ਤਸਵੀਰ ਧੰਨਵਾਦ ਸਹਿਤ (ਪੀਟੀਸੀ ਨਿਊਜ਼)
ਕੌਮਾਂਤਰੀ ਨਗਰ ਕੀਰਤਨ ਅੱਜ ਤੀਜੇ ਦਿਨ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਅਗਲੇ ਪੜਾਅ ਲਈ ਰਵਾਨਾ ਹੋ ਗਿਆ।
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ ਬੀਤੀ ਦੇਰ ਰਾਤ ਗੁਰਦੁਆਰਾ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਪੁੱਜਾ ਸੀ।
ਅੱਜ ਸਵੇਰੇ ਕੌਮਾਂਤਰੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਹੈ।
ਨਗਰ ਕੀਰਤਨ ਕੋਟਲੀ ਸੂਰਤਮੱਲੀ, ਬਟਾਲਾ, ਨੌਸ਼ਿਹਰਾ ਮੱਝਾ ਸਿੰਘ, ਧਾਰੀਵਾਲ, ਗੁਰਦਾਸਪੁਰ ਸ਼ਹਿਰ, ਦੀਨਾਨਗਰ ਹੁੰਦਾ ਹੋਇਆ ਅੱਜ ਰਾਤ ਨੂੰ ਵਿਸ਼ਰਾਮ ਪਠਾਨਕੋਟ (ਸ੍ਰੀ ਬਾਰਠ ਸਾਹਿਬ) ਵਿਖੇ ਕਰੇਗਾ।
ਦੱਸਣਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਸੀ। ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 1 ਅਗਸਤ ਨੂੰ ਸਵੇਰੇ ਪੈਣ ਉਪਰੰਤ ਸ੍ਰੀ ਨਨਕਾਣਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਭਾਰਤ ਲਈ ਰਵਾਨਾ ਹੋਇਆ ਸੀ। ਇਹ ਨਗਰ ਕੀਰਤਨ ਅਟਾਰੀ ਦੇ ਰਸਤੇ ਭਾਰਤ ਵਿੱਚ ਦਾਖ਼ਲ ਹੋਇਆ ਸੀ।