ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁੱਟਾਂ-ਖੋਹਾਂ ਕਰਨ ਵਾਲਾ ਅੰਤਰਰਾਜੀ ਗਿਰੋਹ ਰੋਪੜ ’ਚ ਕਾਬੂ

ਲੁੱਟਾਂ-ਖੋਹਾਂ ਕਰਨ ਵਾਲਾ ਅੰਤਰਰਾਜੀ ਗਿਰੋਹ ਰੋਪੜ ’ਚ ਕਾਬੂ

ਰੋਪੜ ਪੁਲਿਸ ਵੱਲੋਂ ਅੱਜ ਇੱਕ ਵੱਡੀ ਸਫਲਤਾ ਦਰਜ ਕਰਦਿਆਂ ਸੂਬੇ ਵਿੱਚ 60 ਤੋਂ ਵੀ ਵੱਧ ਲੁੱਟ-ਖੋਹ ਅਤੇ ਚੋਰੀ ਦੇ ਮਾਮਲਿਆਂ ਨਾਲ ਸਬੰਧਤ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਇਸ ਗਿਰੋਹ ਦੇ ਤਾਰ ਪਟਿਆਲਾ, ਖੰਨਾ, ਫਤਿਹਗੜ੍ਹ ਸਾਹਿਬ, ਮੋਹਾਲੀ,ਰੋਪੜ ਤੇ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਵਿੱਚ ਹੋਈਆਂ ਲੁੱਟਾਂ-ਖੋਹਾਂ, ਚੋਰੀਆਂ ਨਾਲ ਜੁੜੇ ਦੱਸੇ ਜਾਂਦੇ ਹਨ

 


ਗਿਰੋਹ ਦੇ ਸਾਰੇ ਮੈਂਬਰ ਪਟਿਆਲਾ ਸ਼ਹਿਰ ਦੇ ਜੰਮਪਲ ਅਤੇ 10ਵੀਂ ਤੋਂ ਘੱਟ ਪੜ੍ਹੇ ਹਨ ਅਤੇ ਪਿਛਲੇ ਤਿੰਨ ਸਾਲਾਂ ਦੌਰਾਨ ਉਕਤ ਜ਼ਿਲ੍ਹਿਆਂ ਵਿੱਚ ਹੋਈਆਂ ਵਾਰਦਾਤਾਂ ਵਿੱਚ ਸਰਗਰਮ ਦੱਸੇ ਜਾਂਦੇ ਹਨ ਪੁਲਿਸ ਨੇ ਦੋਸ਼ੀਆਂ ਪਾਸੋਂ 50 ਤੋਂ ਵੱਧ ਮੋਬਾਇਲ ਫੋਨ ਅਤੇ 6 ਮੋਟਰਸਾਈਕਲ ਬਰਾਮਦ ਕੀਤੇ ਹਨ ਏਟੀਐਮ ਲੁੱਟਣ ਦੀਆਂ ਕੋਸ਼ਿਸ਼ਾਂ ਕਰ ਚੁੱਕੇ ਇਨ੍ਹਾਂ ਦੋਸ਼ੀਆਂ ਕੋਲੋਂ ਬੇਸਬਾਲ ਬੈਟ ਵੀ ਬਰਾਮਦ ਹੋਏ ਹਨ ਜਿਸ ਨਾਲ ਉਹ ਪੀੜਤ ਦੇ ਸਿਰ 'ਤੇ ਵਾਰ ਕਰਦੇ ਸਨ ਏਟੀਐਮ ਲੁੱਟਣ ਦੀਆਂ ਇਨ੍ਹਾਂ ਘਟਨਾਵਾਂ ਦੀ ਜਾਂਚ ਹਾਲੇ ਚੱਲ ਰਹੀ ਹੈ

 


