ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵਿਚਾਲੇ ਅੰਦਰੂਨੀ ਜੰਗ ਹੋਰ ਤੇਜ਼ ਹੋਣ ਦੇ ਆਸਾਰ

​​​​​​​ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵਿਚਾਲੇ ਅੰਦਰੂਨੀ ਜੰਗ ਹੋਰ ਤੇਜ਼ ਹੋਣ ਦੇ ਆਸਾਰ

––  ਇਹ ਹਨ ਮੁੱਖ ਕਾਰਨ ਸੀਨੀਅਰ ਅਧਿਕਾਰੀਆਂ ਨੂੰ ਛੱਡ ਕੇ ਦਿਨਕਰ ਗੁਪਤਾ ਦੇ DGP ਬਣਨ ਦੇ

 

1987 ਬੈਚ ਦੇ ਆਈਪੀਐੱਸ ਅਧਿਕਾਰੀ ਤੇ ਪੰਜਾਬ ਦੇ ਨਵੇਂ ਡੀਜੀਪੀ (DGP – Director General of Police – ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ) ਦਿਨਕਰ ਗੁਪਤਾ ਲਈ ਸਭ ਤੋਂ ਵੱਡੀ ਚੁਣੌਤੀ ਵੱਖੋ–ਵੱਖਰੇ ਧੜਿਆਂ ਵਿੱਚ ਵੰਡੇ ਉੱਚ ਪੁਲਿਸ ਅਧਿਕਾਰੀਆਂ ਵਿਚਾਲੇ ਚੱਲ ਰਹੀ ਆਪਸੀ ਖਿੱਚੋਤਾਣ ਹੀ ਰਹੇਗੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਿਚਾਲੇ ਚੱਲ ਰਹੀ ਅੰਦਰੂਨੀ ਜੰਗ ਹੁਣ ਕਿਸੇ ਤੋਂ ਵੀ ਲੁਕੀ ਨਹੀਂ ਹੈ। ਸਪੈਸ਼ਲ ਟਾਸਕ ਫ਼ੋਰਸ (STF) ਦੇ ਡੀਜੀਪੀ ਮੁਹੰਮਦ ਮੁਸਤਫ਼ਾ ਪਹਿਲਾਂ ਹੀ ਸੁਪਰੀਮ ਕੋਰਟ ਜਾਣ ਦੀ ਗੱਲ ਆਖ ਚੁੱਕੇ ਹਨ ਕਿਉਂਕਿ ਯੂਪੀਐੱਸਸੀ (UPSC) ਨੇ ਡੀਜੀਪੀ ਲਈ ਤਿਆਰ ਕੀਤੀ ਤਿੰਨ ਜਣਿਆਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਂਅ ਸ਼ਾਮਲ ਨਹੀਂ ਕੀਤਾ। ਉਹ ਇਸ ਗੱਲ ਤੋਂ ਖ਼ਫ਼ਾ ਹਨ ਤੇ ਇਸ ਨੂੰ ਆਪਣੇ ਖਿ਼ਲਾਫ਼ ਸਾਜ਼ਿਸ਼ ਦੱਸਦੇ ਹਨ। ਜੇ ਉਹ ਸੱਚਮੁਚ ਸੁਪਰੀਮ ਕੋਰਟ ਵਿੱਚ ਜਾ ਕੇ ਸ੍ਰੀ ਦਿਨਕਰ ਗੁਪਤਾ ਦੀ DGP ਵਜੋਂ ਨਿਯੁਕਤੀ ਨੂੰ ਚੁਣੌਤੀ ਦੇ ਦਿੰਦੇ ਹਨ, ਤਾਂ ਅਗਲੇ ਕੁਝ ਦਿਨਾਂ ’ਚ ਪੰਜਾਬ ਦੇ ਉੱਚ ਪੁਲਿਸ ਅਧਿਕਾਰੀਆਂ ਵਿਚਾਲੇ ਅੰਦਰੂਨੀ ਜੰਗ ਹੋਰ ਵੀ ਤੇਜ਼ ਹੋ ਸਕਦੀ ਹੈ।

 

 

