ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਡੋਪ ਟੈਸਟ ਦੇ ਦਿਲਚਸਪ ਅੰਕੜੇ, ਜਾਣੋ ਕੀ ਕੁਝ ਹੋਵੇਗਾ

ਪੰਜਾਬ `ਚ ਡੋਪ ਟੈਸਟ ਦੇ ਦਿਲਚਸਪ ਅੰਕੜੇ, ਜਾਣੋ ਕੀ ਕੁਝ ਹੋਵੇਗਾ

ਪੰਜਾਬ ਦੇ 4 ਲੱਖ ਮੁਲਾਜ਼ਮਾਂ ਦਾ ਡੋਪ ਟੈਸਟ ਇਹ ਵੇਖਣ ਲਈ ਹੋਣਾ ਹੈ ਕਿ ਕਿਤੇ ਕਿਸੇ ਨੂੰ ਨਸ਼ੇ ਦੀ ਲਤ ਤਾਂ ਨਹੀਂ ਲੱਗੀ ਹੋਈ। ਰੋਜ਼ਾਨਾ 1,950 ਮੁਲਾਜ਼ਮਾਂ ਦਾ ਹੀ ਇਹ ਟੈਸਟ ਹੋ ਸਕਦਾ ਹੈ ਕਿਉਂਕਿ ਸਮੁੱਚੇ ਪੰਜਾਬ ਵਿੱਚ ਇਸ ਟੈਸਟ ਲਈ ਸਿਰਫ਼ 65 ਸਰਕਾਰੀ ਹਸਪਤਾਲ ਨਿਸ਼ਚਤ ਕੀਤੇ ਗਏ ਹਨ। ਇੱਕ ਮੁਲਾਜ਼ਮ ਦੇ ਟੈਸਟ ਲਈ 450 ਰੁਪਏ ਦੀ ਕਿਟ ਲੱਗਦੀ ਹੈ ਤੇ ਇੰਝ ਇਸ ਸਾਰੇ ਪ੍ਰੋਜੈਕਟ `ਤੇ ਕੁੱਲ 25 ਕਰੋੜ ਰੁਪਏ ਖ਼ਰਚ ਹੋਣਗੇ।


ਕੀ ਕੁਝ ਚੈੱਕ ਕਰਦਾ ਹੈ ਡੋਪ ਟੈਸਟ?
ਕਿਤੇ ਸਰੀਰ ਵਿੱਚ ਇਹ ਨਸ਼ੇ ਤਾਂ ਨਹੀਂ - ਮੌਰਫ਼ੀਨ, ਕੋਡੀਨ, ਡੀ-ਪ੍ਰੋਪੌਕਸੀਫ਼ੀਨ, ਬੈਂਜ਼ੋਡਾਇਜ਼ੀਪੀਨਜ਼, ਕੈਨਾਬਿਨੋਲ, ਬਾਰਬਿਟਿਊਰੇਟਸ, ਕੋਕੀਨ, ਐਂਫ਼ੀਟਾਮਾਈਨਜ਼, ਬੂਪ੍ਰੇਨੋਫ਼ੀਨ ਅਤੇ ਟ੍ਰੈਮਾਡੋਲ।


