ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ੀਰਕਪੁਰ 'ਚ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ; AK47, ਸਨਾਈਪਰ ਰਾਈਫਲ ਅਤੇ ਨਕਦੀ ਬਰਾਮਦ 

ਜ਼ੀਕਰਪੁਰ ਥਾਣੇ ਅਧੀਨ ਪੈਂਦੇ ਪਿੰਡ ਸਿੰਘਪੁਰਾ ਰੋਡ 'ਤੇ ਬਣੀ ਐਮੀਨੇਂਸ ਸੁਸਾਇਟੀ 'ਚ ਸਨਿੱਚਰਵਾਰ ਦੇਰ ਰਾਤ 2.30 ਵਜੇ ਹਥਿਆਰਾਂ ਨਾਲ ਲੈਸ 6 ਵਿਅਕਤੀ ਟਾਵਰ ਨੰਬਰ ਬੀ-4 ਫ਼ਲੈਟ ਨੰਬਰ 913 'ਚ ਦਾਖਲ ਹੋਏ ਅਤੇ ਉੱਥੇ ਰਹਿਣ ਵਾਲੇ ਸੁਰਿੰਦਰ ਸਿੰਘ ਉਰਫ਼ ਸਿਕੰਦਰ ਨਾਂਅ ਦੇ ਵਿਅਕਤੀ ਨੂੰ ਆਪਣੇ ਨਾਲ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਖੁਫੀਆ ਏਜੰਸੀ ਦਾ ਛਾਪਾ ਸੀ। ਹਾਲਾਂਕਿ ਕਿਸੇ ਵੀ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। 
 

ਮਿਲੀ ਜਾਣਕਾਰੀ ਅਨੁਸਾਰ ਖੁਫੀਆ ਏਜੰਸੀ ਵਾਲੇ ਏਕੇ 47, ਸਨਾਈਪਰ ਰਾਈਫਲ, ਪਿਸਤੌਲ ਅਤੇ ਨਕਦੀ ਘਰੋਂ ਲੈ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਿਕੰਦਰ ਕਿਸੇ ਵੱਡੀ ਅੱਤਵਾਦੀ ਸਾਜਿਸ਼ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ। ਉਹ ਫ਼ਲੈਟ 'ਚ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਰਹਿ ਰਿਹਾ ਸੀ।
 

ਸਿਕੰਦਰ ਦੇ ਫ਼ਲੈਟ ਨੰਬਰ-913 ਦੇ ਬਿਲਕੁਲ ਸਾਹਮਣੇ ਫ਼ਲੈਟ ਵਿਚ ਰਹਿਣ ਵਾਲੇ ਵਿਜੇ ਨਾਂਅ ਦੇ ਇੱਕ ਵਿਅਕਤੀ ਨੇ ਆਪਣੇ ਫਲੈਟ ਵਿੱਚੋਂ ਗੁਪਤ ਤਰੀਕੇ ਨਾਲ ਇਸ ਸਾਰੀ ਘਟਨਾ ਦੀ ਵੀਡੀਓ ਬਣਾਈ। ਉਸ ਦਾ ਕਹਿਣਾ ਸੀ ਕਿ ਬਾਹਰ ਸ਼ੋਰ ਸੁਣ ਕੇ ਉਸ ਨੇ ਵੇਖਿਆ ਕਿ ਹਥਿਆਰਾਂ ਨਾਲ ਲੈਸ ਵਿਅਕਤੀ ਖੜੇ ਸਨ ਤਾਂ ਉਸ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
 

ਫੁਟੇਜ਼ ਮੁਤਾਬਿਕ ਰਾਤ 2.30 ਵਜੇ ਸਿਵਲ ਵਰਦੀ 'ਚ 4 ਨੌਜਵਾਨ ਆਏ, ਜਿਨ੍ਹਾਂ ਨੇ ਸਿਕੰਦਰ ਦੇ ਕਮਰੇ ਦੀ ਬੈੱਲ ਵਜਾਈ। ਜਿਵੇਂ ਹੀ ਦਰਵਾਜ਼ਾ ਖੁੱਲ੍ਹਿਆ ਇੱਕ ਹਥਿਆਰਬੰਦ ਵਿਅਕਤੀ ਨੂੰ ਛੱਡ ਕੇ ਬਾਕੀ ਸਾਰੇ ਘਰ ਅੰਦਰ ਦਾਖਲ ਹੋ ਗਏ ਅਤੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ। ਇਕ ਵਿਅਕਤੀ ਬਾਹਰ ਖੜਾ ਸੀ। ਖੁਫੀਆ ਏਜੰਸੀ ਵਾਲੇ ਲਗਭਗ 3 ਘੰਟੇ ਫਲੈਟ ਵਿੱਚ ਰੁਕੇ ਅਤੇ ਜਦੋਂ ਉਹ ਬਾਹਰ ਆਏ ਤਾਂ ਸਿਕੰਦਰ ਉਨ੍ਹਾਂ ਦੇ ਨਾਲ ਸੀ ਅਤੇ ਹਥਿਆਰਬੰਦ ਵਿਅਕਤੀਆਂ ਦੇ ਹੱਥਾਂ 'ਚ ਤਿੰਨ ਵੱਡੇ ਬੈਗ ਸਨ।
 

ਖੁਫੀਆ ਏਜੰਸੀ ਨੂੰ ਸੂਚਨਾ ਮਿਲੀ ਸੀ ਕਿ ਸਿਕੰਦਰ ਕਿਸੇ ਵੱਡੀ ਅੱਤਵਾਦੀ ਸਾਜਿਸ਼ ਨੂੰ ਅੰਜਾਮ ਦੇਣ ਵਾਲਾ ਸੀ ਅਤੇ ਉਸ ਦੇ ਫਲੈਟ 'ਚ ਹਥਿਆਰ ਸਨ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਰੇਡ ਵਿੱਚ ਦੋ ਵਿਸ਼ੇਸ਼ ਟੀਮਾਂ ਦੀ ਸਾਂਝੀ ਮੁਹਿੰਮ ਸੀ, ਜਿਸ ਬਾਰੇ ਸਥਾਨਕ ਪੁਲਿਸ ਨੂੰ ਵੀ ਨਹੀਂ ਦੱਸਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:intelligence agency arrest terrorist suspect from zirakpur with AK4 sniper rifle and cash