ਡੀਜੀਪੀ (PSPCL) ਸਿਧਾਰਥ ਚੱਟੋਪਾਧਿਆਇ ਦਾ ਨਾਂਅ ਵੀ UPSC ਦੀ ਸੂਚੀ ਵਿੱਚ ਮੌਜੂਦ ਨਹੀਂ ਹੈ, ਜਦ ਕਿ ਉਹ ਵੀ ਸ੍ਰੀ ਦਿਨਕਰ ਗੁਪਤਾ ਤੋਂ ਸੀਨੀਅਰ ਹਨ। ਉਹ ਵੀ ਸੁਪਰੀਮ ਕੋਰਟ ਜਾਣ ਬਾਰੇ ਵਿਚਾਰ ਕਰ ਰਹੀ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਇੱਕ ਸੇਵਾ–ਮੁਕਤ ਡੀਜੀਪੀ ਨੇ ਕਿਹਾ,‘ਇਹ ਨਹੀਂ ਕਿ ਦਿਨਕਰ ਗੁਪਤਾ ਦੇ ਆਉਣ ਤੋਂ ਬਾਅਦ ਹੀ ਉੱਚ ਪੁਲਿਸ ਅਧਿਕਾਰੀਆਂ ਵਿਚਾਲੇ ਜੰਗ ਛਿੜੀ ਹੈ, ਇਹ ਸਭ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਪੁਲਿਸ ਬਲ ਵੱਖੋ–ਵੱਖਰੇ ਧੜਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਸਾਬਕਾ DGP ਸੁਮੇਧ ਸਿੰਘ ਸੈਣੀ ਧੜਾ ਅਖਵਾਉਂਦਾ ਹੈ, ਜਦ ਕਿ ਦੂਜਾ ਮੁਸਤਫ਼ਾ ਧੜਾ ਹੈ। ਸ੍ਰੀ ਦਿਨਕਰ ਗੁਪਤਾ ਨੂੰ ਆਪਣੀ ਸ਼ੁਰੂਆਤ ਨਵੇਂ ਸਿਰੇ ਤੋਂ ਹੀ ਕਰਨੀ ਹੋਵੇਗੀ ਤੇ ਫਿਰ ਸਭ ਨੂੰ ਆਪਣੇ ਨਾਲ ਲੈ ਕੇ ਚੱਲਣਾ ਹੋਵੇਗਾ।’

 

 

ਦਰਅਸਲ, ਸ੍ਰੀ ਦਿਨਕਰ ਗੁਪਤਾ ਦੀ ਪਹੁੰਚ ਆਪਣੇ ਸੇਵਾ–ਕਾਲ ਦੌਰਾਨ ਪੂਰੀ ਤਰ੍ਹਾਂ ਪੇਸ਼ੇਵਰਾਨਾ ਰਹੀ ਹੈ ਤੇ ਨਾ ਹੀ ਕਦੇ ਉਹ ਕਿਸੇ ਵਿਵਾਦ ਵਿੱਚ ਘਿਰੇ ਹਨ। ਇਸੇ ਲਈ ਉਨ੍ਹਾਂ ਦੇ ਨਾਂਅ ਨੂੰ ਹੋਰਨਾਂ ਤੋਂ ਪਹਿਲਾਂ ਵਿਚਾਰਿਆ ਗਿਆ ਹੈ। ਉਨ੍ਹਾਂ ਆਪਣਾ ਨਾਂਅ ਕਦੇ ਵੀ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜਨ ਦਿੱਤਾ ਤੇ ਸਦਾ ਆਪਣੇ ਹਿਸਾਬ ਨਾਲ ਹੀ ਅੱਗੇ ਵਧਦੇ ਰਹੇ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਡੀਜੀਪੀ ਵਜੋਂ ਸ੍ਰੀ ਦਿਨਕਰ ਗੁਪਤਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੂਰਾ ਸਹਿਯੋਗ ਮਿਲੇਗਾ ਕਿਉਂਕਿ ਉਨ੍ਹਾਂ ਇਸ ਉੱਚ ਅਹੁਦੇ ਲਈ ਸ੍ਰੀ ਗੁਪਤਾ ਦਾ ਹੀ ਸਾਥ ਦਿੱਤਾ ਤੇ ਆਪਣੇ ‘ਪਰਿਵਾਰਕ ਦੋਸਤ’ ਮੁਹੰਮਦ ਮੁਸਤਫ਼ਾ ਵੀ ਨੂੰ ਪਿਛਾਂਹ ਛੱਡ ਦਿੱਤਾ।