ਇਹ ਟੈਸਟ ਕਿਵੇਂ ਹੁੰਦਾ ਹੈ?
ਸਰਕਾਰੀ ਵਿਭਾਗ ਆਪਣੇ ਸਾਰੇ ਮੁਲਾਜ਼ਮਾਂ ਦੀ ਇੱਕ ਸੂਚੀ ਇੱਕ ਤੈਅਸ਼ੁਦਾ ਫ਼ਾਰਮ ਵਿੱਚ ਸਿਵਲ ਸਰਜਨ ਅਤੇ ਮੈਡੀਕਲ ਸੁਪਰਇੰਟੈਂਡੈਂਟ ਨੂੰ ਭੇਜੇਗਾ। ਨਿਸ਼ਚਤ ਮਿਤੀ ਨੂੰ ਮੁਲਾਜ਼ਮ ਹਸਪਤਾਲ `ਚ ਜਾ ਕੇ ਖ਼ੁਦ ਦੱਸਣਗੇ ਕਿ ਉਹ ਕੋਈ ਨਸ਼ੇ ਲੈਂਦੇ ਰਹੇ ਹਨ ਜਾਂ ਨਹੀਂ। ਜੇ ਅਜਿਹੀ ਕੋਈ ਗੱਲ ਹੋਵੇਗੀ, ਤਾਂ ਉਸ ਨੂੰ ਆਪਣੇ ਪਿਸ਼ਾਬ ਦਾ ਸੈਂਪਲ ਦੇਣਾ ਹੋਵੇਗਾ।


ਮੁਲਾਜ਼ਮ ਨੂੰ ਰਿਪੋਰਟ ਕਿਵੇਂ ਮਿਲੇਗੀ?
ਜਿਹੜੇ ਮੁਲਾਜ਼ਮਾਂ ਦੀ ਟੈਸਟ ਰਿਪੋਰਟਾਂ ਨੈਗੇਟਿਵ ਹੋਣਗੀਆਂ, ਉਹ ਉਨ੍ਹਾਂ ਦੇ ਵਿਭਾਗਾਂ ਨੂੰ ਭੇਜ ਦਿੱਤੀਆਂ ਜਾਣਗੀਆਂ। ਜਿਨ੍ਹਾਂ ਦੇ ਟੈਸਟ ਪਾਜਿ਼ਟਿਵ ਆਏ ਹੋਣਗੇ, ਉਨ੍ਹਾਂ ਨੂੰ ਇੱਕ ਹਫ਼ਤੇ ਅੰਦਰ ਦੋਬਾਰਾ ਟੈਸਟ ਦੇਣਾ ਹੋਵੇਗਾ। ਜੇ ਰਿਪੋਰਟ ਦੋਬਾਰਾ ਪਾਜਿ਼ਟਿਵ ਆਵੇਗੀ, ਤਾਂ ਉਸ ਮੁਲਾਜ਼ਮ ਨੂੰ ਚੰਡੀਗੜ੍ਹ ਸਥਿਤ ਪੀਜੀਆਈ ਜਾਂ ਸੂਬੇ ਦੀ ਫ਼ਾਰੈਂਸਿਕ ਸਾਇੰਸਜ਼ ਲੈਬਾਰੇਟਰੀ `ਚ ਅਗਲੇਰੇ ਲੋੜੀਂਦੇ ਪੁਸ਼ਟੀ-ਟੈਸਟਾਂ ਲਈ ਭੇਜ ਦਿੱਤਾ ਜਾਵੇਗਾ।


ਟੈਸਟ ਪਾਜਿ਼ਟਿਵ ਹੋਣ `ਤੇ ਕੀ ਹੋਵੇਗਾ?
ਅਜਿਹੇ ਮੁਲਾਜ਼ਮ ਨੂੰ ਮਨੋਰੋਗ ਮਾਹਿਰ ਕੋਲ ਇਲਾਜ ਲਈ ਭੇਜਿਆ ਜਾਵੇਗਾ। ਉਸ ਨੂੰ ਨਾ ਮੁਅੱਤਲ ਕੀਤਾ ਜਾਵੇਗਾ ਤੇ ਨਾ ਹੀ ਨੌਕਰੀ ਤੋਂ ਬਰਤਰਫ਼ ਕੀਤਾ ਜਾਵੇਗਾ। ਉਸ ਦੀ ਰਿਪੋਰਟ ਗੁਪਤ ਰੱਖੀ ਜਾਵੇਗੀ ਤੇ ਉਸ ਦੇ ਵਿਭਾਗ `ਚ ਭੇਜੀ ਜਾਵੇਗੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:interesting facts about dope test in punjab