵੇਂ ਐਨ.ਏ.ਐਲ.ਐਸ.ਏ.( ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਆਫਤਾਂ ਦੇ ਪੀੜਤਾਂ ਨੂੰ ਕਾਨੂੰਨੀ ਸੇਵਾਵਾਂ)ਸਕੀਮ, ਐਨ.ਏ.ਐਲ.ਐਸ.ਏ.(ਐਸਿਡ ਅਟੈਕ ਦੇ ਪੀੜਤਾਂ ਲਈ ਕਾਨੂੰਨੀ ਸੇਵਾਵਾਂ) ਸਕੀਮ, 2016 ਆਦਿ।

 

ਇਸ ਮੌਕੇ ਵਿਦਿਆਰਥੀਆਂ ਨੂੰ “ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 24 ਘੰਟੇ ਉਪਲਬਧ ਟੋਲ ਫ੍ਰੀ  ਹੈਲਪਲਾਈਨ ਨੰਬਰ 1968” ਸਬੰਧੀ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੌਰਾਨ ਆਪਸੀ ਵਿਚਾਰ-ਵਟਾਂਦਰੇ ਦਾ ਸਿਲਸਿਲਾ ਵੀ ਹੋਇਆ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:inspires to students for special work in Army Institute at Mohali