 

 

ਸ੍ਰੀ ਦਿਨਕਰ ਗੁਪਤਾ ਲਈ ਇੱਕ ਵੱਡਾ ਲਾਭ ਇਹ ਵੀ ਹੈ ਕਿ ਉਹ ਸੂਬੇ ਦੇ ਇੰਟੈਲੀਜੈਂਸ ਮੁਖੀ ਰਹੇ ਹਨ ਤੇ ਉਨ੍ਹਾਂ ਨੇ ਹੀ ਪਿੱਛੇ ਜਿਹੇ ਜਿਹੜੇ ਪੇਸ਼ੇਵਰਾਨਾ ਅਧਿਕਾਰੀਆਂ ਦੀ ਇੱਕ ਟੀਮ ਕਾਇਮ ਕੀਤੀ ਸੀ, ਉਸੇ ਨੇ ਪਿੱਛੇ ਜਿਹੇ ਕਈ ਦਹਿਸ਼ਤਗਰਦ ਵੀ ਫੜੇ ਹਨ ਤੇ ਮੁਕਾਬਲਿਆਂ ਵਿੱਚ ਗੈਂਗਸਟਰਜ਼ ਦਾ ਖ਼ਾਤਮਾ ਕੀਤਾ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਸ੍ਰੀ ਦਿਨਕਰ ਗੁਪਤਾ ਨੇ 2024 ਵਿੱਚ ਸੇਵਾ–ਮੁਕਤ ਹੋਣਾ ਹੈ; ਇਸ ਲਈ ਉਨ੍ਹਾਂ ਦੇ ਕੁਝ ਸੀਨੀਅਰ ਤੇ ਜੂਨੀਅਰ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਈਰਖਾ ਕਰਨਾ ਸੁਭਾਵਕ ਹੀ ਹੈ। ਉਹ ਹੁਣ ਸ੍ਰੀ ਗੁਪਤਾ ਕਾਰਨ DGP ਨਹੀਂ ਬਣ ਸਕਣਗੇ।

 

 

ਇਸ ਵੇਲੇ ਸਭ ਦੇ ਮਨਾਂ ਵਿੱਚ ਇਹ ਸੁਆਲ ਉਪਜਣਾ ਸਹਿਜ ਸੁਭਾਵਕ ਹੈ ਕਿ ਆਖ਼ਰ ਉਹ ਕਿਹੜੀ ਗੱਲ ਸੀ, ਜਿਸ ਕਰ ਕੇ ਸ੍ਰੀ ਦਿਨਕਰ ਗੁਪਤਾ ਦੀ ਚੋਣ ਹੋਈ ਤੇ ਉਨ੍ਹਾਂ ਸਾਹਮਣੇ ਕੁਝ ਸੀਨੀਅਰ ਆਈਪੀਐੱਸ ਅਧਿਕਾਰੀਆਂ ਨੂੰ ਵੀ ਛੱਡ ਦਿੱਤਾ ਗਿਆ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਸ੍ਰੀ ਗੁਪਤਾ ਦੀ ਪਹੁੰਚ ਸਦਾ ਪੇਸ਼ੇਵਰਾਨਾ ਰਹੀ ਹੈ ਤੇ ਉਨ੍ਹਾਂ ਆਪਣੇ ਕੀਤੇ ਕੰਮਾਂ ਦਾ ਪ੍ਰੈੱਸ ਵਿੱਚ ਪ੍ਰਚਾਰ ਨਹੀਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦਾ ਤਜਰਬਾ ਬਹੁਤ ਜ਼ਿਆਦਾ ਹੈ ਅਤੇ ਉਹ ਫ਼ੈਸਲੇ ਠੰਢੇ ਦਿਮਾਗ਼ ਨਾਲ ਲੈਂਦੇ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਜਦੋਂ ਸ੍ਰੀ ਦਿਨਕਰ ਗੁਪਤਾ ਡੀਜੀਪੀ–ਇੰਟੈਲੀਜੈਂਸ ਹੁੰਦੇ ਸਨ, ਤਦ ਉਨ੍ਹਾਂ ਦੇ ਕੰਮਕਾਜ ਦੀ ਸ਼ੈਲੀ ਦੇ ਪ੍ਰਸ਼ੰਸਕਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਸਨ। ਕੁਝ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸ੍ਰੀ ਮੁਹੰਮਦ ਮੁਸਤਫ਼ਾ ਦੇ ਹੱਕ ਵਿੱਚ ਇਸ ਲਈ ਆਪਣਾ ਫ਼ੈਸਲਾ ਨਹੀਂ ਦਿੱਤਾ ਕਿਉਂਕਿ ਉਹ ਸ੍ਰੀ ਮੁਸਤਫ਼ਾ ਨੂੰ ‘ਸਿਆਸੀ ਮੰਤਵਾਂ ਵਾਲਾ ਵਿਅਕਤੀ’ ਸਮਝਦੇ ਹਨ। ਉਂਝ ਵੀ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਪੰਜਾਬ ਦੇ ਕੈਬਿਨੇਟ ਮੰਤਰੀ ਹਨ। ਇਸ ਤੋਂ ਇਲਾਵਾ ਕੈਪਟਨ ਇਸ ਕਰ ਕੇ ਵੀ ਕੁਝ ਖ਼ੁਸ਼ ਨਹੀਂ ਸਨ ਕਿਉਂਕਿ ਸ੍ਰੀ ਮੁਸਤਫ਼ਾ ਡੀਜੀਪੀ ਬਣਨ ਲਈ ਕਾਂਗਰਸ ਹਾਈ–ਕਮਾਂਡ ਤੋਂ ਕੈਪਟਨ ਉੱਤੇ ਦਬਾਅ ਪਵਾ ਰਹੇ ਸਨ।