ਉਕਤ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਲੋੜੀਂਦੇ ਇਹ ਪੰਜ ਦੋਸ਼ੀ ਨਸ਼ੇੜੀ ਹਨ ਤੇ 25 ਸਾਲ ਤੋਂ ਘੱਟ ਉਮਰ ਦੇ ਹਨ ਇਨ੍ਹਾਂ ਵਿੱਚੋਂ ਗੁਰਪ੍ਰੀਤ ਅਤੇ ਅਨੀਕੇਤ ਉੱਤੇ ਲੁੱਟ-ਖੋਹ ਦੇ ਕਈ ਮਾਮਲੇ, ਇਰਾਦਾ ਕਤਲ, ਕਤਲ ਦੇ ਕਈ ਮਾਮਲੇ ਜ਼ਿਲ੍ਹਾ ਪਟਿਆਲਾ ਵਿੱਚ ਦਰਜ ਹਨ ਗ੍ਰਿਫਤਾਰ ਕੀਤੇ ਹੋਰ ਅਪਰਾਧੀਆਂ ਵਿੱਚ ਜਗਪ੍ਰੀਤ, ਅਮਨਦੀਪ ਤੇ ਮੰਗਲ ਦਾਸ ਸ਼ਾਮਲ ਹਨ

 


ਪਟਿਆਲਾ ਸ਼ਹਿਰ ਵਿੱਚ ਫੇਜ਼ 1 ਅਤੇ 2 ਦੇ ਵਸਨੀਕ ਇਹ ਅਪਰਾਧੀ ਦਿਹਾੜੀ ਕਰਨ ਵਾਲੇ ਪਰਿਵਾਰਾਂ ਨਾਲ ਸਬੰਧਤ ਹਨ ਬੜੇ ਵਿਲੱਖਣ ਢੰਗ ਨਾਲ ਵਾਰਦਾਤ ਕਰਨ ਵਾਲੇ ਇਹ ਦੋਸ਼ੀ ਦੇਵੀ ਜਾਂ ਬਾਬੇ ਦੀ ਧਾਰਮਿਕ ਯਾਤਰਾ 'ਤੇ ਜਾਣ ਦੇ ਬਹਾਨੇ ਮੋਬਾਇਲ ਫੋਨ ਘਰ ਹੀ ਛੱਡਕੇ ਚਲੇ ਜਾਂਦੇ ਅਤੇ ਘਰ ਮੁੜਦਿਆਂ ਰਸਤੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਇਸ ਤੋਂ ਬਾਅਦ ਜਦੋਂ ਇਹ ਆਪਣੇ ਕਾਲੇ ਮਨਸੂਬਿਆਂ ਨੂੰ ਸਰ ਕਰਨ ਲਈ ਜਾਂਦੇ ਤਾਂ ਕੁਝ ਦਿਨਾਂ ਤੱਕ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੰਦੇ

 


ਰੋਪੜ ਦੇ ਐਸਐਸਪੀ ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਲੋਕ ਦੇਰ ਰਾਤ ਨੂੰ ਹੀ ਲੋਕਾਂ ਨੂੰ ਲੁੱਟਦੇ ਕਿਉਂ ਜੋ ਉਸ ਸਮੇਂ ਘੱਟ ਟ੍ਰੈਫਿਕ ਹੋਣ ਕਰਕੇ ਆਸਾਨੀ ਨਾਲ ਬਚਕੇ ਨਿਕਲਿਆ ਜਾ ਸਕਦਾ ਸੀ ਉਨ੍ਹਾਂ ਦੱਸਿਆ ਕਿ ਵਾਰਦਾਤਾਂ ਦੌਰਾਨ ਮੋਬਾਇਲ ਨਾ ਰੱਖਣ ਦਾ ਕਾਰਨ ਪੁਲਿਸ ਨੂੰ ਚਕਮਾ ਦੇਣਾ ਸੀ, ਜਿਸ ਵਿੱਚ ਇਹ ਦੋਸ਼ੀ ਬਹੁਤ ਮਾਹਰ ਸਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Inter state gang of dacoits arrested in Ropar