ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਭਰ ’ਚ ਮਨਾਇਆ ਕੌਮਾਂਤਰੀ ਯੋਗਾ ਦਿਵਸ

ਪਟਿਆਲਾ ਵਿਖੇ ਕੌਮਾਂਤਰੀ ਯੋਗਾ ਦਿਵਸ ਮੌਕੇ ਯੋਗਾ ਕਰਦੇ ਹੋਏ ਲੋਕ।

1 / 2ਪਟਿਆਲਾ ਵਿਖੇ ਕੌਮਾਂਤਰੀ ਯੋਗਾ ਦਿਵਸ ਮੌਕੇ ਯੋਗਾ ਕਰਦੇ ਹੋਏ ਲੋਕ। ਫੋਟੋ : ਭਾਰਤ ਭੂਸ਼ਣ/ਹਿੰਦੁਸਤਾਨ ਟਾਈਮਜ਼

ਅੰਮ੍ਰਿਤਸਰ ਵਿਖੇ ਕੌਮਾਂਤਰੀ ਯੋਗਾ ਦਿਵਸ ਮੌਕੇ ਯੋਗਾ ਕਰਦੇ ਹੋਏ ਲੋਕ।

2 / 2ਅੰਮ੍ਰਿਤਸਰ ਵਿਖੇ ਕੌਮਾਂਤਰੀ ਯੋਗਾ ਦਿਵਸ ਮੌਕੇ ਯੋਗਾ ਕਰਦੇ ਹੋਏ ਲੋਕ। ਫੋਟੋ : ਸਮੀਰ ਸਹਿਗਲ/ਹਿੰਦੁਸਤਾਨ ਟਾਈਮਜ਼

PreviousNext

5ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਅੱਜ ਪੰਜਾਬ ਭਰ ਵਿਚ ਯੋਗ ਦਿਵਸ ਵੱਡੀ ਪੱਧਰ ਉਤੇ ਮਨਾਇਆ ਗਿਆ। ਯੋਗ ਦਿਵਸ਼ ਮੌਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਪੱਧਰੀ ਸਮਾਰੋਹ ਕਰਵਾਏ ਗਏ ਜਿੱਥੇ ਵੱਖ ਵੱਖ ਰਾਜਨੀਤਿ ਪਾਰਟੀਆਂ ਦੇ ਆਗੂਆਂ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਮੂਲੀਅਤ ਕੀਤੀ।

 

ਯੋਗਾ ਦਿਵਸ ਨੂੰ ਲੈ ਕੇ ਯੋਗ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਨ੍ਹਾਂ ਇਨ੍ਹਾਂ ਸਮਾਰੋਹਾਂ ਵਿਚ ਵੱਡੀ ਗਿਣਤੀ ਵਿਚ ਹਿੱਸਾ ਲਿਆ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਐਮ ਵਿਚ ਸਮਾਗਮ ਕਰਵਾਇਆ ਗਿਆ। ਪਟਿਆਲਾ ਜ਼ਿਲ੍ਹਾ ਪੱਧਰੀ ਸਮਾਗਮ ਥਾਪਰ ਯੁਨੀਵਰਸਿਟੀ ਵਿਚ ਕੀਤਾ ਗਿਆ ਇਸ ਤੋਂ ਇਲਾਵਾ ਐਨਆਈਐਸ ਬਾਰਾਂਦਰੀ ਗਾਰਡਨ ਤੇ ਹੋਰਨਾਂ ਥਾਵਾਂ ਉਤੇ ਸਮਾਗਮ ਕੀਤੇ ਗਏ।  ਮੋਹਾਲੀ ਜ਼ਿਲ੍ਹੇ ਵਿਚ ਖੇਡ ਸਟੇਡੀਐਮ ਵਿਖੇ ਸਮਾਗਮ ਕਰਵਾਇਆ ਗਿਆ।

 

ਭਾਰਤ ਵਿਚ ਯੋਗ ਅਭਿਆਸ ਦੀ ਪਰੰਪਰਾ ਤਕਰੀਬਨ 5 ਹਜ਼ਾਰ ਸਾਲ ਪੁਰਾਣੀ

 

ਭਾਰਤ ਵਿਚ ਯੋਗ ਅਭਿਆਸ ਦੀ ਪਰੰਪਰਾ ਤਕਰੀਬਨ 5000 ਸਾਲ ਪੁਰਾਣੀ ਹੈ। ਯੋਗ ਨੂੰ ਸ਼ਰੀਰ ਅਤੇ ਆਤਮਾ ਵਿਚ ਇਕਸੁਰਤਾ ਦਾ ਅਦਭੁਤ ਵਿਗਿਆਨ ਮੰਨਿਆ ਜਾਂਦਾ ਹੈ। ਇਸ ਪ੍ਰਾਚੀਨ ਪਰੰਪਰਾ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਹਰ ਸਾਲ 21 ਜੂਨ ਨੂੰ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ ਜਾਂਦਾ ਹੈ।  ਇਸਦੀ ਸ਼ੁਰੂਆਤ 2015 ਵਿਚ ਹੋਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਉਹ ਦਿਨ ਹੈ ਜਦੋਂ ਉਤਰੀ ਗੋਲਾ–ਅਰਧ ਵਿਚ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ। ਇਸ ਦਿਨ ਸੂਰਜ ਛੇਤੀ ਚੜ੍ਹਦਾ ਹੈ ਅਤੇ ਸਭ ਤੋਂ ਦੇਰ ਨਾਲ ਛਿਪਦਾ ਹੈ। 11 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਜਾਂ ਵਿਸ਼ਵ ਯੋਗ ਦਿਵਸ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ। ਇਸਦੇ ਬਾਅਦ 2015 ਤੋਂ ਕੌਮਾਂਤਰੀ ਯੋਗ ਦਿਵਸ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: International Yoga Day celebrated in Punjab