ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਜ਼ਿਲ੍ਹਾ ਪ੍ਰੀਸ਼ਦਾਂ ਦੇ ਅਹੁਦੇਦਾਰਾਂ ਲਈ ਰਾਖਵੇਂਕਰਨ ਦੀਆਂ ਹਦਾਇਤਾਂ

ਪੰਜਾਬ ਜ਼ਿਲ੍ਹਾ ਪ੍ਰੀਸ਼ਦਾਂ ਦੇ ਅਹੁਦੇਦਾਰਾਂ ਲਈ ਰਾਖਵੇਂਕਰਨ ਦੀਆਂ ਹਦਾਇਤਾਂ

ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਦੇ 22 ਚੇਅਰਮੈਨ ਤੇ 22 ਵਾਈਸ ਚੇਅਰਮੈਨ ਦੇ ਅਹੁਦਿਆਂ ਲਈ ਰਾਖਵੇਂਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਵਿੱਚ ਦੋਵੇਂ ਅਹੁਦਿਆਂ ਲਈ ਰਾਖਵੇਂ ਵਰਗ ਤੇ ਆਮ ਵਰਗ ਲਈ ਸੀਟਾਂ ਦਾ ਨਿਰਧਾਰਣ ਕੀਤਾ ਗਿਆ ਹੈ।

 

 

ਇਸ ਮੁਤਾਬਕ ਆਮ ਵਰਗ ਦੇ ਉਮੀਦਵਾਰਾਂ ਲਈ ਚੇਅਰਮੈਨ ਤੇ ਵਾਈਸ ਚੇਅਰਮੈਨ ਦੇ 7–7 ਅਹੁਦੇ ਨਿਰਧਾਰਤ ਕੀਤੇ ਗਏ ਹਨ।

 

 

ਇਨ੍ਹਾਂ ਵਿੱਚ ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਅੰਮ੍ਰਿਤਸਰ, ਗੁਰਦਾਸਪੁਰ ਤੇ ਲੁਧਿਆਣਾ ਵਿੱਚ ਚੇਅਰਮੈਨ ਦਾ ਅਹੁਦਾ ਆਮ ਵਰਗ ਲਈ ਅਤੇ ਕਪੂਰਕਲਾ, ਬਠਿੰਡਾ, ਫ਼ਤਿਹਗੜ੍ਹ ਸਾਹਿਬ, ਫ਼ਿਰੋਜ਼ਪੁਰ, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਸੰਗਰੂਰ ਵਿੱਚ ਵਾਈਸ–ਚੇਅਰਮੈਨ ਦੇ ਅਹੁਦੇ ਆਮ ਵਰਗ ਦੇ ਹੋਣਗੇ।

 

 

ਅਨੁਸੂਚਿਤ ਜਾਤੀ ਲਈ ਹੁਸ਼ਿਆਰਪੁਰ, ਪਠਾਨਕੋਟ, ਰੋਪੜ ਤੇ ਬਰਨਾਲਾ ਵਿੱਚ ਚੇਅਰਮੈਨ ਦੇ ਅਹੁਦੇ ਅਤੇ ਜਲੰਧਰ, ਫ਼ਰੀਦਕੋਟ, ਤਰਨ ਤਾਰਨ ਤੇ ਮੋਹਾਲੀ ਵਿੱਚ ਵਾਈਸ ਚੇਅਰਮੈਨ ਦੇ ਅਹੁਦੇ ਰਾਖਵੇਂ ਕੀਤੇ ਗਏ ਹਨ; ਜਦ ਕਿ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਕਪੂਰਕਲਾ, ਫ਼ਤਿਹਗੜ੍ਹ ਸਾਹਿਬ, ਫ਼ਿਰੋਜ਼ਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਚੇਅਰਮੈਨ ਦਾ ਅਹੁਦਾ ਤੇ ਮਾਨਸਾ, ਮੋਗਾ, ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਵਾਈਸ ਚੇਅਰਮੈਨ ਦੇ ਅਹੁਦੇ ਰਾਖਵੇਂ ਕੀਤੇ ਗਏ ਹਨ।

 

 

ਜਲੰਧਰ, ਸੰਗਰੂਰ, ਬਠਿੰਡਾ, ਫ਼ਰੀਦਕੋਟ ਤੇ ਪਟਿਆਲਾ ਦੇ ਚੇਅਰਮੈਨ ਦੇ ਅਹੁਦੇ ਤੇ ਬਰਨਾਲਾ, ਹੁਸ਼ਿਆਰਪੁਰ, ਰੋਪੜ, ਮੋਗਾ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ ਤੇ ਪਠਾਨਕੋਟ ਵਿੱਚ ਵਾਈਸ–ਚੇਅਰਮੈਨ ਦੇ ਅਹੁਦੇ ਔਰਤਾਂ ਲਈ ਰਾਖਵੇਂ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Instructions for Punjab Zila Parishad office bearers of Zila Parishad