 

 

ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੇ ਮੁਸਤਫ਼ਾ DGP ਬਣ ਜਾਂਦੇ, ਤਾਂ ਉਨ੍ਹਾਂ ਪੰਜਾਬ ਵਿੱਚ ਸੱਤਾ ਦਾ ਇੱਕ ਹੋਰ ਕੇਂਦਰ ਬਣ ਜਾਣਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਤੱਥ ਦੀ ਜਾਣਕਾਰੀ ਹੈ ਕਿ ਕੁਝ ਪਾਰਟੀ ਆਗੂ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਾ ਵੇਖ ਕੇ ਖ਼ੁਸ਼ ਨਹੀਂ ਹਨ; ਇਸੇ ਲਈ ਜੇ ਕਿਤੇ ਸ੍ਰੀ ਮੁਸਤਫ਼ਾ ਨੂੰ ਡੀਜੀਪੀ ਬਣਾ ਦਿੱਤਾ ਜਾਂਦਾ, ਤਾਂ ਉਨ੍ਹਾਂ ਪਾਰਟੀ ਆਗੂਆਂ ਨੇ ਸ੍ਰੀ ਮੁਸਤਫ਼ਾ ਨੂੰ ਵਧੇਰੇ ਹਵਾ ਦੇਣੀ ਸੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਇਸ ਤੋਂ ਇਲਾਵਾ ਸ੍ਰੀ ਦਿਨਕਰ ਗੁਪਤਾ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਇੰਟੈਲੀਜੈਂਸ ਏਜੰਸੀਆਂ ਨਾਲ ਚੰਗਾ ਰਾਬਤਾ ਬਣਾ ਕੇ ਰੱਖਿਆ ਹੋਇਆ ਹੈ। ਜੇ ਇਹ ਆਖ ਲਿਆ ਜਾਵੇ ਕਿ ਸ੍ਰੀ ਦਿਨਕਰ ਗੁਪਤਾ ਵੀ ਪਟਿਆਲਾ ਦੇ ਹਨ ਤੇ ਕੈਪਟਨ ਅਮਰਿੰਦਰ ਸਿੰਘ ਵੀ, ਇਹ ਵੀ ਉਨ੍ਹਾਂ ਦੇ ਹੁਣ DGP ਹੋਣ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ। ਸ੍ਰੀ ਗੁਪਤਾ ਪਟਿਆਲਾ ਦੇ ਉਸ ਯਾਦਵਿੰਦਰਾ ਪਬਲਿਕ ਸਕੂਲ ਵਿੱਚ ਪੜ੍ਹੇ ਹਨ, ਜਿਸ ਦੇ ਸਰਪ੍ਰਸਤ ਕੈਪਟਨ ਅਮਰਿੰਦਰ ਸਿੰਘ ਹਨ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Internal tussle may increase among Punjab Police higher officials